ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਰੁੱਪ ਕੈਪਟਨ ਕਮਲ ਸਿੰਘ ਦੀ ਪੈਰਾਜੰਪਿੰਗ ਮੌਕੇ ਤਾੜੀਆਂ ਨਾਲ ਗੂੰਜਿਆ ਲੇਕ ਕਲੱਬ

1 / 2ਗਰੁੱਪ ਕੈਪਟਨ ਕਮਲ ਸਿੰਘ ਦੀ ਪੈਰਾਜੰਪਿੰਗ ਮੌਕੇ ਤਾੜੀਆਂ ਨਾਲ ਗੂੰਜਿਆ ਲੇਕ ਕਲੱਬ

2 / 2ਗਰੁੱਪ ਕੈਪਟਨ ਕਮਲ ਸਿੰਘ ਦੀ ਪੈਰਾਜੰਪਿੰਗ ਮੌਕੇ ਤਾੜੀਆਂ ਨਾਲ ਗੂੰਜਿਆ ਲੇਕ ਕਲੱਬ

PreviousNext

 ਵਿਟੇਂਜ ਕਾਰਾਂ ਅਤੇ ਮੋਟਰਸਾਈਕਲਾਂ ਦੀ ਪ੍ਰਦਰਸ਼ਨੀ ਨੂੰ ਵੀ ਲੋਕਾਂ ਦਾ ਭਰਵਾਂ ਹੁੰਗਾਰਾ

 

ਇੱਥੇ ਲੋਕ ਕਲੱਬ ਵਿਖੇ ਚੱਲ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ-2019 ਦੇ ਅੱਜ ਦੂਜੇ ਦਿਨ ਉਘੇ ਪੈਰਾਜੰਪਰ ਗਰੁੱਪ ਕੈਪਟਨ ਕਮਲ ਸਿੰਘ ਵੱਲੋਂ 5000 ਫੁੱਟ ਦੀ ਉਚਾਈ ਤੋਂ ਕੀਤੀ ਪੈਰਾਜੰਪਿੰਗ ਨੇ ਦਰਸ਼ਕਾਂ ਦੀ ਖੂਬ ਵਾਹ ਵਾਹ ਬਟੋਰੀ।

 

ਗਰੁੱਪ ਕੈਪਟਨ ਕਮਲ ਸਿੰਘ ਇੱਥੇ ਰਜਿੰਦਰਾ ਪਾਰਕ ਤੋਂ ਪਾਇਲਟ ਵਿਜੈ ਸੇਠੀ ਦੁਆਰਾ ਚਲਾਈ ਗਈ ਪੈਰਾਮੋਟਰ ਰਾਹੀਂ ਉਡਾਣ ਭਰ ਕੇ ਕਰੀਬ 2 ਵਜੇ ਲੇਕ ਕਲੱਬ ਵਿਖੇ ਉਤਰੇ, ਜਿਨ੍ਹਾਂ ਦਾ ਵੱਡੀ ਗਿਣਤੀ ਦਰਸ਼ਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ। ਇਸ ਮੌਕੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਅਤੇ ਮਹਾਰਾਜਾ ਜੋਧਪੁਰ ਗਜ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।

 

ਇਸ ਦੇ ਨਾਲ ਹੀ ਅੱਜ ਫੂਡ ਕੋਰਟ ਨੇੜੇ ਲੱਗੀ ਵਿਟੇਂਜ ਕਾਰਾਂ ਅਤੇ ਮੋਟਰਸਾਈਕਲਾਂ ਦੀ ਪ੍ਰਦਰਸ਼ਨੀ ਵੀ ਦਰਸ਼ਕਾਂ ਵੱਡੀ ਖਿੱਚ ਦਾ ਕੇਂਦਰ ਬਣੇ, ਜੋ ਭਲਕੇ ਵੀ ਵੇਖਣ ਨੂੰ ਮਿਲੇਗੀ। ਇਹ ਨੁਮਾਇਸ਼ ਵਿਟੇਂਜ ਅਤੇ ਕਲਾਸਿਕ ਕਾਰ ਕਲੱਬ, ਚੰਡੀਗੜ੍ਹ ਅਤੇ ਹੈਰੀਟੇਜ ਮੋਟਰਿੰਗ ਕਲੱਬ ਆਫ ਇੰਡੀਆ, ਦਿੱਲੀ ਵੱਲੋਂ ਸਾਂਝੇ ਤੌਰ 'ਤੇ ਲਗਾਈ ਗਈ।

 

ਇਸ ਦੌਰਾਨ ਵਿਟੇਂਜ ਅਤੇ ਕਲਾਸਿਕ ਕਾਰ ਕਲੱਬ ਵੱੱਲੋਂ 20 ਵਿਟੇਂਜ ਕਾਰਾਂ, ਜਦੋਂਕਿ ਹੈਰੀਟੇਜ ਮੋਟਰਿੰਗ ਕਲੱਬ ਆਫ ਇੰਡੀਆ ਵੱਲੋਂ 18 ਕਾਰਾਂ ਅਤੇ 7 ਮੋਟਰਸਾਈਕਲ  ਨੁਮਾਇਸ਼ ਲਈ ਰੱਖੇ ਗਏ।  ਇਸ ਮੌਕੇ ਵੱਡੀ ਗਿਣਤੀ ਵਿਚ ਦਰਸ਼ਕ ਇਨ੍ਹਾਂ ਸ਼ਾਨਦਾਰ ਰੌਇਲ ਕਾਰਾਂ ਨਾਲ ਪਲਾਂ ਨੂੰ ਆਪਣੇ ਮੋਬਾਈਲਾਂ ਦੇ ਕੈਮਰਿਆਂ ਵਿਚ ਕੈਦ ਕਰਦੇ ਦੇਖੇ ਗਏ।

 

 

ਇਸ ਮੌਕੇ ਵਿਟੇਂਜ ਅਤੇ ਕਲਾਸਿਕ ਕਾਰ ਕਲੱਬ, ਚੰਡੀਗੜ੍ਹ ਦੇ ਸਕੱਤਰ ਬੀ ਐੱਸ ਮਾਣਕੋ ਨੇ ਦੱਸਿਆ ਕਿ ਇਨ੍ਹਾਂ ਵਿਟੇਂਜ ਕਾਰਾਂ ਵਿਚ 80-90 ਸਾਲ ਪੁਰਾਣੀਆਂ ਕਾਰਾਂ ਜਿਵੇਂ ਕਿ ਫੋਰਡ ਏ ਕਨਵਰਟੀਬਲ, ਸਨਬੀਮ ਟਾਲਬੌਟ, ਔਸਟਿਨ ਅਤੇ ਫੋਰਡ ਟੂਰਰ ਤੋਂ ਇਲਾਵਾ ਡੌਜ ਕਿੰਗਜ਼ਵੇਅ, ਪਲਾਈਮਾਊਥ, ਬੁਈਕ  90 ਐਲ, ਮਰਸਡੀਜ਼ ਐਸਐਲ280, ਫੋਰਡ ਮਸਤੈਂਗ, ਫੀਅਟ 500 ਟੌਪੋਲੀਨੋ ਅਤੇ ਹੋਰ ਸ਼ਾਮਲ ਸਨ, ਜਿਨ੍ਹਾਂ ਨੂੰ ਸੈਂਕੜੇ ਲੋਕਾਂ ਦਾ ਸ਼ਾਨਦਾਰ ਹੁੰਗਾਰਾ ਮਿਲਿਆ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GROUP CAPTAIN KAMAL SINGH PERFORMS PARA JUMPING FEAT FROM 5000FT AT MLF-2019