ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਗੁਲ ਪਨਾਗ ਦੇ ਚੰਡੀਗੜ੍ਹ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜਨ ਦੀ ਚਰਚਾ

​​​​​​​ਗੁਲ ਪਨਾਗ ਦੇ ਚੰਡੀਗੜ੍ਹ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜਨ ਦੀ ਚਰਚਾ

ਅੱਜ–ਕੱਲ੍ਹ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਬਾਲੀਵੁੱਡ ਦੇ ਅਦਾਕਾਰਾ ਗੁਲ ਪਨਾਗ ਇਸ ਵਾਰ ਚੰਡੀਗੜ੍ਹ 'ਚ ਕਾਂਗਰਸ ਦੀ ਟਿਕਟ 'ਤੇ ਲੋਕ ਸਭਾ ਚੋਣ ਲੜ ਸਕਦੇ ਹਨ। ਪਿਛਲੀ ਵਾਰ ਉਨ੍ਹਾਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੰਡੀਗੜ੍ਹ ਹਲਕੇ ’ਚ ਹੀ ਚੋਣ ਲੜੀ ਸੀ ਤੇ ਉਹ ਭਾਵੇਂ ਜਿੱਤ ਨਹੀਂ ਸਕੇ ਸਨ ਪਰ ਉਨ੍ਹਾਂ ਨੂੰ ਵੋਟਾਂ ਇੱਕ ਲੱਖ ਤੋਂ ਵੀ ਵੱਧ ਮਿਲੀਆਂ ਸਨ।

 

 

ਪਿਛਲੇ ਕੁਝ ਸਮੇਂ ਤੋਂ ਗੁਲ ਪਨਾਗ ਭਾਵੇਂ ਸਰਗਰਮ ਨਹੀਂ ਹਨ ਪਰ ਫਿਰ ਵੀ ਉਨ੍ਹਾਂ ਬਾਰੇ ਚਰਚਾ ਜ਼ਰੂਰ ਚੱਲ ਰਹੀ ਹੈ। ਉਹ ਇਸ ਮਾਮਲੇ ‘ਚ ਕਿਸੇ ਟਿੱਪਣੀ ਲਈ ਉਪਲਬਧ ਵੀ ਨਹੀਂ ਹੋ ਸਕੇ।

 

 

ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਗੁਲ ਪਨਾਗ ਦੇ ਕਾਂਗਰਸ ‘ਚ ਸ਼ਾਮਲ ਹੋ ਜਾਣ ਨਾਲ ਸੀਨੀਅਰ ਆਗੂ ਪਵਨ ਕੁਮਾਰ ਬਾਂਸਲ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ ਕਿਉਂਕਿ ਗੁਲ ਪਨਾਗ ਸਿਰਫ਼ ਪੰਜਾਬ ਇਕਾਈ ਲਈ ਕੰਮ ਕਰਨਗੇ। ਇੱਥੇ ਵਰਨਣਯੋਗ ਹੈ ਕਿ ਪਵਨ ਬਾਂਸਲ ਸਾਲ 2014 ਦੀ ਚੋਣ ਭਾਜਪਾ ਉਮੀਦਵਾਰ ਕਿਰਨ ਖੇਰ ਤੋਂ ਹਾਰ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gul Panag may contest Chandigarh seat on Cong ticket