ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਲਮ ਅਦਾਕਾਰ ਤੋਂ ਦੋ ਕੇਲਿਆਂ ਦੇ ਵੱਧ ਪੈਸੇ ਲੈਣ ਦੀ ਸਰਕਾਰੀ ਜਾਂਚ ਸ਼ੁਰੂ

ਫ਼ਿਲਮ ਅਦਾਕਾਰ ਤੋਂ ਦੋ ਕੇਲਿਆਂ ਦੇ ਵੱਧ ਪੈਸੇ ਲੈਣ ਦੀ ਸਰਕਾਰੀ ਜਾਂਚ ਸ਼ੁਰੂ

ਚੰਡੀਗੜ੍ਹ ਦੇ ਸੈਕਟਰ–35 ਸਥਿਤ ਪੰਜ–ਤਾਰਾ ਹੋਟਲ ’ਚ ਬਾਲੀਵੁੱਡ ਦੇ ਅਦਾਕਾਰ ਰਾਹੁਲ ਬੋਸ ਤੋਂ ਦੋ ਕੇਲਿਆਂ ਲਈ 442 ਰੁਪਏ ਵਸੂਲੇ ਜਾਣ ਦਾ ਮਾਮਲਾ ਭਖ ਗਿਆ ਹੈ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਹੁਣ ਹੋਟਲ ਵੱਲੋਂ ਜੀਐੱਸਟੀ (GST) ਵਸੂਲੇ ਜਾਣ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।

 

 

ਦਿਲ ਧੜਕਨੇ ਦੋ, ਚਮੇਲੀ, ਪਿਆਰ ਕੇ ਸਾਈਡ ਇਫ਼ੈਕਟਸ ਤੇ ਝੰਕਾਰ ਬੀਟਸ ਸਮੇਤ ਹੋਰ ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਅਦਾਕਾਰ ਰਾਹੁਲ ਬੋਸ ਨੇ ਟਵਿਟਰ ਉੱਤੇ ਪਰਸੋਂ ਦੇਰ ਰਾਤੀਂ ਇੱਕ ਵਿਡੀਓ ਪੋਸਟ ਕੀਤਾ ਸੀ; ਜਿਸ ਦੇ ਬਾਅਦ ਉਨ੍ਹਾਂ ਦਾ ਵਿਡੀਓ ਵਾਇਰਲ ਹੋ ਗਿਆ ਸੀ।

 

 

ਉਸ ਵਿਡੀਓ ਵਿੱਚ ਰਾਹੁਲ ਬੋਸ ਨੇ ਇਹ ਵੀ ਦੱਸਿਆ ਸੀ ਕਿ ਅੱਜ–ਕੱਲ੍ਹ ਉਹ ਚੰਡੀਗੜ੍ਹ ’ਚ ਫ਼ਿਲਮ ਸ਼ੂਟਿੰਗ ਕਰ ਰਹੇ ਹਨ। ਉਨ੍ਹਾਂ ਦੋ ਕੇਲਿਆਂ ਦਾ ਆਰਡਰ ਦਿੱਤਾ ਸੀ; ਜਿਸ ਦਾ ਜੀਐੱਸਟੀ ਸਮੇਤ 442.50 ਰੁਪਏ ਦਾ ਬਿੱਲ ਦਿੱਤਾ ਗਿਆ ਸੀ।

 

 

ਰਾਹੁਲ ਬੋਸ ਨੇ ਵਿਡੀਓ ਵਿੱਚ ਸਿਰਫ਼ 2 ਕੇਲਿਆਂ ਲਈ ਇੰਨੀ ਵੱਧ ਕੀਮਤ ਵਸੂਲਣ ਉੱਤੇ ਨਾਰਾਜ਼ਗੀ ਪ੍ਰਗਟਾਈ ਸੀ। ਕੁਝ ਟਵਿਟਰ ਯੂਜ਼ਰਸ ਨੇ ਵੀ ਦੋ ਕੇਲਿਆਂ ਲਈ ਇੰਨੇ ਜ਼ਿਆਦਾ ਪੈਸੇ ਚਾਰਜ ਕਰਨ ਉੱਤੇ ਸੁਆਲ ਖੜ੍ਹੇ ਕੀਤੇ ਹਨ ਤੇ ਬਹੁਤ ਸਾਰੇ ਯੂਜ਼ਰਸ ਨੇ ਫਲਾਂ ਉੱਤੇ ਜੀਐੱਸਟੀ ਵਸੂਲਣ ਉੱਤੇ ਵੀ ਸੁਆਲ ਖੜ੍ਹੇ ਕੀਤੇ ਹਨ।

 

 

ਬਹੁਤੇ ਲੋਕਾਂ ਨੇ ਇਸ ਨੂੰ ਸਿੱਧੀ ਲੁੱਟ ਕਰਾਰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Govt probe begins in Rahul Bose two costly bananas