ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਵਾਇਤੀ ਧਾਰਮਿਕ ਸ਼ਰਧਾ ਤੇ ਜੋਸ਼ ਨਾਲ ਮਨਾਇਆ ਜਾ ਰਿਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ

ਰਵਾਇਤੀ ਧਾਰਮਿਕ ਸ਼ਰਧਾ ਤੇ ਜੋਸ਼ ਨਾਲ ਮਨਾਇਆ ਜਾ ਰਿਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ

ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੰਜਾਬ ਸਮੇਤ ਸਮੁੱਚੇ ਭਾਰਤ ਅਤੇ ਕੋਣੇ–ਕੋਣੇ ’ਚ ਵਸਦੇ ਪੰਜਾਬੀਆਂ ਵੱਲੋਂ ਰਵਾਇਤੀ ਧਾਰਮਿਕ ਸ਼ਰਧਾ ਤੇ ਸ਼ਾਨੋ–ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ।

 

 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੀ 1699 ਦੀ ਵਿਸਾਖੀ ਮੌਕੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਉਨ੍ਹਾਂ ਨੇ ਹੀ ਖ਼ਾਲਸਾ ਜੈਕਾਰਾ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’ ਦਿੱਤਾ ਸੀ।

 

 

ਉਨ੍ਹਾਂ ਨੇ ਸਿੱਖ ਜੀਵਨ ਜਿਊਣ ਲਈ ਪੰਜ–ਕਕਾਰ (ਕੇਸ, ਕੜਾ, ਕ੍ਰਿਪਾਨ, ਕੰਘਾ ਤੇ ਕਛਹਿਰਾ) ਦਿੱਤੇ ਸਨ।

 

 

ਗੁਰੂ ਸਾਹਿਬ ਦਾ ਜਨਮ ਇਤਿਹਾਸਕਾਰਾਂ ਮੁਤਾਬਕ 22 ਦਸੰਬਰ, 1666 ਨੂੰ ਹੋਇਆ ਸੀ ਪਰ ਮੌਜੂਦਾ ਕੈਲੰਡਰ ਦੇ ਹਿਸਾਬ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 13 ਜਨਵਰੀ, 1666 ਈ. ’ਚ ਹੋਇਆ ਸੀ।

 

 

ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਸਨ, ਜੋ ਸਿੱਖਾਂ ਦੇ 9ਵੇਂ ਗੁਰੂ ਹਨ। ਉਨ੍ਹਾਂ ਦੀ ਮਾਤਾ ਦਾ ਨਾਂਅ ਮਾਤਾ ਗੁਜਰੀ ਸੀ। ਉਹ 7 ਅਕਤੂਬਰ 1708 ਈ. ਨੂੰ ਨਾਂਦੇੜ ਸਾਹਿਬ (ਮਹਾਰਾਸ਼ਟਰ) ’ਚ ਜੋਤੀ–ਜੋਤ ਸਮਾਏ ਸਨ।

 

 

ਅੱਜ ਦਸਮੇਸ਼ ਪਿਤਾ ਦਾ ਪ੍ਰਕਾਸ਼ ਪੁਰਬ ਹੋਣ ਕਾਰਨ ਹਰੇਕ ਗੁਰਦੁਆਰਾ ਸਾਹਿਬ ਵਿਖੇ ਸ਼ਰਧਾਲੂਆਂ ’ਚ ਬਹੁਤ ਜੋਸ਼ ਵੇਖਿਆ ਜਾ ਰਿਹਾ ਹੈ। ਕਿਸੇ ਉੱਤੇ ਠੰਢ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ।

 

 

ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਖ਼ਾਸ ਰੌਣਕਾਂ ਹਨ। ਆਮ ਦਿਨਾਂ ਨਾਲੋਂ ਸ਼ਰਧਾਲੂਆਂ ਦੀ ਗਿਣਤੀ ਇੱਥੇ ਕਈ ਗੁਣਾ ਵੱਧ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Guru Gobind Singh s Parkash Purb being celebrated with religious fervour