ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਸਿ਼ਆਂ ਕਾਰਨ ਪੁੱਤਰ ਦੀ ਮੌਤ ਪਿੱਛੋਂ ਔਖਿਆਈ ਨਾਲ ਬੱਚੇ ਪਾਲ਼ ਰਹੀ ਹੈ ਦਾਦੀ

ਦਾਦੀ ਸਵਿੰਦਰ ਕੌਰ ਆਪਣੇ ਪੋਤਰੇ ਤੇ ਪੋਤਰੀ ਨਾਲ

ਇੱਥੋਂ ਦੇ 29 ਸਾਲਾ ਸਬਜ਼ੀ ਵਿਕਰੇਤਾ ਗੁਰਭੇਜ ਸਿੰਘ ਦੀ ਬੀਤੀ 25 ਜੂਨ ਨੂੰ ਨਸਿ਼ਆਂ ਕਾਰਨ ਮੌਤ ਹੋ ਗਈ। ਪਰਿਵਾਰ ਲਈ ਕਮਾਉਣ ਲਈ ਉਹ ਇਕੱਲਾ ਹੀ ਸੀ। ਉਸ ਦੀ ਮਾਂ ਬੀਬੀ ਸਵਿੰਦਰ ਕੌਰ (60) ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ।

ਗੁਰਭੇਜ ਆਪਣੇ ਪਿੱਛੇ ਦੋ ਨਿੱਕੇ-ਨਿੱਕੇ ਬੱਚੇ ਛੱਡ ਗਿਆ ਹੈ। ਉਹ ਆਪਣੇ ਘਰ `ਚ ਹੀ ਮ੍ਰਿਤਕ ਹਾਲਤ ਵਿੱਚ ਮਿਲਿਆ ਸੀ ਤੇ ਉਸ ਦੀ ਖੱਬੀ ਬਾਂਹ ਵਿੱਚ ਇੱਕ ਸਿਰਿੰਜ ਘੁਸੀ ਹੋਈ ਸੀ।

ਬੀਬੀ ਸਵਿੰਦਰ ਕੌਰ ਨੇ ਰੋਂਦਿਆਂ ਆਪਣੀ ਦੁੱਖ ਭਰੀ ਵਿੱਥਿਆ ਸਾਂਝੀ ਕਰਦੇ ਹੋਏ ਦੱਸਿਆ ਕਿ ਜਦੋਂ ਗੁਰਭੇਜ 21 ਸਾਲਾਂ ਦਾ ਸੀ, ਉਸ ਦਾ ਵਿਆਹ ਮਾਲੀਆ ਪਿੰਡ ਦੀ ਜਸਬੀਰ ਕੌਰ ਨਾਲ ਕਰ ਦਿੱਤਾ ਗਿਆ ਸੀ। ਉਸ ਦੇ ਵਿਆਹ ਤੋਂ ਇੱਕ ਵਰ੍ਹੇ ਬਾਅਦ ਉਸ ਦੇ ਕਿਸਾਨ ਪਿਤਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਉਸ ਤੋਂ ਬਾਅਦ ਤਾਂ ਘਰ ਜਿਵੇਂ ਨਰਕ ਬਣ ਗਿਆ ਕਿਉਂਕਿ ਗੁਰਭੇਜ ਨੇ ਨਸ਼ੇ ਲੈਣੇ ਸ਼ੁਰੂ ਕਰ ਦਿੱਤੇ ਸਨ ਕਿਉਂਕਿ ਉਸ ਦੀ ਸੰਗਤ ਪਿੰਡ ਦੇ ਹੀ ਕੁਝ ਮਾੜੇ ਵਿਅਕਤੀਆਂ ਨਾਲ ਹੋਣ ਲੱਗੀ ਸੀ।

ਗੁਰਭੇਜ ਸਿੰਘ ਦੀ ਨਸਿ਼ਆਂ ਦੀ ਲਤ ਤੋਂ ਦੁਖੀ ਹੋ ਕੇ ਉਸ ਦੀ ਪਤਨੀ ਨੇ ਤਲਾਕ ਲੈ ਲਿਆ ਸੀ। ਹੁਣ ਉਸ ਨੇ ਦੂਜਾ ਵਿਆਹ ਵੀ ਰਚਾ ਲਿਆ ਹੈ। ਆਪਣੇ ਦੋ ਬੱਚੇ ਜਸਪ੍ਰੀਤ ਸਿੰਘ (8) ਅਤੇ ਨਵਪ੍ਰੀਤ ਕੌਰ (7) ਉਹ ਇੱਥੇ ਹੀ ਛੱਡ ਗਈ ਹੈ।

ਬੀਬੀ ਸਵਿੰਦਰ ਕੌਰ ਨੇ ਅੱਗੇ ਦੱਸਿਆ ਕਿ ਪਰਿਵਾਰ ਦੀ ਰੋਜ਼ੀ-ਰੋਟੀ ਦਾ ਜੁਗਾੜ ਕਰਨ ਲਈ ਉਨ੍ਹਾਂ ਦੇ ਪੁੱਤਰ ਗੁਰਭੇਜ ਸਿੰਘ ਨੇ ਸਬਜ਼ੀ ਵੇਚਣ ਦਾ ਕੰਮ ਸ਼ੁਰੂ ਕਰ ਲਿਆ ਸੀ ਪਰ ਉਸ ਨੇ ਨਸਿ਼ਆਂ ਦਾ ਸਾਥ ਨਾ ਛੱਡਿਆ। ਉਸ ਨੂੰ ਚਾਰ ਵਾਰ ਤਰਨ ਤਾਰਨ ਦੇ ਨਸ਼ਾ-ਛੁਡਾਊ ਕੇਂਦਰਾ `ਚ ਵੀ ਦਾਖ਼ਲ ਕਰਵਾਇਆ ਗਿਆ ਪਰ ਨਸਿ਼ਆਂ ਨੇ ਉਸ ਦਾ ਖਹਿੜਾ ਨਾ ਛੱਡਿਆ। ਉਸ ਦੇ ਇਲਾਜ ਕਰਵਾਉਣ ਦੇ ਚੱਕਰ ਵਿੱਚ ਉਨ੍ਹਾਂ ਦੀ ਇੱਕੋ-ਇੱਕ ਏਕੜ ਜ਼ਮੀਨ ਵੀ ਵਿਕ ਗਈ ਸੀ।

ਬੀਬੀ ਸਵਿੰਦਰ ਕੌਰ ਨੇ ਦੱਸਿਆ ਕਿ ਬੀਤੀ 25 ਜੂਨ ਨੂੰ ਜਦੋਂ ਉਹ ਗੁਸਲਖਾਨੇ `ਚ ਨਹਾ ਰਿਹਾ ਸੀ, ਤਦ ਉਸ ਨੇ ਕੱਪੜੇ ਮੰਗੇ। ਜਦੋਂ ਸਵਿੰਦਰ ਕੌਰ ਉਸ ਨੂੰ ਉਹ ਕੱਪੜੇ ਦੇਣ ਲਈ ਗਏ, ਤਾਂ ਉਹ ਇਸ ਫਾਨੀ ਜਹਾਨ ਨੂੰ ਛੱਡ ਕੇ ਸਦਾ ਲਈ ਜਾ ਚੁੱਕਾ ਸੀ।

ਤਰਨ ਤਾਰਨ ਜਿ਼ਲ੍ਹੇ ਦੇ ਹੀ ਇੱਕ ਹੋਰ ਪਿੰਡ ਫ਼ਤਿਹਾਬਾਦ ਦੇ ਇੱਕ ਮਜ਼ਦੂਰ ਸੁਖਜਿੰਦਰ ਸਿੰਘ (34) ਦੀ ਵੀ ਬੀਤੀ 6 ਜੂਨ ਨੂੰ ਅਜਿਹੇ ਕਾਰਨਾਂ ਕਰ ਕੇ ਹੀ ਮੌਤ ਹੋ ਗਈ ਸੀ। ਪੋਲਿਓ ਤੋਂ ਗ੍ਰਸਤ ਉਸ ਦੀ ਪਤਨੀ ਜਸਬੀਰ ਕੌਰ (32) ਨੂੰ ਹੁਣ ਖੇਤਾਂ ਵਿੱਚ ਕੰਮ ਕਰਨ ਲਈ ਜਾਣਾ ਪੈਂਦਾ ਹੈ ਕਿਉਂਕਿ ਉਸ ਨੇ ਆਪਣੇ ਪੁੱਤਰ ਸ਼ਮਸ਼ੇਰ ਸਿੰਘ (8) ਅਤੇ ਧੀ ਮਨਪ੍ਰੀਤ ਕੌਰ (6) ਨੂੰ ਵੀ ਤਾਂ ਪਾਲਣਾ ਹੈ। ਜਸਬੀਰ ਕੌਰ ਦੀ ਲੱਤ ਖ਼ਰਾਬ ਹੈ ਤੇ ਉਸ ਨੂੰ ਚੱਲਣ-ਫਿਰਨ ਵਿੱਚ ਵੀ ਔਖਿਆਈ ਪੇਸ਼ ਆਉਂਦੀ ਹੈ ਪਰ ਫਿਰ ਵੀ ਉਸ ਨੂੰ ਮਜਬੂਰੀ ਵੱਸ ਕੰਮ ਕਰਨਾ ਹੀ ਪੈਂਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Grand mother is bringing up grand children