ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਪਤਵੰਤ ਸਿੰਘ ਪਨੂੰ ਨੇ ਕੈਪਟਨ ਤੇ ਰਾਜਨਾਥ ਸਿੰਘ ਨੂੰ ਦਿੱਤੀ ਧਮਕੀ

ਗੁਰਪਤਵੰਤ ਸਿੰਘ ਪਨੂੰ ਨੇ ਕੈਪਟਨ ਤੇ ਰਾਜਨਾਥ ਸਿੰਘ ਨੂੰ ਦਿੱਤੀ ਧਮਕੀ

ਅਮਰੀਕੀ ਜੱਥੇਬੰਦੀ ‘ਸਿੱਖਸ ਫ਼ਾਰ ਜਸਟਿਸ` ਨੇ ਆਪਣੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਿਰੁੱਧ ਕੇਸ ਦਾਇਰ ਕਰਨ ਦੀ ਧਮਕੀ ਦਿੱਤੀ ਹੈ।


ਟਵਿਟਰ ਤੇ ਫ਼ੇਸਬੁੱਕ ਖਾਤਿਆਂ ਦੇ ਆਨਲਾਈਨ ਨੈੱਟਵਰਕ `ਤੇ ਪਾਬੰਦੀ ਲੱਗਣ ਤੋਂ ਬਾਅਦ ਪ੍ਰਤੀਕਰਮ ਪ੍ਰਗਟਾਉਂਦਿਆਂ ਅੱਜ ਵੀਰਵਾਰ ਨੂੰ ਗੁਰਪਤਵੰਤ ਸਿੰਘ ਪਨੂੰ ਨੇ ਇੱਕ ਵਿਡੀਓ ਜਾਰੀ ਕੀਤੀ। ਇਸ ਵਿਡੀਓ `ਚ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਰਾਜਨਾਥ ਸਿੰਘ ਹੁਣ ਦੁਨੀਆ ਦੇ ਜਿਹੜੇ ਵੀ ਦੇਸ਼ `ਚ ਜਾਣਗੇ, ‘ਸਿੱਖਸ ਫ਼ਾਰ ਜਸਟਿਸ` ਉਨ੍ਹਾਂ ਸਾਰੇ ਦੇਸ਼ਾਂ `ਚ ਕੇਸ ਦਾਇਰ ਕਰੇਗੀ।


ਇਸ ਦੌਰਾਨ ‘ਸਿੱਖਸ ਫ਼ਾਰ ਜਸਟਿਸ` ਵੱਲੋਂ ਸੋਸ਼ਲ ਮੀਡੀਆ `ਤੇ ਕੁਝ ਅਜਿਹਾ ਪ੍ਰਾਪੇਗੰਡਾ ਵੀ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਨੇ ਅਜਿਹੇ ਸੰਦੇਸ਼ ਸ਼ੇਅਰ ਕਰਨ ਵਾਲੇ ਗਰੁੱਪਾਂ ਦੇ ਐਡਮਿਨਜ਼ ਵਿਰੁੱਧ ਕੇਸ ਦਾਇਰ ਕਰਨ ਦਾ ਫ਼ੈਸਲਾ ਕੀਤਾ ਹੈ। ਗੁਰਪਤਵੰਤ ਸਿੰਘ ਪਨੂੰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵੀ ਗਰੁੱਪਾਂ ਦਾ ਐਡਮਿਨ ਬਣਾਇਆ ਜਾਵੇ, ਤਾਂ ਜੋ ਉਹ ਅਦਾਲਤੀ ਕੇਸ ਲੜ ਸਕਣ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gurpatwant Singh Pannun threatens Captain and Rajnath Singh