ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਦਾਸਪੁਰ ਦੇ ਨੌਜਵਾਨ ਦਾ ਕਤਲ, ਕਾਤਲਾਂ ਨੇ ਕੀਤੇ ਲਾਸ਼ ਦੇ ਟੋਟੇ-ਟੋਟੇ

ਗੁਰਦਾਸਪੁਰ ਦੇ ਨੌਜਵਾਨ ਦਾ ਕਤਲ, ਕਾਤਲਾਂ ਨੇ ਕੀਤੇ ਲਾਸ਼ ਦੇ ਟੋਟੇ-ਟੋਟੇ

ਪੁਲਿਸ ਨੇ 30 ਸਾਲਾਂ ਦੇ ਇੱਕ ਨੌਜਵਾਨ ਨੂੰ ਅਗ਼ਵਾ ਕਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਹੁਣ ਤੱਕ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਤਲਾਂ ਨੇ ਪਹਿਲਾਂ ਲਾਡੀ ਨਾਂਅ ਦੇ ਨੌਜਵਾਨ ਦੀ ਲਾਸ਼ ਨੂੰ ਦਫ਼ਲ ਕੀਤਾ ਤੇ ਫਿਰ ਉਸ ਨੂੰ ਪੁੱਟ ਕੇ ਦੋਬਾਰਾ ਬਾਹਰ ਕੱਢਿਆ ਤੇ ਫਿਰ ਉਸ ਦੇ ਕਈ ਟੋਟੇ ਕਰ ਕੇ ਉਨ੍ਹਾਂ ਨੂੰ ਹੁਸਿ਼ਆਰਪੁਰ ਜਿ਼ਲ੍ਹੇ ਦੇ ਦਸੂਹਾ ਸ਼ਹਿਰ ਲਾਗਲੀ ਨਹਿਰ ਵਿੱਚ ਸੁੱਟ ਦਿੱਤਾ।

ਲਾਡੀ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਤੇ ਉਹ ਬੀਤੀ 19 ਮਈ ਨੂੰ ਆਪਣੇ ਚਾਚੇ ਮਸੂਰ ਅਲੀ ਨੂੰ ਮਿਲਣ ਲਈ ਪਿੰਡ ਤਰਸਿੱਕਾ ਆਇਆ ਹੋਇਆ ਸੀ।

ਮੁਲਜ਼ਮਾਂ ਦੀ ਸ਼ਨਾਖ਼ਤ ਸ਼ਰੀਫ਼ ਮੁਹੰਮਦ ਉਰਫ਼ ਸੀਆ ਵਾਸੀ ਪਿੰਡ ਧਿਆਨਪੁਰ, ਯਾਕੂਬ ਖ਼ਾਨ ਵਾਸੀ ਲੁਧਿਆਣਾ, ਜਹੂਰਾ ਵਾਸੀ ਬਿਆਸ, ਜੰਨਤ ਅਲੀ ਵਾਸੀ ਗੁਰਦਾਸਪੁਰ, ਯਾਕੂਬ ਅਲੀ ਵਾਸੀ ਤਰਨ ਤਾਰਨ ਤੇ ਬਾਗ ਹੁਸੈਨ ਵਾਸੀ ਕਾਹਨੂੰਵਾਨ ਜਿ਼ਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।

ਐੱਸਐੱਸਪੀ ਪਰਮਪਾਲ ਸਿੰਘ ਨੇ ਦੱਸਿਆ ਕਿ ਬੀਤੀ 20 ਮਈ ਨੂੰ ਲਾਡੀ ਦੇ ਪਿਤਾ ਕਾਸਮ ਦੀਨ, ਜੋ ਗੁੱਜਰ ਹਨ, ਨੇ ਇੱਕ ਸਿ਼ਕਾਇਤ ਦਰਜ ਕਰਵਾਈ ਸੀ ਕਿ 19 ਮਈ ਨੂੰ ਉਨ੍ਹਾਂ ਦਾ ਪੁੱਤਰ ਤਰਸਿੱਕਾ ਲਾਗਲੇ ਪਿੰਡ ਖੁਜਾਲਾ ਆਪਣੇ ਚਾਚੇ ਨੂੰ ਮਿਲਣ ਲਈ ਗਿਆ ਸੀ।

ਐੱਸਐੱਸਪੀ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਕਾਸਮ ਨੇ ਸ਼ੱਕ ਪ੍ਰਗਟਾਇਆ ਕਿ ਉਸ ਦੇ ਭਤੀਜੇ ਨੂੰ ਸ਼ਾਇਦ ਅਗ਼ਵਾ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਮੁਲਜ਼ਮਾਂ ਦੀ ਗ੍ਰਿਫ਼ਤਾਰ ਲਈ ਇੱਕ ਖ਼ਾਸ ਟੀਮ ਬਣਾਈ ਗਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gurdaspur youth murdered