ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਬਚਨ ਸਿੰਘ ਗਰੇਵਾਲ ਨੇ ਸੰਭਾਲਿਆ NRI ਆਨਰੇਰੀ ਮੈਂਬਰ ਦਾ ਅਹੁਦਾ

ਅਮਰੀਕਾ ਦੇ ਐਨ.ਆਰ.ਆਈ. ਗੁਰਬਚਨ ਸਿੰਘ ਗਰੇਵਾਲ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਮਿੰਨੀ ਸਕੱਤਰੇਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਪਰਵਾਸੀ ਭਾਰਤੀਆਂ ਲਈ ਪੰਜਾਬ ਰਾਜ ਕਮਿਸ਼ਨ ਦੇ ਆਨਰੇਰੀ ਮੈਂਬਰ ਵਜੋਂ ਅਹੁਦਾ ਸੰਭਾਲ ਲਿਆ।

 

 

ਅਹੁਦਾ ਸੰਭਾਲਣ ਮਗਰੋਂ ਗਰੇਵਾਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਮੁਬਾਰਕਾਂ ਵੀ ਦਿੱਤੀਆਂ। ਮੌਕੇ ਤੇ ਮੁੱਖ ਮੁੰਤਰੀ ਦੀ ਟੀਮ ਚ ਖਾਸ ਤੌਰ ਤੇ ਐਨ.ਆਰ.ਆਈ. ਮਾਮਲਿਆਂ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਆਦਿ ਸ਼ਾਮਲ ਸਨ।

 

ਪਰਵਾਸੀ ਭਾਰਤੀਆਂ ਲਈ ਪੰਜਾਬ ਰਾਜ ਕਮਿਸ਼ਨ ਦੇ ਚੇਅਰਮੈਨ ਜਸਟਿਸ (ਸੇਵਾ-ਮੁਕਤ) ਰਾਕੇਸ਼ ਕੁਮਾਰ ਗਰਗ, ਪ੍ਰਮੱਖ ਸਕੱਤਰ ਐਨ.ਆਰ.ਆਈ. ਮਾਮਲੇ ਰਾਹੁਲ ਭੰਡਾਰੀ ਤੇ ਵਿਸ਼ੇਸ਼ ਸਕੱਤਰ ਐਮ.ਪੀ.ਅਰੋੜਾ ਅਤੇ ਕਮਿਸ਼ਨ ਦੇ ਸਕੱਤਰ ਅਮਨਇੰਦਰ ਕੌਰ ਇਸ ਖਾਸ ਮੌਕੇ ਹਾਜ਼ਰ ਸਨ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gurbachan Singh Grewal retains the position of NRI Honorary Member