ਭਾਰਤ ਦੀ ਬੀਐਸਐਫ਼ ਅਤੇ ਕਾਊ਼ਟਰ ਇੰਟੈਲੀਜੈਂਸ ਨੇ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨ ਸਰਹੱਦ ਤੋਂ 5 ਕਿਲੋ ਹੈਰੋਈਨ ਬਰਾਮਦ ਕੀਤੀ ਹੈ। ਬੀਐਸਐਫ਼ ਅਤੇ ਕਾਂਊਂਟਰ ਇੰਟੈਲੀਜੈਂਸ ਨੇ ਸਾਂਝੇ ਆਪਰੇਸ਼ਨ ਦੌਰਾਨ ਪਾਕਿਸਤਾਨੀ ਤਸਕਰਾਂ ਤੇ ਫ਼ਾਇਰਿੰਗ ਵੀ ਕੀਤੀ। ਸੰਘਦੀ ਧੰੁਦ ਦਾ ਸਹਾਰਾ ਲੈ ਕੇ ਤਸਕਰ ਹੈਰੋਈਨ ਦੇ 5 ਪੇਕਿਟ ਮੌਕੇ ਤੇ ਛੱਡ ਕੇ ਭੱਜਣ ਚ ਕਾਮਯਾਬ ਹੋ ਗਏ।
ਜਾਣਕਾਰੀ ਮੁਤਾਬਕ ਇਹ ਘਟਨਾ ਫਿਰੋਜ਼ਪੁਰ ਦੇ ਸੈਕਟਰ ਅਧਿਨ ਬੀਐਸਐਫ਼ ਦੀ ਬੀਓਪੀ ਬਾਰੇਕੇ ਕੋਲ ਐਤਵਾਰ ਦੇਰ ਰਾਤ ਘਟੀ। ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਵਲੋਂ ਹੈਰੋਈਨ ਦੀ ਖੇਪ ਆਉਣ ਵਾਲੀ ਹੈ। ਪਾਕਿਤਸਾਨੀ ਤਸਕਰਾਂ ਨੂੰ ਹੈਰੋਈਨ ਨਾਲ ਗ੍ਰਿਫ਼ਤਾਰ ਕਰਨ ਲਈ ਬੀਐਸਐਫ਼ ਦੀ ਮਦਦ ਲਈ ਗਈ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
ਬੀਐਸਐਫ਼ ਅਤੇ ਕਾਊਂਟਰ ਇੰਟੈਲੀਜੈਂਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਬੀਓਪੀ ਬਾਰੇਕ ਕੋਲ ਚੌਕਸੀ ਵਧਾ ਦਿੱਤੀ ਤੇ ਜਵਾਨਾਂ ਨੂੰ ਹੋਰ ਚੌਕਸ ਕਰ ਦਿੱਤਾ।
ਐਤਵਾਰ ਦੀ ਰਾਤ ਬੀਐਸਐਫ਼ ਤੇ ਕਾਊਂਟਰ ਇੰਟੈਲੀਜੈਂਸ ਦੇ ਜਵਾਨ ਪਾਕਿ ਤਸਕਰਾਂ ਤੇ ਤਿੱਖੀ ਨਜ਼ਰ ਰੱਖ ਰਹੇ ਸਨ। ਇਸ ਦੌਰਾਨ ਪਾਕਿਸਤਾਨ ਵਲੋਂ ਤਸਕਰਾਂ ਦੀਆਂ ਗਤੀਵਿਧੀਆਂ ਨਜ਼ਰ ਆਈਆਂ। ਸੰਘਣੀ ਧੁੰਦ ਚ ਕੁਝ ਸਾਫ ਨਜ਼ਰ ਨਹੀਂ ਆ ਰਿਹਾ ਸੀ। ਪਾਕਿਸਤਾਨੀ ਤਸਕਰ ਸਰਹੱਦ ਤੇ ਲੱਗੀ ਫੈਂਸਿੰਗ ਵੱਲ ਵੱਧ ਰਹੇ ਸਨ। ਬੀਐਸਐਫ਼ ਦੀ ਬਟਾਲੀਅਨ 136 ਦੇ ਜਵਾਨਾਂ ਨੇ ਤਸਕਰਾਂ ਨੂੰ ਚੇਤਾਵਨੀ ਵੀ ਦਿੱਤੀ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
ਚੇਤਾਵਨੀ ਦੇਣ ਮਗਰੋਂ ਵੀ ਤਸਕਰ ਫ਼ੈਸਿੰਗ ਦੇ ਨੇੜੇ ਆ ਰਹੇ ਸਨ। ਜਿਨ੍ਹਾਂ ਨੂੰ ਰੋਕਣ ਲਈ ਬੀਐਸਐਫ਼ ਨੇ ਤਸਕਰਾਂ ਤੇ ਫ਼ਾਇਰਿੰਗ ਕੀਤੀ। ਬੀਐਸਐਫ਼ ਦੀ ਫ਼ਾਇਰਿੰਗ ਕਾਰਨ ਤਸਕਰ ਭਾਤਰੀ ਸਰਹੱਦ ਚ ਹੈਰੋਈਨ ਦੇ 5 ਪੈਕਿਟ (5 ਕਿਲੋ) ਛੱਡ ਕੇ ਭੱਜਣ ਚ ਕਾਮਯਾਬ ਹੋ ਗਏ। ਬੀਐਸਐਫ਼ ਨੂੰ ਪੜਤਾਲ ਦੌਰਾਨ ਘਟਨਾ ਵਾਲੀ ਥਾਂ ਤੋਂ ਹੈਰੋਈਨ ਦੇ 5 ਪੈਕਿਟ ਤੇ ਸ਼ਾਲ ਮਿਲੀ।
/