ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1993 ਦਾ ਗੁਰਵਿੰਦਰ ਸਿੰਘ ਅਗਵਾ ਕਾਂਡ: ਸਬ–ਇੰਸਪੈਕਟਰ ਤੇ ਕਾਂਸਟੇਬਲ ਦੋਸ਼ੀ ਕਰਾਰ

1993 ਦਾ ਗੁਰਵਿੰਦਰ ਸਿੰਘ ਅਗਵਾ ਕਾਂਡ: ਸਬ–ਇੰਸਪੈਕਟਰ ਤੇ ਕਾਂਸਟੇਬਲ ਦੋਸ਼ੀ ਕਰਾਰ

ਅੱਤਵਾਦ ਦੇ ਕਾਲੇ ਦੌਰ ਵੇਲੇ ਪੰਜਾਬ ਪੁਲਿਸ ਤੋਂ ਵੀ ਬਹੁਤ ਸਾਰੀਆਂ ਕਥਿਤ ਵਧੀਕੀਆਂ ਹੋਈਆਂ ਹਨ। ਉਹ ਵਧੀਕੀਆਂ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਹੁਣ ਅਦਾਲਤਾਂ ਦੋਸ਼ੀ ਠਹਿਰਾ ਰਹੀਆਂ ਹਨ। ਦਹਾਕਿਆਂ ਬੱਧੀ ਤੋਂ ਇਹ ਮਾਮਲੇ ਅਦਾਲਤਾਂ ਵਿੱਚ ਚੱਲਦੇ ਆ ਰਹੇ ਹਨ।

 

 

ਅੱਜ ਵੀ ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਪੰਜਾਬ ਪੁਲਿਸ ਦੇ ਦੋ ਅਧਿਕਾਰੀਆਂ ਇੰਸਪੈਕਟਰ (ਹੁਣ ਸੇਵਾ–ਮੁਕਤ) ਜੋਗਿੰਦਰ ਸਿੰਘ ਅਤੇ ਕਾਂਸਟੇਬਲ ਜਗਜੀਤ ਸਿੰਘ ਨੂੰ ਇੱਕ ਨੌਜਵਾਨ ਨੂੰ ਅਗ਼ਵਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ।

 

 

ਇਹ ਮਾਮਲਾ 1993 ਦਾ ਹੈ, ਜਦੋਂ ਗੁਰਵਿੰਦਰ ਸਿੰਘ ਨੂੰ ਅਗ਼ਵਾ ਕੀਤਾ ਗਿਆ ਸੀ। ਦਰਅਸਲ, ਪੁਲਿਸ ਉਸ ਨੂੰ ਚੁੱਕ ਕੇ ਲੈ ਗਈ ਸੀ ਤੇ ਤਦ ਤੋਂ ਲੈ ਕੇ ਹੁਣ ਤੱਕ ਉਸ ਦੀ ਕੋਈ ਉੱਘ–ਸੁੱਘ ਨਹੀਂ ਮਿਲ ਸਕੀ ਹੈ।

 

 

ਸੀਬੀਆਈ ਦੀ ਪਟਿਆਲਾ ਸਥਿਤ ਵਿਸ਼ੇਸ਼ ਅਦਾਲਤ ਪਹਿਲਾਂ 2013 ’ਚ ਵੀ ਪੰਜਾਬ ਪੁਲਿਸ ਦੇ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਦੋਸ਼ੀ ਕਰਾਰ ਦੇ ਚੁੱਕੀ ਹੈ। ਤਦ ਸਾਬਕਾ ਐੱਸਐੱਸਪੀ ਅਜਾਇਬ ਸਿੰਘ, ਸਾਬਕਾ ਏਐੱਸਆਈ ਸ਼ਿਆਮ ਲਾਲ ਤੇ ਸਬ–ਇੰਸਪੈਕਟਰ ਹਜ਼ੂਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਸੀ; ਕਿਉਂਕਿ ਉਨ੍ਹਾਂ ਵਿਰੁੱਧ ਦੋਸ਼ ਸਿੱਧ ਨਹੀਂ ਹੋ ਸਕੇ ਸਨ।

 

 

ਇੱਕ ਹੋਰ ਮੁਲਜ਼ਮ ਐੱਸਪੀ ਮਦਨਜੀਤ ਸਿੰਘ ਦਾ ਪਹਿਲਾਂ 2012 ’ਚ ਹੀ ਦੇਹਾਂਤ ਹੋ ਗਿਆ ਸੀ।

 

 

ਅਗ਼ਵਾ ਦਾ ਇਹ ਮਾਮਲਾ 1994 ’ਚ ਸ੍ਰੀ ਧਰਮ ਸਿੰਘ ਦੀ ਸ਼ਿਕਾਇਤ ’ਤੇ ਦਾਇਰ ਕੀਤਾ ਗਿਆ ਸੀ; ਜਿਨ੍ਹਾਂ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਦੋ ਪੁੱਤਰਾਂ ਬਲਵਿੰਦਰ ਸਿੰਘ ਤੇ ਗੁਰਿੰਦਰ ਸਿੰਘ ਨੂੰ ਪ੍ਰਤਾਪ ਨਗਰ, ਪਟਿਆਲਾ ਤੋਂ ਅਗ਼ਵਾ ਕੀਤਾ ਗਿਆ ਸੀ। ਦੋਸ਼ ਤਾਂ ਇਹ ਵੀ ਹੈ ਕਿ ਪੰਜਾਬ ਪੁਲਿਸ ਨੇ ਕਥਿਤ ਤੌਰ ਉੱਤੇ ਇਨ੍ਹਾਂ ਦੋਵੇਂ ਭਰਾਵਾਂ ਨੂੰ ਮਾਰ ਦਿੱਤਾ ਸੀ।

 

 

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 1997 ’ਚ ਇਸ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gurvinder Singh Abduction case of 1993 Sub Inspector and Constable convicted