ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਦਾਸਪੁਰ ਦੇ ਨੌਜਵਾਨ ਦੀ ਵੀਅਤਨਾਮ ’ਚ ਭੇਤ–ਭਰੀ ਮੌਤ

ਗੁਰਦਾਸਪੁਰ ਦੇ ਨੌਜਵਾਨ ਦੀ ਵੀਅਤਨਾਮ ’ਚ ਭੇਤ–ਭਰੀ ਮੌਤ

ਗੁਰਦਾਸਪੁਰ ਦੇ 22 ਸਾਲਾ ਨੌਜਵਾਨ ਲਛਮਣ ਸਿੰਘ ਦੀ ਵੀਅਤਨਾਮ ’ਚ ਭੇਤ ਭਰੇ ਹਾਲਾਤ ’ਚ ਮੌਤ ਹੋ ਗਈ ਹੈ। ਉਹ ਉੱਥੇ ਮਰਚੈਂਟ ਨੇਵੀ ’ਚ ਕੰਮ ਕਰਦਾ ਸੀ। ਉਸਦੀ ਲਾਸ਼ ਸਮੁੰਦਰ ’ਚੋਂ ਮਿਲੀ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਹ ਉੱਥੇ ਨਫ਼ਰਤ ਭਰਪੂਰ ਹਿੰਸਾ ਦਾ ਸ਼ਿਕਾਰ ਹੋਇਆ ਹੈ।

 

 

ਲਛਮਣ ਸਿੰਘ ਦੇ ਪਿਤਾ ਸ੍ਰੀ ਜਸਵੰਤ ਸਿੰਘ ਨੇ ‘ਹਿੰਦੁਸਤਾਨ ਟਾਈਮਜ਼’ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬੀਤੀ 26 ਨਵੰਬਰ ਨੂੰ ਵੀਅਤਨਾਮ ਦੇ ਇੱਕ ਟ੍ਰੈਵਲ ਏਜੰਟ ਦਾ ਫ਼ੋਨ ਆਇਆ ਸੀ ਕਿ ਉਨ੍ਹਾਂ ਦਾ ਪੁੱਤਰ ਪਿਛਲੇ ਚਾਰ–ਪੰਜ ਦਿਨਾਂ ਤੋਂ ਗੁੰਮ ਹੈ। ਫਿਰ ਉਸੇ ਦਿਨ ਉਸੇ ਏਜੰਟ ਦਾ ਦੋਬਾਰਾ ਫ਼ੋਨ ਆਇਆ ਕਿ ਲਛਮਣ ਸਿੰਘ ਦੀ ਮ੍ਰਿਤਕ ਦੇਹ ਸਮੁੰਦਰ ’ਚੋਂ ਲੱਭ ਗਈ ਹੈ।

 

 

ਉਸੇ ਏਜੰਟ ਨੇ ਇਸੇ ਵਰ੍ਹੇ ਜਨਵਰੀ ’ਚ ਵੀਅਤਨਾਮ ਦਾ ਵੀਜ਼ਾ ਲਵਾਇਆ ਸੀ। ਉਸ ਨੇ ਦੱਸਿਆ ਕਿ ਵੀਅਤਨਾਮ ਸਥਿਤ ਭਾਰਤੀ ਸਫ਼ਾਰਤਖਾਨੇ ਦੇ ਅਧਿਕਾਰੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਲਛਮਣ ਸਿੰਘ ਦੀ ਲਾਸ਼ ਪੋਸਟ–ਮਾਰਟਮ ਤੋਂ ਬਾਅਦ ਭਾਰਤ ਵਾਪਸ ਭੇਜੀ ਜਾ ਰਹੀ ਹੈ।

 

 

ਸ੍ਰੀ ਜਸਵੰਤ ਸਿੰਘ ਨੇ ਦੱਸਿਆ ਕਿ ਲਛਮਣ ਸਿੰਘ ਨੇ ਉਨ੍ਹਾਂ ਨਾ ਬੀਤੀ 25 ਨਵੰਬਰ ਨੂੰ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ। ਤਦ ਉਸ ਨੇ ਦੱਸਿਆ ਸੀ ਕਿ ਜਿਹੜੇ ਸਮੁੰਦਰੀ ਜਹਾਜ਼ ’ਚ ਉਹ ਕੰਮ ਕਰ ਰਹਾ ਸੀ; ਉਹ ਪਿਛਲੇ ਡੇਢ ਮਹੀਨੇ ਤੋਂ ਮੁਰੰਮਤ ਲਈ ਸ਼ਿਪ–ਯਾਰਡ ’ਚ ਖੜ੍ਹਾ ਹੈ ਤੇ ਜਹਾਜ਼ ਦੇ ਅਮਲੇ ਕੋਲ ਹੁਣ ਖਾਣ ਲਈ ਵੀ ਕੁਝ ਨਹੀਂ ਹੈ।

 

 

ਸ੍ਰੀ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਸੀ ਕਿ ਵੀਅਤਨਾਮ ’ਚ ਉਸ ਦੇ ਸਾਥੀ ਮੁਲਾਜ਼ਮ ਉਸ ਨੂੰ ਅਕਸਰ ‘ਓਸਾਮਾ ਬਿਨ ਲਾਦੇਨ’ ਆਖ ਕੇ ਤੰਗ ਕਰਦੇ ਹਨ। ਉਹ ਉਨ੍ਹਾਂ ਨੂੰ ਰੋਜ਼ਾਨਾ ਆਖਦਾ ਹੁੰਦਾ ਸੀ ਕਿ ਉਹ ਭਾਰਤ ਦਾ ਸਿੱਖ ਹੈ। ਇਸੇ ਲਈ ਸ੍ਰੀ ਜਸਵੰਤ ਸਿੰਘ ਨੂੰ ਸ਼ੱਕ ਹੈ ਕਿ ਉਨ੍ਹਾਂ ਦਾ ਪੁੱਤਰ ਵੀਅਤਨਾਮ ’ਚ ਨਫ਼ਰਤ ਭਰੀ ਹਿੰਦਸਾ ਦਾ ਸ਼ਿਕਾਰ ਹੋਇਆ ਹੈ।

 

 

ਜਸਵੰਤ ਸਿੰਘ ਹੁਰਾਂ ਨੇ ਹੁਣ ਗੁਰਦਾਸਪੁਰ ਹਲਕੇ ਦੇ ਐੱਮਪੀ ਸੰਨੀ ਦਿਓਲ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ’ਚ ਦਖ਼ਲ ਦੇਣ; ਤਾਂ ਜੋ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਛੇਤੀ ਤੋਂ ਛੇਤੀ ਭਾਰਤ ਲਿਆਂਦੀ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gurdaspur Youth dies in Vietnam in suspicious circumstances