ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੈਪੇਟਾਈਟਸ-C ਦੇ ਮਰੀਜ਼ਾਂ ਨੂੰ ਹੁਣ ਨਹੀਂ ਦੇਣੇ ਪੈ ਰਹੇ 881 ਰੁਪਏ: ਬਲਬੀਰ ਸਿੱਧੂ

----ਕੇਂਦਰੀ ਜੇਲ੍ਹਾਂ ’ਚ ਹੈਪੇਟਾਈਟਸ-C ਕੇਸਾਂ ਦੀ ਪਛਾਣ ਅਤੇ ਇਲਾਜ ਲਈ ਪ੍ਰੋਗਰਾਮ ਦੀ ਸ਼ੁਰੂਆਤ----

 

ਪੰਜਾਬ ਸਰਕਾਰ ਵਲੋਂ ਅੱਜ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਕੇਂਦਰੀ ਜੇਲ੍ਹਾਂ ਚ ਹੈਪੇਟਾਈਟਸ ਸੀ ਦੇ ਕੇਸਾਂ ਦੀ ਪਛਾਣ ਅਤੇ ਇਲਾਜ ਲਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਹੈਪੇਟਾਈਟਸ ਸੀ ਦੇ ਟੈਸਟਾਂ ਦੀ ਉਸ ਲਾਗਤ ਦਾ ਖਰਚਾ ਵੀ ਉਠਾ ਰਹੀ ਹੈ, ਜਿਸ ਲਈ ਪਹਿਲਾਂ ਮਰੀਜ਼ ਨੂੰ 881 ਰੁਪਏ ਦੇਣੇ ਪੈ ਰਹੇ ਸਨ।

 

ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਨੇ ਫਾਊਂਡੇਸ਼ਨ ਆਫ ਇਨੋਵੇਟਿਵ ਨਿਊ ਡਾਇਗਨੋਸਟਿਕਸ ਨਾਲ ਕੇਂਦਰੀ ਜੇਲ੍ਹਾਂ ’ਚ ਹੈਪੇਟਾਈਟਸ ਸੀ ਦੇ ਕੇਸਾਂ ਦੀ ਪਛਾਣ ਅਤੇ ਇਲਾਜ ਲਈ ਸਮਝੌਤਾ ਸਹੀਬੱਧ ਕੀਤਾ। ਪੰਜਾਬ ਸਰਕਾਰ ਅਗਸਤ 2019 ਦੌਰਾਨ 9 ਕੇਂਦਰੀ ਜੇਲ੍ਹਾਂ ’ਚ ਹੈਪੇਟਾਈਟਸ ਸੀ ਦੇ ਟੈਸਟ ਕਰਨ ਦੀ ਪ੍ਰਕਿਰਿਆ ਆਰੰਭ ਰਹੀ ਹੈ। ਇਸ ਤੋਂ ਇਲਾਵਾ ਹੈਪੇਟਾਈਟਸ ਸੀ ਦੀ ਟੈਸਟਿੰਗ ਤੇ ਮੈਨੇਜਮੈਂਟ ਲਈ ਬਾਕੀ ਜੇਲ੍ਹਾਂ ਨੂੰ ਵੀ ਇਨਾਂ 9 ਕੇਂਦਰੀ ਜੇਲ੍ਹਾਂ ਨਾਲ ਜੋੜ ਕੇ ਇਸ ਪ੍ਰਕਿਰਿਆ ਨੂੰ ਪੜਾਅਵਾਰ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ।

 

ਸਿਹਤ ਮੰਤਰੀ ਨੇ ਦੱਸਿਆ ਕਿ ਸੂਬੇ ਚ 67,000 ਤੋਂ ਵੱਧ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜਿਨ੍ਹਾਂ ਦੇ ਇਲਾਜ ਦੁਆਰਾ ਠੀਕ ਹੋਣ ਦੀ ਦਰ ਤਕਰੀਬਨ 93 ਫੀਸਦ ਹੈ। ਉਨਾਂ ਕਿਹਾ ਕਿ ਤਰਨਤਾਰਨ ਅਤੇ ਸੰਗਰੂਰ ਜ਼ਿਲ੍ਹਿਆਂ ’ਚ ਹੈਪੇਟਾਈਟਸ ਸੀ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ, ਜਿਨਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

 

ਇਸ ਮੌਕੇ ਸ੍ਰੀ ਪੀ.ਕੇ. ਸਿਨਹਾ, ਏ.ਡੀ.ਜੀ.ਪੀ. ਜੇਲ੍ਹਾਂ ਵਿਭਾਗ ਨੇ ਦੱਸਿਆ ਕਿ ਪੰਜਾਬ ਵਧੇਰੇ ਖਤਰੇ ਵਾਲੇ ਇਲਾਕਿਆਂ ’ਚ ਹੈਪੇਟਾਈਟਸ ਸੀ ਦੀ ਸਕਰੀਨਿੰਗ ਅਤੇ ਕੰਟਰੋਲ ਕਰਨ ਸਬੰਧੀ ਕਦਮ ਚੁੱਕਣ ਵਾਲਾ ਭਾਰਤ ਦਾ ਪਹਿਲਾ ਸੂਬਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haipetaitasa C patients Rs 881 need not pay now says Balbir Sidhu