ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਤਰਕਾਰ ਕਤਲ ਕੇਸ: ਗੁਰਮੀਤ ਰਾਮ ਰਹੀਮ ਨੂੰ ‘ਸਜ਼ਾ` ਹੋਵੇਗੀ 11 ਜਨਵਰੀ ਨੂੰ

ਪੱਤਰਕਾਰ ਕਤਲ ਕੇਸ: ਗੁਰਮੀਤ ਰਾਮ ਰਹੀਮ ਨੂੰ ‘ਸਜ਼ਾ` ਹੋਵੇਗੀ 11 ਜਨਵਰੀ ਨੂੰ

ਸਿਰਸਾ ਦੇ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਖਿ਼ਲਾਫ਼ ਫ਼ੈਸਲਾ ਆਉਂਦੀ 11 ਜਨਵਰੀ ਨੂੰ ਪੰਚਕੂਲਾ ਸਥਿਤ ਸੀਬੀਆਈ ਦੀ ਅਦਾਲਤ ਵੱਲੋਂ ਸੁਣਾਇਆ ਜਾਵੇਗਾ। ਇਹ ਫ਼ੈਸਲਾ ਅਦਾਲਤ ਦੇ ਉਸੇ ਜੱਜ ਜਗਦੀਪ ਸਿੰਘ ਹੁਰਾਂ ਵੱਲੋਂ ਸੁਣਾਇਆ ਜਾਵੇਗਾ, ਜਿਨ੍ਹਾਂ 25 ਅਗਸਤ, 2017 ਨੂੰ ਡੇਰਾ ਮੁਖੀ ਨੂੰ 20 ਵਰ੍ਹਿਆਂ ਲਈ ਜੇਲ੍ਹ ਭੇਜਿਆ ਸੀ।


ਡੇਰਾ ਮੁਖੀ ਤਦ ਤੋਂ ਹੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਹੈ। ਆਉਂਦੀ 11 ਜਨਵਰੀ ਨੂੰ ਭਾਵ ਫ਼ੈਸਲੇ ਵਾਲੇ ਦਿਨ ਡੇਰਾ ਮੁਖੀ ਨੂੰ ਅਦਾਲਤ `ਚ ਮੌਜੂਦ ਰਹਿਣ ਦੇ ਹੁਕਮ ਵੀ ਦਿੱਤੇ ਗਏ ਹਨ।


ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਸਿਰਸਾ ਤੋਂ ਇੱਕ ਰੋਜ਼ਾਨਾ ਅਖ਼ਬਾਰ ‘ਪੂਰਾ ਸੱਚ` ਛਾਪਦੇ ਹੁੰਦੇ ਸਨ। ਜਦੋਂ ਉਨ੍ਹਾਂ ਇੱਕ ਅਣਪਛਾਤੀ ਪੀੜਤ ਕੁੜੀ ਦੀ ਚਿੱਠੀ ਛਾਪੀ ਸੀ, ਉਸ ਦੇ ਹੀ ਕੁਝ ਮਹੀਨਿਆਂ ਬਾਅਦ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਚਿੱਠੀ ਵਿੱਚ ਸਪੱਸ਼ਟ ਲਿਖਿਆ ਗਿਆ ਸੀ ਕਿ ਡੇਰਾ ਮੁਖੀ ਕਿਵੇਂ ਕਥਿਤ ਤੌਰ `ਤੇ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਸੀ।


ਹੁਣ ਉਸ ਮਰਹੂਮ ਪੱਤਰਕਾਰ ਦਾ ਪੁੱਤਰ ਅੰਸ਼ੁਲ ਛਤਰਪਤੀ ਇਨਸਾਫ਼ ਲਈ ਪੂਰਾ ਤਾਣ ਲਾ ਰਿਹਾ ਹੈ।


ਅੱਜ ਇਸ ਮਾਮਲੇ ਦੀਆਂ ਅੰਤਿਮ ਦਲੀਲਾਂ ਤੇ ਬਹਿਸਾਂ ਖ਼ਤਮ ਹੋ ਗਈਆਂ ਹਨ ਤੇ ਆਉਂਦੀ 11 ਜਨਵਰੀ, 2019 ਨੂੰ ਡੇਰਾ ਮੁਖੀ ਵਿਰੁੱਧ ਫ਼ੈਸਲਾ ਸੁਣਾ ਦਿੱਤਾ ਜਾਵੇਗਾ।   

ਅੰਸ਼ੁਲ ਛਤਰਪਤੀ ਆਪਣੇ ਪਿਤਾ ਰਾਮ ਚੰਦਰ ਛਤਰਪਤੀ ਦੀ ਤਸਵੀਰ ਨਾਲ

ਇੱਥੇ ਵਰਨਣਯੋਗ ਹੈ ਕਿ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ `ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਮੁੱਖ ਮੁਲਜ਼ਮ ਹੈ। ਉਸ ਤੋਂ ਇਲਾਵਾ ਡੇਰਾ ਮੈਨੇਜਰ ਕ੍ਰਿਸ਼ਨ ਲਾਲ ਤੇ ਦੋ ਸ਼ਾਰਪ-ਸ਼ੂਟਰ ਕੁਲਦੀਪ ਸਿੰਘ ਤੇ ਨਿਰਮਲ ਸਿੰਘ ਵੀ ਇਸੇ ਮਾਮਲੇ `ਚ ਮੁਲਜ਼ਮ ਹਨ। ਇਸ ਪੱਤਰਕਾਰ ਨੂੰ 24 ਅਕਤੂਬਰ, 2002 ਨੂੰ ਸਿਰਸਾ ਸਥਿਤ ਉਸ ਦੇ ਆਪਣੇ ਘਰ ਅੰਦਰ ਹੀ ਬਹੁਤ ਨੇੜਿਓਂ ਗੋਲ਼ੀ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਅ ਸੀ। ਬਾਅਦ `ਚ ਸਥਾਨਕ ਹਸਪਤਾਲ `ਚ ਉਨ੍ਹਾਂ ਦੀ ਮੌਤ ਹੋ ਗਈ ਸੀ।


ਇਸ ਦੌਰਾਨ ਹਰਿਆਣਾ ਪੁਲਿਸ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ 25 ਅਗਸਤ, 2017 ਨੂੰ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਚਕੂਲਾ `ਚ ਜਿਹੋ ਜਿਹੀ ਹਿੰਸਾ ਭੜਕੀ ਸੀ, ਉਹੋ ਜਿਹਾ ਮਾਹੌਲ ਹੁਣ ਕਿਸੇ ਵੀ ਹਾਲਤ `ਚ ਪੈਦਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਤਦ ਪੰਚਕੂਲਾ `ਚ ਡੇਰਾ ਸਿਰਸਾ ਦੇ 36 ਸ਼ਰਧਾਲੂ ਮਾਰੇ ਗਏ ਸਨ ਅਤੇ ਸੁਰੱਖਿਆ ਬਲਾਂ ਨਾਲ ਸੰਘਰਸ਼ ਦੌਰਾਨ ਸਿਰਸਾ `ਚ ਉਸੇ ਦਿਨ ਛੇ ਸ਼ਰਧਾਲੂ ਵੱਖਰੇ ਮਾਰੇ ਗਏ ਸਨ।


ਹਾਲੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖਿ਼ਲਾਫ਼ ਦੋ ਮਾਮਲੇ ਹੋਰ ਮੁਲਤਵੀ ਪਏ ਹਨ। ਇੱਕ ਤਾਂ ਉਸ ਦੇ ਆਪਣੇ ਸ਼ਰਧਾਲੂ ਰਣਜੀਤ ਸਿੰਘ ਦੇ ਕਤਲ ਨਾਲ ਸਬੰਧਤ ਹੈ; ਜਿਸ ਦੀ ਸੁਣਵਾਈ ਹੁਣ ਆਖ਼ਰੀ ਗੇੜ ਵਿੱਚ ਹੈ। ਦੂਜਾ ਮਾਮਲਾ ਡੇਰਿਆਂ ਦੇ ਸਾਧੂਆਂ ਦੇ ਪਤਾਲ਼ੂ ਆਪਰੇਸ਼ਨ ਕਰ ਕੇ ਵੱਢ ਦੇਣ ਦਾ ਮਾਮਲਾ ਵੀ ਜ਼ੇਰੇ ਗ਼ੌਰ ਹੈ। ਇਸ ਕੇਸ ਵਿੱਚ ਚਲਾਨ ਪਹਿਲਾਂ ਹੀ ਪੇਸ਼ ਹੋ ਚੁੱਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gurmeet Ram Rahim will be sentenced on 1th Jan