ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਿਆਨ ਸਾਗਰ ਹਸਪਤਾਲ ਦਾ ਪਹਿਲਾ ਕੋਰੋਨਾ ਮਰੀਜ਼ ਹੋਇਆ ਰਾਜ਼ੀ, ਹਸਪਤਾਲੋਂ ਮਿਲੀ ਛੁੱਟੀ

ਮੋਹਾਲੀ ਦੀ 37 ਸਾਲਾ ਔਰਤ ਨੂੰ 26 ਮਾਰਚ ਨੂੰ ਕਰਵਾਇਆ ਸੀ ਦਾਖ਼ਲ

ਬਨੂੜ ਨੇੜੇ ਗਿਆਨ ਸਾਗਰ ਹਸਪਤਾਲ ਵਿੱਚ ਬਣਾਏ ਗਏ 'ਕੋਵਿਡ ਕੇਅਰ ਸੈਂਟਰ' ਦਾ ਪਹਿਲਾ ਮਰੀਜ਼ ਬਿਲਕੁਲ ਠੀਕ ਹੋ ਗਿਆ ਹੈ ਜਿਸ ਨੂੰ ਮੰਗਲਵਾਰ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ। 

 

ਇਸ ਆਈਸੋਲੇਸ਼ਨ ਕੇਂਦਰ ਦੇ ਨੋਡਲ ਅਫ਼ਸਰ ਡਾ. ਗੁਰਵਿੰਦਰ ਸਿੰਘ ਮਹਿਮੀ ਨੇ ਦਸਿਆ ਕਿ ਮੋਹਾਲੀ ਦੇ ਸੈਕਟਰ 69 ਦੀ 37 ਸਾਲਾ ਮਹਿਲਾ ਮਰੀਜ਼ ਨੂੰ 26 ਮਾਰਚ ਨੂੰ ਇਸ ਕੇਂਦਰ ਵਿੱਚ ਦਾਖ਼ਲ ਕੀਤਾ ਗਿਆ ਸੀ। ਇਸ ਔਰਤ ਦਾ ਪਤੀ ਵੀ ਕੋਰੋਨਾ ਵਾਇਰਸ ਤੋਂ ਪੀੜਤ ਸੀ ਜਿਸ ਨੂੰ ਪਿਛਲੇ ਦਿਨੀਂ ਚੰਡੀਗੜ੍ਹ ਦੇ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਹੈ।

 

ਉਨ੍ਹਾਂ ਦਸਿਆ ਕਿ ਇਹ ਜੋੜਾ ਲੰਡਨ ਤੋਂ ਮੁੜਿਆ ਸੀ ਜਿਸ ਕਾਰਨ ਇਨ੍ਹਾਂ ਅੰਦਰ ਕੋਰੋਨਾ ਵਾਇਰਸ ਦੇ ਲੱਛਣ ਮਿਲੇ ਸਨ। ਉਨ੍ਹਾਂ ਦਸਿਆ ਕਿ ਗਿਆਨ ਸਾਗਰ ਹਸਪਤਾਲ ਵਿੱਚ ਰਾਜ਼ੀ ਹੋਣ ਵਾਲਾ ਕੋਰੋਨਾ ਵਾਇਰਸ ਦਾ ਇਹ ਪਹਿਲਾ ਮਰੀਜ਼ ਹੈ। ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਬਣਾਏ ਇਸ ਵਿਸ਼ੇਸ਼ ਆਈਸੋਲੇਸ਼ਨ ਕੇਂਦਰ ਵਿੱਚ ਜ਼ਿਲ੍ਹਾ ਮੋਹਾਲੀ ਦੇ 47 ਮਰੀਜ਼ ਦਾਖ਼ਲ ਹਨ। ਇਸ ਔਰਤ ਸਣੇ ਹੁਣ ਤਕ ਜ਼ਿਲ੍ਹਾ ਮੋਹਾਲੀ ਦੇ ਛੇ ਮਰੀਜ਼ ਠੀਕ ਹੋ ਕੇ ਆਪੋ-ਅਪਣੇ ਘਰੀਂ ਚਲੇ ਗਏ ਹਨ। 

 

ਡਾ. ਮਹਿਮੀ ਨੇ ਗਿਆਨ ਸਾਗਰ ਮੈਨੇਜਮੈਂਟ ਅਤੇ ਸਿਹਤ ਟੀਮਾਂ ਦਾ ਧੰਨਵਾਦ ਕੀਤਾ ਜਿਹੜੀਆਂ ਇਸ ਕੇਂਦਰ ਵਿਚ ਦਾਖ਼ਲ ਮਰੀਜ਼ਾਂ ਦੀ ਪੂਰੀ ਲਗਨ ਨਾਲ ਦੇਖਭਾਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤਯਾਬ ਹੋਏ ਮਰੀਜ਼ ਨੂੰ ਫ਼ਿਲਹਾਲ ਵੀ ਸਾਵਧਾਨੀਆਂ ਵਰਤਣ ਦੀ ਲੋੜ ਹੈ ਅਤੇ ਉਸ ਨੂੰ 14 ਦਿਨਾਂ ਤੱਕ ਘਰ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਹੈ। 

 

ਹਸਪਤਾਲੋਂ ਛੁੱਟੀ ਮਿਲਣ ਤੋਂ ਉਕਤ ਔਰਤ ਨੇ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ਼ ਦਾ ਧਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉਸ ਦਾ ਪੂਰਾ ਖ਼ਿਆਲ ਰਖਿਆ ਅਤੇ ਬਿਹਤਰ ਤੇ ਮਿਆਰੀ ਇਲਾਜ ਕੀਤਾ।


ਇਸੇ ਦੌਰਾਨ ਸਿਵਲ ਸਰਜਨ ਮੋਹਾਲੀ ਡਾ. ਮਨਜੀਤ ਸਿੰਘ ਨੇ ਵੀ ਗਿਆਨ ਸਾਗਰ ਮੈਨੇਜਮੈਂਟ ਅਤੇ ਹਸਪਤਾਲ ਵਿਚ ਲਗਾਤਾਰ ਡਿਊਟੀ ਨਿਭਾ ਰਹੀਆਂ ਸਿਹਤ ਟੀਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਕੇਂਦਰ ਵਿਚ ਡਟੇ ਹੋਏ ਤਮਾਮ ਡਾਕਟਰ, ਨਰਸਾਂ, ਪੈਰਾਮੈਡੀਕਲ ਸਟਾਫ਼ ਪ੍ਰਸ਼ੰਸਾ ਦੇ ਪਾਤਰ ਹਨ ਜਿਹੜੇ ਦਿਨ ਰਾਤ ਮਰੀਜ਼ਾਂ ਦੀ ਸੇਵਾ ਵਿਚ ਜੁਟੇ ਹੋਏ ਹਨ।
 

...

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gyan Sagar Hospital first COVID19 patient recovers discharged from hospital