ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਦਾਸ ਮਾਨ ਨੇ ਇਸ ਕਾਰਨ ਰੱਦ ਕੀਤਾ ਸੀ ਕੋਲਕਾਤਾ ਦਾ ਲਾਈਵ–ਸ਼ੋਅ

ਗੁਰਦਾਸ ਮਾਨ ਨੇ ਇਸ ਕਾਰਨ ਰੱਦ ਕੀਤਾ ਸੀ ਕੋਲਕਾਤਾ ਦਾ ਲਾਈਵ–ਸ਼ੋਅ

ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਕੋਲਕਾਤਾ ’ਚ ਦੁਰਗਾ ਪੂਜਾ ਦਾ ਖ਼ਾਸ ਲਾਈਵ ਪ੍ਰੋਗਰਾਮ ਰੱਦ ਕਰ ਦਿੱਤਾ ਸੀ; ਜਿਸ ਦੀ ਡਾਢੀ ਚਰਚਾ ਹੋਈ ਸੀ। ਇਹ ਪ੍ਰੋਗਰਾਮ ਐਤਵਾਰ ਨੂੰ ਹੋਣਾ ਤੈਅ ਸੀ ਪਰ ਉਸ ਤੋਂ ਪਹਿਲਾਂ ਹੀ ਗੁਰਦਾਸ ਮਾਨ ਹੁਰਾਂ ਨੂੰ ਜਾਣਕਾਰੀ ਮਿਲ ਗਈ ਸੀ ਕਿ ਉਸ ਪ੍ਰੋਗਰਾਮ ਦੇ ਆਯੋਜਕਾਂ ਨੇ ਸਿੱਖ ਧਰਮ ਦੀ ਨੈਤਿਕਤਾ ਦਾ ਅਪਮਾਨ ਕੀਤਾ ਹੈ; ਉਸ ਤੋਂ ਬਾਅਦ ਉਨ੍ਹਾਂ ਆਪਣੀ ਪੇਸ਼ਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।

 

 

ਦਰਅਸਲ, ਜਿਸ ਥਾਂ ਉੱਤੇ ਇਹ ਲਾਈਵ–ਸ਼ੋਅ ਹੋਣਾ ਤੈਅ ਸੀ; ਉਸ ਦੇ ਬਿਲਕੁਲ ਲਾਗੇ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਮਿਲਦੀ ਸ਼ਕਲ ਵਰਗੀ ਇਮਾਰਤ ਉਸਾਰੀ ਗਈ ਸੀ ਤੇ ਲੋਕ ਉੱਥੇ ਨੰਗੇ ਸਿਰ ਤੇ ਪੈਰਾਂ ਵਿੱਚ ਜੁੱਤੀਆਂ ਪਾ ਕੇ ਜਾ ਰਹੇ ਸਨ।

 

 

ਗਾਇਕ ਗੁਰਦਾਸ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਇਹ ਗੱਲ ਭਾਵੇਂ ਆਯੋਜਕਾਂ ਨੂੰ ਖ਼ਰਾਬ ਲੱਗੇ ਪਰ ਉਹ ਅਜਿਹੇ ਸਥਾਨ ’ਤੇ ਨਹੀਂ ਜਾ ਸਕਦੇ, ਜਿੱਥੇ ਸਿੱਖ ਧਰਮ ਦਾ ਅਪਮਾਨ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਇਹ ਗੱਲ ਉਨ੍ਹਾਂ ਦੀਆਂ ਵਿਅਕਤੀਗਤ ਧਾਰਮਿਕ ਭਾਵਨਾਵਾਂ ਦੇ ਵਿਰੁੱਧ ਹੈ।

 

 

ਉਨ੍ਹਾਂ ਕਿਹਾ ਕਿ ਉਹ ਅਜਿਹੀ ਲਾਪਰਵਾਹੀ ਤੋਂ ਡਾਢੇ ਹੈਰਾਨ ਹਨ।

 

 

ਇੱਥੇ ਵਰਨਣਯੋਗ ਹੈ ਕਿ ਗੁਰਦਾਸ ਮਾਨ ਨੇ ਐਤਵਾਰ ਨੂੰ ਦੁਰਗਾ ਅਸ਼ਟਮੀ ਮੌਕੇ ਦੱਖਣੀ ਕੋਲਕਾਤਾ ਦੇ ਭਵਾਨੀਪੁਰ ਖੇਤਰ ਦੇ ਸੁਭਾਸ਼ ਹਵਾਈ ਅੱਡੇ ਦੇ ਲਾਗੇ ਇੱਕ ਮੈਦਾਨ ਵਿੱਚ ਆਪਣਾ ਲਾਈਵ–ਸ਼ੋਅ ਪੇਸ਼ ਕਰਨਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gurdas Mann cancelled Kolkata Live Show for this reason