ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਰ ਦਾ ਬੰਪਰ ਟੁੱਟਣ ਕਾਰਨ ਮੋਟਰਸਾਈਕਲ ਸਵਾਰ ਨੂੰ ਕੁੱਟਿਆ, ਮੌਤ

ਗੁਰਦਾਸਪੁਰ 'ਚ ਇੱਕ ਮਾਮੂਲੀ ਜਿਹੀ ਗੱਲ ਪਿੱਛੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਇਸ ਕਦਰ ਕੁੱਟਮਾਰ ਕੀਤੀ ਗਈ ਕਿ ਉਸ ਦੀ ਜਾਨ ਚਲੀ ਗਈ। ਵਿਅਕਤੀ ਦਾ ਸਿਰਫ ਇਹੀ ਕਸੂਰ ਸੀ ਕਿ ਉਸ ਦੀ ਮੋਟਰਸਾਈਕਲ ਇੱਕ ਕਾਰ ਨਾਲ ਟਕਰਾ ਗਈ ਸੀ। ਪੁਲਿਸ ਨੇ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੇ ਅਧੀਨ ਮਾਮਲਾ ਦਰਜ ਕੀਤਾ ਹੈ।
 

ਜਾਣਕਾਰੀ ਮੁਤਾਬਿਕ ਮ੍ਰਿਤਕ ਦੀ ਪਛਾਣ ਅਰਜੁਨ ਕੁਮਾਰ (43) ਪੁੱਤਰ ਚਰਨ ਦਾਸ ਵਾਸੀ ਪਿੰਡ ਅਵਾਂਖਾ ਪੁਰਾਣੀ ਆਬਾਦੀ ਵਜੋਂ ਹੋਈ ਹੈ। ਉਹ ਦੀਨਾਨਗਰ ਦੀ ਗੋਲਡਨ ਟਰਾਂਸਪੋਰਟ ਕੰਪਨੀ 'ਚ ਟਰੱਕ ਚਲਾਉਂਦਾ ਸੀ। ਉਹ ਸਨਿੱਚਰਵਾਰ ਰਾਤ ਆਪਣੇ ਮੋਟਰਸਾਈਕਲ 'ਤੇ ਇੱਕ ਬਾਲਟੀ ਲੱਦ ਕੇ ਰੇਲਵੇ ਰੋਡ ਨੂੰ ਜਾ ਰਿਹਾ ਸੀ। ਇਸੇ ਦੌਰਾਨ ਰੇਲਵੇ ਰੋਡ ਸਥਿਤ ਪੈਲੇਸ ਦੇ ਬਾਹਰ ਇੱਕ ਕਾਰ ਨਾਲ ਮੋਟਰਸਾਈਕਲ ਪਿੱਛੇ ਬੰਨੀ ਬਾਲਟੀ ਵੱਜਣ ਕਾਰਨ ਕਾਰ ਦਾ ਬੰਪਰ ਟੁੱਟ ਗਿਆ। ਜਿਸ ਤੋਂ ਗੁੱਸੇ ਵਿੱਚ ਆਏ ਪੈਲੇਸ ਮਾਲਕਾਂ ਨੇ ਕਥਿਤ ਤੌਰ 'ਤੇ ਉਸ ਦੀ ਕੁੱਟਮਾਰ ਕੀਤੀ।
 

ਸਥਾਨਕ ਲੋਕਾਂ ਨੇ ਵਿਚਕਾਰ ਪੈ ਕੇ ਅਰਜੁਨ ਨੂੰ ਛੁਡਵਾਇਆ ਅਤੇ ਘਰ ਪਹੁੰਚਾ ਦਿੱਤਾ। ਘਰ ਪਹੁੰਚ ਕੇ ਅਰਜੁਨ ਦੀ ਸਿਹਤ ਖਰਾਬ ਹੋ ਗਈ। ਐਤਵਾਰ ਸਵੇਰੇ ਉਸ ਨੂੰ ਹਸਪਤਾਲ ਲੈ ਜਾਇਆ ਗਿਆ, ਪਰ ਉੱਥੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਇਸ ਦੌਰਾਨ ਪੀੜਤ ਪਰਿਵਾਰ ਦੀ ਗਰੀਬੀ ਤੇ ਲਾਚਾਰੀ ਦਾ ਫ਼ਾਇਦਾ ਉਠਾਉਂਦਿਆਂ ਮੁਲਜ਼ਮਾਂ ਵੱਲੋਂ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਕਥਿਤ ਤੌਰ 'ਤੇ ਰਾਜ਼ੀਨਾਮੇ ਲਈ ਦਬਾਅ ਪਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gurdaspur Motorcycle rider death after badly beaten for car bumper crash