ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ੍ਰਾਮ-ਪੰਚਾਇਤ ਚੋਣਾਂ: ਬਾਘਾਪੁਰਾਣਾ `ਚ ਲਾਠੀਚਾਰਜ

ਗ੍ਰਾਮ-ਪੰਚਾਇਤ ਚੋਣਾਂ: ਬਾਘਾਪੁਰਾਣਾ `ਚ ਲਾਠੀਚਾਰਜ

ਆਉਂਦੀ 30 ਦਸੰਬਰ ਨੂੰ ਹੋਣ ਵਾਲੀਆਂ ਗ੍ਰਾਮ ਪੰਚਾਇਤ ਚੋਣਾਂ ਵਾਸਤੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੇ ਆਖ਼ਰੀ ਦਿਨ ਅੱਜ ਬਾਘਾ ਪੁਰਾਣਾ ਸ਼ਹਿਰ `ਚ ਕੁਝ ਲੋਕ ਹਿੰਸਕ ਹੋ ਗਏ; ਜਿਨ੍ਹਾਂ ਨੂੰ ਖਿੰਡਾਉਣ ਲਈ ਪੁਲਿਸ ਨੂੰ ਹਲਕਾ ਲਾਠੀਚਾਰਜ ਕਰਨਾ ਪਿਆ। ਪ੍ਰਾਪਤ ਜਾਣਕਾਰੀ ਮੁਤਾਬਕ ਜਦੋਂ 20 ਕੁ ਅਣਪਛਾਤੇ ਵਿਅਕਤੀਆਂ ਦੀ ਇੱਕ ਭੀੜ ਪਥਰਾਅ ਕਰਨ ਲੱਗੀ, ਤਦ ਪੁਲਿਸ ਨੂੰ ਲਾਠੀਚਾਰਜ ਕਰਨ ਜਿਹਾ ਕਦਮ ਚੁੱਕਣਾ ਪਿਆ।


ਪੁਲਿਸ ਦੀ ਕਾਰਵਾਈ ਤੋਂ ਪਹਿਲਾਂ ਅਣਪਛਾਤੇ ਸ਼ਰਾਰਤੀ ਅਨਸਰ ਉਮੀਦਵਾਰਾਂ ਤੋਂ ਉਨ੍ਹਾਂ ਦੇ ਨਾਮਜ਼ਦਗੀ ਕਾਗਜ਼ ਖੋਹ ਰਹੇ ਸਨ ਅਤੇ ਉਨ੍ਹਾਂ ਦੇ ਇਹ ਅਹਿਮ ਦਸਤਾਵੇਜ਼ ਪਾੜ ਰਹੇ ਸਨ।


ਡੀਐੱਸਪੀ ਰਣਜੋਧ ਸਿੰਘ ਨੇ ਦੱਸਿਆ ਕਿ ਉਸ ਹਿੰਸਕ ਘਟਨਾ `ਚ ਪੁਲਿਸ ਦੇ ਕੁਝ ਜਵਾਨ ਵੀ ਜ਼ਖ਼ਮੀ ਹੋਏ ਸਨ ਤੇ ਇਹ ਸਭ ਸ਼ਰਾਰਤੀ ਅਨਸਰਾਂ ਦੇ ਆਪਮੁਹਾਰੇ ਕੰਟਰੋਲ ਤੋਂ ਬਾਹਰ ਹੋਣ ਕਾਰਨ ਵਾਪਰਿਆ। ਐੱਸਐੱਸਪੀ ਗੁਲਨੀਤ ਸਿੰਘ ਖਰਾਨਾ ਅਤੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਵੀ ਘਟਨਾ ਸਥਾਨ `ਤੇ ਪੁੱਜੇ।


ਡੀ.ਸੀ. ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਦਰਅਸਲ ਉਮੀਦਵਾਰ ਮਿੱਥੇ ਸਮੇਂ ਤੋਂ ਪਹਿਲਾਂ ਆਪੋ-ਆਪਣੇ ਦਸਤਾਵੇਜ਼ ਦਾਖ਼ਲ ਕਰਨ ਨੂੰ ਲੈ ਕੇ ਚਿੰਤਤ ਸਨ ਤੇ ਉਸੇ ਚੱਕਰ `ਚ ਕੁਝ ਉਮੀਦਵਾਰ ਤੇ ਉਨ੍ਹਾਂ ਦੇ ਕੁਝ ਸਮਰਥਕਾਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ। ਉਂਝ ਕੁੱਲ ਮਿਲਾ ਕੇ ਜਿ਼ਲ੍ਹੇ `ਚ ਮਾਹੌਲ ਬੇਹੱਦ ਖ਼ੁਸ਼ਗਵਾਰ ਹੈ।


ਐੱਸਡੀਐੱਮ ਸਵਰਨ ਜੀਤ ਕੌਰ ਨੇ ਦੱਸਿਆ ਕਿ ਦਫ਼ਤਰ ਦੀ ਚਾਰਦੀਵਾਰੀ ਅੰਦਰ ਕਿਸੇ ਕਿਸਮ ਦੀ ਮਾੜੀ ਘਟਨਾ ਨਹੀਂ ਵਾਪਰੀ। ਜਿਹੜੇ ਵੀ ਉਮੀਦਵਾਰ ਆਪਣੇ ਕਾਗਜ਼ ਦਾਖ਼ਲ ਕਰਨ ਲਈ ਬਾਅਦ ਦੁਪਹਿਰ 3:00 ਵਜੇ ਤੋਂ ਪਹਿਲਾਂ ਪੁੱਜੇ, ਉਨ੍ਹਾਂ ਸਾਰਿਆਂ ਦੇ ਕਾਗਜ਼ ਦਾਖ਼ਲ ਕੀਤੇ ਗਏ।


ਐੱਸਐੱਸਪੀ ਖੁਰਾਨਾ ਨੇ ਕਿਹਾ ਕਿ ਜਿ਼ਲ੍ਹਾ ਪੁਲਿਸ ਚੋਣਾਂ ਨੂੰ ਬਿਲਕੁਲ ਸਾਫ਼-ਸੁਥਰੇ ਤੇ ਨਿਆਂਪੂਰਨ ਢੰਗ ਨਾਲ ਕਰਵਾਉਣਾ ਯਕੀਨੀ ਬਣਾਏਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gram Panchayat Polls Lathicharge in Baghapurana