ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਦਾਸਪੁਰ ਦੇ ਰਾਣੀ ਜੌਨ ਸਟੀਫ਼ਨ ਨੂੰ ਕੁਵੈਤ ’ਚ ਬਣਾ ਦਿੱਤਾ ਗਿਆ ਘਰੇਲੂ ਨੌਕਰਾਣੀ

ਗੁਰਦਾਸਪੁਰ ਦੇ ਰਾਣੀ ਜੌਨ ਸਟੀਫ਼ਨ ਨੂੰ ਕੁਵੈਤ ’ਚ ਬਣਾ ਦਿੱਤਾ ਗਿਆ ਘਰੇਲੂ ਨੌਕਰਾਣੀ

ਪੰਜਾਬ ਵਿੱਚ ਟ੍ਰੈਵਲ ਏਜੰਟਾਂ ਦੇ ਢਹੇ ਚੜ੍ਹ ਕੇ ਲੱਖਾਂ ਰੁਪਏ ਠੱਗੇ ਜਾਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਹ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਹੁਣ ਅਜਿਹਾ ਇੱਕ ਤਾਜ਼ਾ ਮਾਮਲਾ ਗੁਰਦਾਸਪੁਰ ਦੀ ਇੱਕ ਨਰਸ ਨਾਲ ਵਾਪਰ ਗਿਆ ਹੈ, ਜਿਨ੍ਹਾਂ ਨੂੰ ਕੁਵੈਤ ਵਿੱਚ ਕਿਸੇ ਦੇ ਘਰ ਨੌਕਰਾਣੀ ਵਜੋਂ ਕੰਮ ਕਰਨ ਲਈ ਮਜਬੂਰ ਕੀਤਾ ਗਿਆ।

 

 

ਗੁਰਦਾਸਪੁਰ ਦੇ 28 ਸਾਲਾ ਰਾਣੀ ਜੌਨ ਸਟੀਫ਼ਨ ਤੋਂ ਡੇਢ ਲੱਖ ਰੁਪਏ ਲੈ ਕੇ ਦਿੱਲੀ ਦੇ ਇੱਕ ਟ੍ਰੈਵਲ ਏਜੰਟ ਨੇ ਇਹ ਆਖ ਕੇ ਕੁਵੈਤ ਭੇਜਿਆ ਸੀ ਕਿ ਉੱਥੇ ਉਨ੍ਹਾਂ ਨੂੰ ਉੱਥੇ ਨਰਸ ਦੀ ਨੌਕਰੀ ਮਿਲੇਗੀ ਪਰ ਅਸਲੀਅਤ ਕੁਝ ਹੋਰ ਹੀ ਸੀ। ਹੁਣ ਰਾਣੀ ਜੌਨ ਸਟੀਫ਼ਨ ਦੀ ਮਦਦ ਦਾ ਭਰੋਸਾ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਦਿਵਾਇਆ ਹੈ। ਉਨ੍ਹਾਂ ਕਿਹਾ ਹੈ ਕਿ ਉਹ ਰਾਣੀ ਨੂੰ ਸੁਰੱਖਿਅਤ ਵਤਨ ਵਾਪਸ ਲਿਆਉਣਗੇ।

 

 

ਸ੍ਰੀ ਜੈਸ਼ੰਕਰ ਨੇ ਦੱਸਿਆ ਕਿ ਕੁਵੈਤ ਸਥਿਤ ਭਾਰਤੀ ਅੰਬੈਸੀ ਨੇ ਰਾਣੀ ਜੌਨ ਨੂੰ ਔਰਤਾਂ ਦੇ ਸੁਰੱਖਿਅਤ ਟਿਕਾਣੇ ਵਿੱਚ ਰੱਖਿਆ ਗਿਆ ਹੈ। ਹੁਣ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਹੋਣ ਜਾ ਰਹੀ ਹੈ।

 

 

ਗੁਰਦਾਸਪੁਰ ਜ਼ਿਲ੍ਹੇ ’ਚ ਧਾਰੀਵਾਲ ਤੋਂ 5 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਪਿੰਡ ਆਲੋਵਾਲ ਦੇ ਜੰਮਪਲ ਰਾਣੀ ਜੌਨ ਸਟੀਫ਼ਨ ਨੇ ਸਹਾਇਕ ਨਰਸ ਮਿਡ–ਵਾਈਫ਼ ਦਾ ਕੋਰਸ ਕੀਤਾ ਹੋਇਆ ਹੈ। ਕੁਵੈਤ ’ਚ ਖ਼ੁਦ ਨੂੰ ਫਸੀ ਵੇਖ ਕੇ ਰਾਣੀ ਨੇ ਆਪੇ ਹੀ ਕਿਸੇ ਤਰ੍ਹਾਂ ਕੁਵੈਤ ’ਚ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਸੀ।

 

 

ਰਾਣੀ ਦੀ ਮੁਲਾਕਾਤ ਕੁਵੈਤ ’ਚ ਅਚਾਨਕ ਕੁਝ ਪੰਜਾਬੀ ਨੌਜਵਾਨਾਂ ਨਾਲ ਹੋ ਗਈ ਤੇ ਉਨ੍ਹਾਂ ਨੇ ਆਪਣੀ ਸਾਰੀ ਦੁੱਖ ਭਰੀ ਕਹਾਣੀ ਉਨ੍ਹਾਂ ਨੂੰ ਸੁਣਾਈ। ਉਨ੍ਹਾਂ ਦੱਸਿਆ ਕਿ ਉਹ ਜਿਹੜੇ ਘਰ ਵਿੱਚ ਕੰਮ ਕਰ ਰਹੇ ਸਨ, ਉੱਥੇ ਉਨ੍ਹਾਂ ਨਾਲ ਬਹੁਤ ਮਾੜਾ ਵਿਵਹਾਰ ਕੀਤਾ ਜਾਂਦਾ ਸੀ, ਇਸੇ ਲਈ ਉਨ੍ਹਾਂ ਉਹ ਘਰ ਛੱਡ ਦਿੱਤਾ।

 

 

ਫਿਰ ਪੰਜਾਬੀ ਮੁੰਡਿਆਂ ਨੇ ਇਹ ਸਾਰੀ ਕਹਾਣੀ ਇੱਕ ਟਵੀਟ ਰਾਹੀਂ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈ ਸ਼ੰਕਰ ਨੂੰ ਦੱਸੀ ਤੇ ਮਦਦ ਮੰਗੀ।

 

 

ਰਾਣੀ ਦੇ ਵੱਡੇ ਭਰਾ ਕੁਲਵੰਤ ਮਸੀਹ ਨੇ ਦੱਸਿਆ ਕਿ ਰਾਣੀ ਤਿੰਨ ਕੁ ਮਹੀਨੇ ਪਹਿਲਾਂ ਹੀ ਦਿੱਲੀ ਦੇ ਇੱਕ ਟ੍ਰੈਵਲ ਏਜੰਟ ਮਹਿਮੁਦ ਰਾਹੀਂ ਕੁਵੈਤ ਗਈ ਸੀ। ਉਸ ਏਜੰਟ ਨੇ ਡੇਢ ਲੱਖ ਰੁਪਏ ਲਏ ਸਨ। ਕੁਵੈਤ ਰਵਾਨਗੀ ਤੋਂ ਪਹਿਲਾਂ ਪਿਛਲੇ 10 ਸਾਲਾਂ ਤੋਂ ਰਾਣੀ ਚੰਗੀ ਭਲੀਗੁਰਦਾਸਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਕੰਮ ਕਰਦੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gurdaspur s Rani John Stephen forced to work as a maid in Kuwait