ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਪਤਵੰਤ ਸਿੰਘ ਪਨੂੰ ਟਵਿਟਰ ਅਕਾਊਂਟ ’ਤੇ ਮੁੜ ਸਰਗਰਮ

ਗੁਰਪਤਵੰਤ ਸਿੰਘ ਪਨੂੰ ਟਵਿਟਰ ਅਕਾਊਂਟ ’ਤੇ ਮੁੜ ਸਰਗਰਮ

ਅਮਰੀਕੀ ਮਹਾਂਨਗਰ ਨਿਊ ਯਾਰਕ ਸਥਿਤ ‘ਵੱਖਵਾਦੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਵਾਲੀ’ ਜੱਥੇਬੰਦੀ ‘ਸਿੱਖਸ ਫ਼ਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਦਾ ਟਵਿਟਰ ਅਕਾਊਂਟ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ। ਉਸ ਦੇ ਹਾਲੇ ਸਿਰਫ਼ 778 ਫ਼ਾਲੋਅਰਜ਼ ਹਨ। ਟਵਿਟਰ ਨੇ ਪਹਿਲਾਂ ਉਸ ਦੀਆਂ ਵੱਖਵਾਦੀ ਗਤੀਵਿਧੀਆਂ ਕਾਰਨ ਉਸ ਦਾ ਖਾਤਾ ਅਣਦੱਸੇ ਕਾਰਨਾਂ ਕਰ ਕੇ ਮੁਲਤਵੀ ਕਰ ਦਿੱਤਾ ਸੀ ਪਰ ਉਹ ਖਾਤਾ ਹੁਣ ਬਹਾਲ ਹੋ ਗਿਆ ਹੈ।

 

 

ਆਪਣਾ ਟਵਿਟਰ ਅਕਾਊਂਟ ਐਕਟੀਵੇਟ ਹੁੰਦਿਆਂ ਹੀ ਪਨੂੰ ਨੇ ਕਸ਼ਮੀਰੀਆਂ ਦੇ ਹੱਕ ਵਿੱਚ ਖਲੋਣ ਦਾ ਦਿਖਾਵਾ ਕਰਦਿਆਂ ਵੱਖਵਾਦੀਆਂ ਦਾ ਹੀ ਪੱਖ ਪੂਰਿਆ ਹੈ। ਉਸ ਨੇ ਭਾਰਤੀ ਫ਼ੌਜ ਦੀਆਂ ਕਥਿਤ ਵਧੀਕੀਆਂ ਨੂੰ ਉਭਾਰਨ ਦਾ ਜਤਨ ਕੀਤਾ ਹੈ। ਉਸ ਨੇ ਲਿਖਿਆ ਹੈ ਕਿ – ‘ਫ਼ੌਜ ਨੇ ਹੁਣ ਤੱਕ ਸੈਂਕੜੇ ਕਸ਼ਮੀਰੀਆਂ ਨੂੰ ਮਾਰਿਆ ਹੈ ਤੇ ਉਸ ਦੀਆਂ ਪਲਾਸਟਿਕ ਦੀਆਂ ਗੋਲੀਆਂ ਨਾਲ ਹੀ 6,000 ਦੇ ਲਗਭਗ ਆਮ ਕਸ਼ਮੀਰੀ ਲੋਕ ਅੰਨ੍ਹੇ ਹੋ ਚੁੱਕੇ ਹਨ।‘

 

 

ਹੋਰ ਤਾਂ ਹੋਰ ਪਨੂੰ ਨੇ ਆਪਣੇ ਖਾਤੇ ’ਤੇ ਇਹ ਵੀ ਲਿਖਿਆ ਹੈ ਕਿ ਅਗਲੇ ਪੰਜ ਸਾਲਾਂ ’ਚ ਕਸ਼ਮੀਰ ਆਜ਼ਾਦ ਹੋ ਜਾਵੇਗਾ ਤੇ ‘ਸਿੱਖਸ ਫ਼ਾਰ ਜਸਟਿਸ’ ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਏਗਾ।

 

 

ਬੀਤੇ ਦਿਨੀਂ ਅਮਰੀਕਾ ਦੇ ਇੱਕੋ–ਇੱਕ ਹਿੰਦੂ ਐੱਮਪੀ ਤੁਲਸੀ ਗੈਬਾਰਡ ਨੇ ਆਪਣੇ ਇੱਕ ਟਵੀਟ ਰਾਹੀਂ ਪੁਲਵਾਮਾ ਦੇ ਦਹਿਸ਼ਤਗਰਦ ਹਮਲੇ ਦੀ ਨਿਖੇਧੀ ਕਰਦਿਆਂ ਸੀਆਰਪੀਐੱਫ਼ ਦੇ 45 ਜਵਾਨਾਂ ਦੀ ਸ਼ਹਾਦਤ ’ਤੇ ਅਫ਼ਸੋਸ ਪ੍ਰਗਟਾਇਆ ਸੀ। ਇਸ ਦੇ ਜਵਾਬ ਵਿੱਚ ਪਾਏ ਟਵੀਟ ’ਚ ਗੁਰਪਤਵੰਤ ਸਿੰਘ ਪਨੂੰ ਨੇ ਟਿੱਪਣੀ ਕੀਤੀ ਹੈ ਕਿ – ‘ਕੀ ਤੁਲਸ ਗੈਬਾਰਡ ਨੇ ਕਦੇ 6000 ਕਸ਼ਮੀਰੀ ਬੱਚਿਆਂ ਦੇ ਭਾਰਤੀ ਫ਼ੌਜ ਦੀਆਂ ਪਲਾਸਟਿਕ ਦੀਆਂ ਗੋਲੀਆਂ ਨਾਲ ਜ਼ਖ਼ਮੀ ਹੋਣ  ਜਾਂ ਅੰਨ੍ਹੇ ਹੋਣ ਕਾਰਨ ਭਾਰਤ ਦੇ ਪ੍ਰਧਾਨ ਮੰਤਰੀ ਤੇ ਭਾਰਤੀ ਫ਼ੌਜ ਦੀ ਆਲੋਚਨਾ ਕੀਤੀ ਹੈ।’

 

 

ਉਸ ਨੇ ਆਪਣੇ ਟਵੀਟ ਨਾਲ ਪਾਕਿਸਤਾਨ ਟੀਵੀ ਤੇ ਉੱਥੋਂ ਦੇ ਬਹੁਤ ਸਾਰੇ ਲੋਕਾਂ ਨੂੰ ਟੈਗ ਕੀਤਾ ਹੈ। ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਗੁਰਪਤਵੰਤ ਸਿੰਘ ਪਨੂੰ ਦੀ ਝੰਡੀ ਕਿੱਥੋਂ ਹਿੱਲ ਰਹੀ ਹੈ ਤੇ ਉਹ ਕਿਸ ਨੂੰ ਖ਼ੁਸ਼ ਕਰ ਰਿਹਾ ਹੈ। ਇੰਝ ਉਹ ਹਾਲੇ ਵੀ ਜ਼ਹਿਰ ਉਗਲਣ ਤੋਂ ਬਾਜ਼ ਨਹੀਂ ਆ ਰਿਹਾ।

 

 

ਕੀ ਭਾਰਤੀ ਏਜੰਸੀਆਂ ਕੋਈ ਨੋਟਿਸ ਲੈਣਗੀਆਂ? ਗੁਰਪਤਵੰਤ ਸਿੰਘ ਪਨੂੰ ਪਹਿਲਾਂ ਆਪਣੀ ਇੱਕ ਹੋਰ ਵੱਖਵਾਦੀ ਮੁਹਿੰਮ 'ਰਾਇਸ਼ੁਮਾਰੀ 2020' ਕਾਰਨ ਪਹਿਲਾਂ ਹੀ ਵਿਵਾਦਾਂ 'ਚ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gurpatwant Singh Pannun Reactivates on Twitter