ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

GST ਦਾ ਲਾਹਾ ਸਿਰਫ਼ ਵੱਡੇ ਉਦਯੋਗਾਂ ਨੂੰ ਮਿਲਿਆ, ਛੋਟੇ ਡੁੱਬ ਗਏ: ਮਨਪ੍ਰੀਤ ਬਾਦਲ

GST ਦਾ ਲਾਹਾ ਸਿਰਫ਼ ਵੱਡੇ ਉਦਯੋਗਾਂ ਨੂੰ ਮਿਲਿਆ, ਛੋਟੇ ਡੁੱਬ ਗਏ: ਮਨਪ੍ਰੀਤ ਬਾਦਲ

ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਦੇਸ਼ ਦੇ ਕੇਂਦਰ `ਚ ਐੱਨਡੀਏ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਮੌਜੂਦਾ ‘ਗੁੱਡਜ਼ ਐਂਡ ਸਰਵਿਸੇਜ਼ ਟੈਕਸ` (ਜੀਐੱਸਟੀ - ਮਾਲ ਤੇ ਸੇਵਾਵਾਂ ਟੈਕਸ) ਮਾਡਲ ਦੁਨੀਆ ਦੀਆਂ ਸਭ ਤੋਂ ਵੱਧ ਗੁੰਝਲਦਾਰ ਪ੍ਰਣਾਲੀਆਂ ਵਿੱਚੋਂ ਇੱਕ ਹੈ ਅਤੇ ਇਸ ਨੂੰ ਸਰਲ ਬਣਾਉਣ ਦੀ ਲੋੜ ਹੈ।


ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਦੁਨੀਆ ਦੇ 161 ਦੇਸ਼ਾਂ `ਚ ਜੀਐੱਸਟੀ ਕਾਨੂੰਨ ਲਾਗੂ ਹੈ ਪਰ ਜਿਸ ਤਰੀਕੇ ਨਾਲ ਇਸ ਨੂੰ ਭਾਰਤ `ਚ ਲਾਗੂ ਕੀਤਾ ਗਿਆ ਹੈ, ਉਸ ਲਈ ਇਸ ਨੂੰ 10 ਵਿੱਚੋਂ ਸਿਰਫ਼ ਦੋ ਨੰਬਰ ਹੀ ਦਿੱਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਖ਼ੁਦ ਜੀਐੱਸਟੀ ਕੌਂਸਲ ਦਾ ਹਿੱਸਾ ਹਨ ਤੇ ਜਦ ਤੋਂ ਇਸ ਮੁੱਦੇ `ਤੇ ਵਿਚਾਰ-ਵਟਾਂਦਰਾ ਹੋਇਆ ਹੈ, ਤਦ ਤੋਂ ਹੀ ਉਨ੍ਹਾਂ ਨੂੰ ਇਹ ਦੁਨੀਆ ਦਾ ਸਭ ਤੋਂ ਵੱਧ ਗੁੰਝਲਦਾਰ ਟੈਕਸ-ਢਾਚਾ ਲੱਗਦਾ ਰਿਹਾ ਹੈ।


ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਨਵੀਂ ਟੈਕਸ ਪ੍ਰਣਾਲੀ `ਚ ਕੁਝ ਨਾ ਕੁਝ ਤਾਂ ਗ਼ਲਤ ਹੈ।


ਇੱਥੇ ਵਰਨਣਯੋਗ ਹੈ ਕਿ ਪਿਛਲੇ ਵਰ੍ਹੇ ਸਮੁੱਚੇ ਭਾਰਤ `ਚ ਲਾਗੂ ਕੀਤੀ ਗਈ ਜੀਐੱਸਟੀ ਪ੍ਰਣਾਲੀ ਰਾਹੀਂ ਹਰ ਥਾਂ `ਤੇ ਇੱਕੋ-ਟੈਕਸ ਲਾਗੂ ਕੀਤਾ ਗਿਆ ਸੀ।


ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜੇ ਤੁਸੀਂ ਵੱਡੇ ਉਦਯੋਗਾਂ - ਸਟਾਕ ਮਾਰਕਿਟ ਵਿੱਚ ਸੂਚੀਬੱਧ ਕੰਪਨੀਆਂ ਦੀਆਂ ਬੈਲੰਸ-ਸ਼ੀਟਾਂ `ਤੇ ਝਾਤ ਪਾਓ, ਤਾਂ ਤੁਹਾਨੂੰ ਸਪੱਸ਼ਟ ਦਿਸੇਗਾ ਕਿ ਵੱਡੇ ਉਦਯੋਗਾਂ ਨੂੰ 10 ਫ਼ੀ ਸਦੀ ਲਾਭ ਹੋਇਆ ਪਰ ਦਰਮਿਆਨੇ ਉਦਯੋਗ 30 ਫ਼ੀ ਸਦੀ ਹੇਠਾਂ ਚਲੇ ਗਏ ਤੇ ਲਘੂ ਉਦਯੋਗ 300 ਫ਼ੀ ਸਦੀ ਹੇਠਾਂ ਆ ਗਏ। ਇੰਝ ਇਹ ਨਵੀਂ ਟੈਕਸ ਪ੍ਰਣਾਲੀ ਲਘੂ ਤੇ ਦਰਮਿਆਨੇ ਉਦਯੋਗਾਂ ਲਈ ਬਹੁਤ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਇੱਕ ਵਿੱਤ ਮੰਤਰੀ ਹੋਣ ਦੇ ਨਾਤੇ ਉਹ ਜੀਐੱਸਟੀ ਦੀ ਕਾਮਯਾਬੀ ਚਾਹੁੰਦੇ ਹਨ। ਇਸ ਨੂੰ ਠੀਕ ਕੀਤਾ ਜਾ ਸਕਦਾ ਹੈ ਪਰ ਸ਼ਾਇਦ ਹੁਣ ਅਗਲੀ ਸਰਕਾਰ ਹੀ ਇਸ ਵਿੱਚ ਕੁਝ ਸੁਧਾਰ ਕਰੇਗੀ ਕਿਉਂਕਿ ਐੱਨਡੀਏ ਸਰਕਾਰ ਤਾਂ ਹੁਣ ਚੋਣਾਂ ਦੀਆਂ ਤਿਆਰੀਆਂ `ਚ ਰੁੱਝ ਗਈ ਹੈ ਤੇ ਹੁਣ ਉਸ ਨੇ ਇਸ ਨੂੰ ਠੀਕ ਕਰਨ ਲਈ ਕੁਝ ਨਹੀਂ ਕਰਨਾ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GST beneficial only for big industries Manpreet Badal