ਅਮ੍ਰਿਤਸਰ, ਪੰਜਾਬ ਵਿੱਚ ਐਤਵਾਰ ਨੂੰ ਨਿਰੰਕਾਰੀ ਸਤਸੰਗ ਦੌਰਾਨ ਦੋ ਅੱਤਵਾਦੀਆਂ ਨੇ ਗ੍ਰਨੇਡ ਹਮਲਾ ਕੀਤਾ. ਇਸ ਵਿੱਚ ਤਿੰਨ ਲੋਕ ਮਾਰੇ ਗਏ ਅਤੇ 10 ਤੋਂ ਵੱਧ ਜ਼ਖਮੀ ਹੋਏ. ਹਮਲੇ ਵੇਲੇ 200 ਤੋਂ ਵੱਧ ਲੋਕ ਪ੍ਰਾਰਥਨਾ ਮੀਟਿੰਗ ਵਿੱਚ ਹਿੱਸਾ ਲੈ ਰਹੇ ਸਨ. ਇਸ ਘਟਨਾ ਨੂੰ ਪੰਜਾਬ ਵਿੱਚ ਦਹਿਸ਼ਤਗਰਦੀ ਦੀ ਵਾਪਸੀ ਵਜੋਂ ਦੇਖਿਆ ਜਾ ਰਿਹਾ ਹੈ. ਖੁਫੀਆ ਏਜੰਸੀਆਂ ਤੇ ਫੌਜ ਦੇ ਮੁਖੀ ਨੇ ਅਜਿਹੇ ਹਮਲੇ ਦਾ ਪਹਿਲਾਂ ਹੀ ਅੰਦਾਜ਼ਾ ਲਗਾਇਆ ਸੀ. ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ ਨੇ ਇਸ ਹਮਲੇ ਨੂੰ ਇੱਕ ਅੱਤਵਾਦੀ ਘਟਨਾ ਦੱਸਿਆ ਅਤੇ ਕਿਹਾ ਕਿ ਦੋਸ਼ੀਆਂ ਨੂੰ ਫੜਨ ਲਈ ਸਰਚ ਓਪਰੇਸ਼ਨ ਕਰਵਾਏ ਜਾ ਰਹੇ ਹਨ.
ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਵਿੱਚ ਹੋਏ ਹਮਲੇ
ਪਠਾਨਕੋਟ ਬੰਬ ਧਮਾਕਾ
ਜਨਵਰੀ 2016 ਵਿੱਚ, ਪਠਾਨਕੋਟ ਵਿੱਚ ਏਅਰ ਫੋਰਸ ਸਟੇਸ਼ਨ ਤੇ ਸੱਤ ਅਤਿਵਾਦੀਆਂ ਨੇ ਹਮਲਾ ਕੀਤਾ. 17 ਘੰਟੇ ਨਿਰੰਤਰ ਲੜਾਈ ਵਿਚ ਚਾਰ ਅਤਿਵਾਦੀਆਂ ਦੀ ਹੱਤਿਆ ਕੀਤੀ ਗਈ ਤੇ 6 ਜਵਾਨ ਸ਼ਹੀਦ ਹੋਏ.
ਮੌਡ ਮੰਡੀ ਬੰਬ ਧਮਾਕਾ
ਜਨਵਰੀ 2017 ਵਿੱਚ, ਬਠਿੰਡਾ ਦੀ ਮੌਡ ਮੰਡੀ ਵਿੱਚ ਇੱਕ ਕਾਰ ਵਿੱਚ ਹੋਏ ਧਮਾਕੇ 'ਚ ਤਿੰਨ ਵਿਅਕਤੀ ਮਾਰੇ ਗਏ ਤੇ 15 ਜ਼ਖਮੀ ਹੋਏ ਸਨ. ਇਹ ਵਿਸਫੋਟ ਕਾਂਗਰਸ ਉਮੀਦਵਾਰ ਹਰਮਿੰਦਰ ਜੱਸੀ ਦੀ ਇਕ ਰੈਲੀ ਤੋਂ100 ਮੀਟਰ ਦੀ ਦੂਰੀ 'ਤੇ ਹੋਇਆ.
ਗੁਰਦਾਸਪੁਰ ਬੰਬ ਧਮਾਕਾ
ਅਪ੍ਰੈਲ 2017 ਗੁਰਦਾਸਪੁਰ ਵਿੱਚ ਇਕ ਕਬਾੜ ਦੀ ਦੁਕਾਨ ਵਿਚ ਅਚਾਨਕ ਬੰਬ ਧਮਾਕਾ ਹੋਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਤੇ ਛੇ ਹੋਰ ਜ਼ਖ਼ਮੀ ਹੋ ਗਏ.
ਜਲੰਧਰ ਬੰਬ ਧਮਾਕਾ
ਸਤੰਬਰ 2018 ਵਿਚ, ਜਲੰਧਰ ਦੇ ਮੁਕਸੁਦਾ ਥਾਣੇ ਅਧੀ ਕੁਝ ਬਦਮਾਸ਼ਾਂ ਨੇ ਚਾਰ ਧਮਾਕੇ ਕੀਤੇ ਸੀ, ਜਿਸ ਦੌਰਾਨ ਪੁਲਿਸ ਥਾਣੇ ਦੇ ਅੰਦਰ ਤੇ ਬਾਹਰ ਭਗਦੜ ਮਚ ਗਈ. ਇਸ ਹਮਲੇ ਵਿੱਚ ਇੱਕ ਪੁਲਿਸ ਕਰਮੀ ਜ਼ਖਮੀ ਹੋ ਗਿਆ ਸੀ. ਪੁਲਿਸ ਇਸ ਘਟਨਾ ਨੂੰ ਅੱਤਵਾਦੀ ਹਮਲੇ ਨਾਲ ਜੋੜ ਰਹੀ ਸੀ, ਪੁਲਿਸ ਨੇ ਕੁਝ ਮਹੀਨੇ ਬਾਅਦ ਕਸ਼ਮੀਰੀ ਵਿਦਿਆਰਥੀਆਂ ਨੂੰ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਨਾਲ ਗ੍ਰਿਫਤਾਰ ਵੀ ਕੀਤਾ ਸੀ.