ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਹਾਟੀ–ਜੰਮੂ ਲੋਹਿਤ ਐਕਸਪ੍ਰੈੱਸ ਪਠਾਨਕੋਟ ’ਚ ਲੀਹੋਂ ਲੱਥੀ, ਸਾਰੇ ਯਾਤਰੀ ਸੁਰੱਖਿਅਤ

ਗੁਹਾਟੀ–ਜੰਮੂ ਲੋਹਿਤ ਐਕਸਪ੍ਰੈੱਸ ਪਠਾਨਕੋਟ ’ਚ ਲੀਹੋਂ ਲੱਥੀ, ਸਾਰੇ ਯਾਤਰੀ ਸੁਰੱਖਿਅਤ

ਅੱਜ ਪਠਾਨਕੋਟ ਛਾਉਣੀ ਰੇਲਵੇ ਸਟੇਸ਼ਨ ’ਤੇ ਗੁਹਾਟੀ ਤੋਂ ਜੰਮੂ ਜਾ ਰਹੀ ਰੇਲ–ਗੱਡੀ ‘ਲੋਹਿਤ ਐਕਸਪ੍ਰੈੱਸ’ ਲੀਹੋਂ ਲੱਥ ਗਈ। ਇਹ ਹਾਦਸਾ ਅੱਜ ਸਵੇਰੇ ਬੁੱਧਵਾਰ ਨੂੰ ਵਾਪਰਿਆ, ਜਦੋਂ ਉਹ ਹਾਲੇ ਰੇਲਵੇ ਸਟੇਸ਼ਨ ’ਤੇ ਰੁਕਣ ਹੀ ਵਾਲੀ ਸੀ। ਸਾਰੇ ਯਾਤਰੀ ਬਿਲਕੁਲ ਸਹੀ–ਸਲਾਮਤ ਹਨ। ਇੰਝ ਕੋਈ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

 

 

ਸੁਪਰ–ਫ਼ਾਸਟ ਰੇਲ ‘ਵੰਦੇ ਭਾਰਤ’ ਸਮੇਤ ਚਾਰ ਰੇਲ–ਗੱਡੀਆਂ ਨੂੰ ਅਗਲੇ–ਪਿਛਲੇ ਰੇਲਵੇ ਸਟੇਸ਼ਨਾਂ ’ਤੇ ਰੋਕਣਾ ਪਿਆ, ਜਿਹੜੀਆਂ ਰੇਲ–ਪਟੜੀ ’ਤੇ ਆਵਾਜਾਈ ਬਹਾਲ ਹੋਣ ਤੋਂ ਬਾਅਦ ਹੀ ਚੱਲ ਸਕਣਗੀਆਂ।

 

 

ਰੇਲ–ਗੱਡੀ ਦੇ ਕੁਝ ਡੱਬੇ ਜਦੋਂ ਲੀਹੋਂ ਲੱਥੇ, ਤਦ ਉਸ ਦੀ ਰਫ਼ਤਾਰ ਸਿਰਫ਼ 10 ਕਿਲੋਮੀਟਰ ਪ੍ਰਤੀ ਘੰਟਾ ਸੀ। ਤਦ ਡਰਾਇਵਰ ਤੇ ਯਾਤਰੀਆਂ ਨੂੰ ਰੇਲ–ਗੱਡੀ ਨੂੰ ਝਟਕੇ ਲਗਦੇ ਮਹਿਸੂਸ ਹੋਏ। ਇਹ ਝਟਕੇ ਆਖ਼ਰੀ ਡੱਬਾ ਲੀਹੋਂ ਲੱਥਣ ਕਾਰਨ ਲੱਗ ਰਹੇ ਸਨ

ਗੁਹਾਟੀ–ਜੰਮੂ ਲੋਹਿਤ ਐਕਸਪ੍ਰੈੱਸ ਪਠਾਨਕੋਟ ’ਚ ਲੀਹੋਂ ਲੱਥੀ, ਸਾਰੇ ਯਾਤਰੀ ਸੁਰੱਖਿਅਤ

 

ਇਹ ਘਟਨਾ ਸਵੇਰੇ 10:36 ਵਜੇ ਦੀ ਹੈ। ਲੋਹਿਤ ਐਕਸਪ੍ਰੈੱਸ ਦਾ ਇਹ ਆਖ਼ਰੀ ਡੱਬਾ ਦਿਵਯਾਂਗਾਂ ਲਈ ਰਾਖਵਾਂ ਸੀ ਪਰ ਉਸ ਦੇ ਲੀਹੋਂ ਲੱਥਣ ਵੇਲੇ ਉਸ ਵਿੱਚ ਆਮ ਵਿਅਕਤੀ ਹੀ ਸਫ਼ਰ ਕਰ ਰਹੇ ਸਨ। ਉਨ੍ਹਾਂ ਨੂੰ ਦੂਜੇ ਡੱਬਿਆਂ ਵਿੱਚ ਤਬਦੀਲ ਕਰ ਦਿੱਤਾ ਗਿਆ।

 

 

ਇੱਕ ਯਾਤਰੀ ਸ਼ੰਭੂ ਰਾਏ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਰੌਲ਼ਾ ਜਿਹਾ ਸੁਣਾਈ ਦਿੱਤਾ ਤੇ ਤੇਜ਼ ਝਟਕੇ ਲੱਗੇ।

 

 

 ਕਿਤੇ ਗੱਡੀ ਦੀ ਰਫ਼ਤਾਰ ਥੋੜ੍ਹੀ ਜਿਹੀ ਵੀ ਤੇਜ਼ ਹੁੰਦੀ, ਤਾਂ ਰੇਲ–ਗੱਡੀ ਪਲਟ ਸਕਦੀ ਸੀ ਤੇ ਫਿਰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ।

ਗੁਹਾਟੀ–ਜੰਮੂ ਲੋਹਿਤ ਐਕਸਪ੍ਰੈੱਸ ਪਠਾਨਕੋਟ ’ਚ ਲੀਹੋਂ ਲੱਥੀ, ਸਾਰੇ ਯਾਤਰੀ ਸੁਰੱਖਿਅਤ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Guwahati Jammu Train derailed in Pathankot All travelers OK