ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਫੀਲੇ ਤੂਫਾਨ 'ਚ ਗੁਰਦਾਸਪੁਰ ਦਾ ਜਵਾਨ ਰਣਜੀਤ ਸਿੰਘ ਸਲਾਰੀਆ ਸ਼ਹੀਦ

ਜੰਮੂ-ਕਸ਼ਮੀਰ ਵਿੱਚ ਮੰਗਲਵਾਰ ਨੂੰ ਆਏ ਬਰਫੀਲੇ ਤੂਫਾਨ ਦੀਆਂ ਵੱਖ-ਵੱਖ ਚਾਰ ਘਟਨਾਵਾਂ ਚ 6 ਜਵਾਨਾਂ ਸਣੇ 12 ਲੋਕ ਮਾਰੇ ਗਏ। ਮਾਛਿਲ ਸੈਕਟਰ 'ਚ ਬਰਫੀਲੇ ਤੂਫਾਨ ਨੇ ਇੱਕ ਫੌਜੀ ਚੌਕੀ ਨੂੰ ਤਬਾਹ ਕਰ ਦਿੱਤਾ, ਜਿਸ 'ਚ 5 ਫੌਜੀ ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਸ਼ਹੀਦ ਹੋਏ ਫੌਜੀਆਂ 'ਚ ਗੁਰਦਾਸਪੁਰ ਦਾ ਜਵਾਨ ਰਣਜੀਤ ਸਿੰਘ ਸਲਾਰੀਆ ਵੀ ਸ਼ਾਮਿਲ ਹੈ।

ਜਾਣਕਾਰੀ ਮੁਤਾਬਿਕ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਸਿੱਧਪੁਰ ਦਾ 26 ਸਾਲਾ ਸਿਪਾਹੀ ਰਣਜੀਤ ਸਿੰਘ ਸਲਾਰੀਆ ਸ਼ਹੀਦ ਹੋ ਗਿਆ ਹੈ। ਉਹ 45 ਰਾਸ਼ਟਰੀ ਰਾਈਫਲਸ 'ਚ ਤਾਇਨਾਤ ਸਨ। ਪਿਛਲੇ ਸਾਲ ਦਸੰਬਰ 'ਚ ਹੀ ਉਸ ਦੇ ਘਰ ਧੀ ਨੇ ਜਨਮ ਲਿਆ ਸੀ, ਜਿਸ ਦਾ ਮੂੰਹ ਦੇਖਣਾ ਰਣਜੀਤ ਨੂੰ ਨਸੀਬ ਨਾ ਹੋਇਆ।

 

ਰਣਜੀਤ ਦੀ ਤਿਰੰਗੇ 'ਚ ਲਿਪਟੀ ਮ੍ਰਿਤਕ ਦੇਹ ਅੱਜ ਪਿੰਡ ਪੁੱਜਣ ਦੀ ਸੰਭਾਵਨਾ ਹੈ, ਜਿੱਥੇ ਸਰਕਾਰੀ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gurdaspur army jawan Ranjit Singh Salaria martyred in a snowstorm