ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲ ਸ਼ਕਤੀ ਮੁਹਿੰਮ ਤਹਿਤ ਗ੍ਰੀਨ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਸੂਬਾ ਸਰਕਾਰ ਦੀ ਹਦਾਇਤਾਂ ਮੁਤਾਬਕ ਵਾਤਾਵਰਣ ਨੂੰ ਹਰਿਆ-ਭਰਿਆ ਬਨਾਉਣ ਦੇ ਮੰਤਵ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਐਸੋਸੀਏਸ਼ਨਾਂ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਗ੍ਰੈਜੁਏਟ ਵੈਲਫੇਅਰ ਐਸੋਸੀਏਸ਼ਨ ਫ਼ਾਜ਼ਿਲਕਾ ਵੱਲੋਂ ਮਨਾਏ ਜਾ ਰਹੇ ਅੱਠਵੇਂ ਆਨੰਦ ਉਤਸਵ ਤਹਿਤ ਵੱਧ ਤੋਂ ਵੱਧ ਬੂਟੇ ਲਗਾਉਣ ਸਬੰਧੀ ਗ੍ਰੀਨ ਐਂਬੂਲੈਂਸ ਨੂੰ ਜਲ ਸ਼ਕਤੀ ਅਭਿਆਨ ਦੇ ਸੈਂਟਰ ਨੋਡਲ ਅਫ਼ਸਰ ਸ਼੍ਰੀਮਤੀ ਗੀਤਾ ਨਾਰਾਇਣ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਇਹ ਅੱਠਵਾਂ ਆਨੰਦ ਉਤਸਵ 4 ਅਗਸਤ ਤੱਕ ਚਲਾਇਆ ਜਾਵੇਗਾ।

 

ਸ਼੍ਰੀਮਤੀ ਗੀਤਾ ਨਾਰਾਇਣ ਨੇ ਦੱਸਿਆ ਕਿ ਵਾਤਾਵਰਣ ਹਰਿਆ-ਭਰਿਆ ਹੋਣ ਨਾਲ ਸਾਨੂੰ ਆਪਣਾ ਆਲਾ-ਦੁਆਲਾ ਸਾਫ-ਸੁਥਰਾ ਨਜ਼ਰ ਆਵੇਗਾ ਜੋ ਕਿ ਸਾਡੀ ਸਿਹਤ ਲਈ ਬਹੁਤ ਹੀ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਨਾਲ ਹੀ ਸਾਡਾ ਮੰਤਵ ਪੂਰਾ ਨਹੀਂ ਹੁੰਦਾ ਸਗੋਂ ਇਸ ਦੀ ਸਾਂਭ-ਸੰਭਾਲ ਕਰਨਾ ਸਾਡਾ ਉਸ ਤੋਂ ਵੱਡਾ ਫ਼ਰਜ਼ ਬਣਦਾ ਹੈ।

 

ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਘੱਟੋ-ਘੱਟ ਇਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ ਤੇ ਉਸਦੀ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਂਘਾ ਕੀਤੀ।

 

ਇਹ ਆਨੰਦ ਉਤਸਵ ਪਿਛਲੇ ਸੱਤ ਸਾਲਾਂ ਤੋਂ ਗ੍ਰੈਜੁਏਟ ਵੈਲਫੇਅਰ ਐਸੋਸੀਏਸ਼ਨ ਫ਼ਾਜ਼ਿਲਕਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਵਣ ਤੇ ਜੰਗਲੀ ਜੀਵ ਸੁਰੱਖਿਆ ਅਭਿਆਨ ਅਤੇ ਮਿਊਨਿਸੀਪਲ ਕਾਊਂਸਲ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਚਾਹਵਾਨ ਵਿਅਕਤੀ ਨੰਬਰ 9303-152123 'ਤੇ ਪੌਦੇ ਲਗਵਾਉਣ ਲਈ ਬੁਕਿੰਗ ਕਰਵਾ ਸਕਦੇ ਹਨ।

 

ਐਸੋਸੀਏਸ਼ਨ ਵੱਲੋਂ ਪੌਦੇ ਲਗਵਾਉਣ ਵਾਲੀਆਂ ਥਾਵਾਂ ਦੀ ਜਾਂਚ ਕਰਨ ਉਪਰੰਤ ਕਿ ਉਹ ਉਸ ਜਮੀਨ 'ਤੇ ਚੱਲਣਯੋਗ ਹਨ ਕਿ ਨਹੀਂ, ਉਸ ਤੋਂ ਬਾਅਦ ਹੀ ਪੌਦੇ ਸਬੰਧਤ ਵਿਅਕਤੀ ਨੂੰ ਦਿੱਤੇ ਜਾਂਦੇ ਹਨ। ਇਸ ਐਸੋਸ਼ੀਏਸ਼ਨ ਨੂੰ ਪ੍ਰਧਾਨ ਸ੍ਰੀ ਨਵਦੀਪ ਅਸੀਜ਼ਾ, ਕੋਆਰਡੀਨੇਟਰ ਰਿਤਿਸ਼ ਕੁਕੱੜ ਤੋਂ ਇਲਾਵਾ ਹੋਰਨਾਂ ਮੈਂਬਰਾਂ ਦੇ ਯਤਨਾਂ ਸਦਕਾ ਚਲਾਇਆ ਜਾ ਰਿਹਾ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Green ambulance departs under green power campaign