ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਰਜ਼ਾ–ਮਾਫ਼ੀ ਸੂਚੀ ’ਚ ਪੰਜਾਬ ਦੇ ਅੱਧੇ ਕਿਸਾਨ ‘ਅਯੋਗ’ ਕਰਾਰ

​​​​​​​ਕਰਜ਼ਾ–ਮਾਫ਼ੀ ਸੂਚੀ ’ਚ ਪੰਜਾਬ ਦੇ ਅੱਧੇ ਕਿਸਾਨ ‘ਅਯੋਗ’ ਕਰਾਰ

ਸਾਲ 2017 ਦੀਆਂ ਪੰਜਾਬ ਚੋਣਾਂ ਵੇਲੇ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣਗੇ। ਇਸ ਦਿਸ਼ਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਕੰਮ ਕੀਤਾ ਵੀ।

 

 

ਕਿਸਾਨ–ਕਰਜ਼ੇ ਮਾਫ਼ ਕਰਨ ਦਾ ਵਾਅਦਾ ਕਰ ਕੇ ਕਾਂਗਰਸ ਪਾਰਟੀ ਨੇ ਕਰਨਾਟਕ, ਮੱਧ ਪਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਜਿੱਤਾਂ ਦਰਜ ਕੀਤੀਆਂ।

 

 

ਪਹਿਲਾਂ ਕਾਂਗਰਸ ਪਾਰਟੀ ਨੇ ਕਿਹਾ ਸੀ ਕਿ ਪੰਜਾਬ ਦੇ ਉਨ੍ਹਾਂ ਸਾਰੇ 26 ਲੱਖ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣਗੇ, ਜਿਹੜੇ ਛੋਟੇ ਤੇ ਹਾਸ਼ੀਏ ਉੱਤੇ ਜਾ ਕੇ ਚੁੱਕੇ ਕਿਸਾਨ ਹਨ ਤੇ ਜਿਨ੍ਹਾਂ ਕੋਲ ਪੰਜ ਏਕੜ ਤੱਕ ਦੀ ਜ਼ਮੀਨ ਹੈ ਤੇ ਉਨ੍ਹਾਂ ਉੱਤੇ ਸਹਿਕਾਰੀ ਤੇ ਵਪਾਰਕ ਬੈਂਕਾਂ ਦਾ 2 ਲੱਖ ਰੁਪਏ ਤੱਕ ਦਾ ਫ਼ਸਲੀ ਕਰਜ਼ਾ ਚੜ੍ਹਿਆ ਹੋਇਆ ਹੈ।

 

 

ਪਰ ਹੁਣ ਪੰਜਾਬ ਸਰਕਾਰ ਇਸ ਕਰਜ਼ਾ–ਮਾਫ਼ੀ ਯੋਜਨਾ ਲਈ 10.25 ਲੱਖ ਕਿਸਾਨਾਂ ਦੀ ਸ਼ਨਾਖ਼ਤ ਵੀ ਨਹੀਂ ਕਰ ਸਕ ਰਹੀ। ਹੁਣ ਮਾਲ ਵਿਭਾਗ ਵੱਲੋਂ ਕਰਜ਼ਾ–ਮਾਫ਼ੀ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਿਹੜੇ ਯੋਗ ਕਿਸਾਨਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਉਹ ਗਿਣਤੀ ਹੁਣ ਘਟ ਕੇ 6 ਲੱਖ ਰਹਿ ਗਈ ਹੈ।

 

 

ਪੰਜਾਬ ਦੇ ਖੇਤੀਬਾੜੀ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ 3.9 ਲੱਖ ਕਿਸਾਨ ਇਸ ਕਰਜ਼ਾ–ਮਾਫ਼ੀ ਦੀਆਂ ਸ਼ਰਤਾਂ ਦੇ ਅਯੋਗ ਕਰਾਰ ਦੇ ਦਿੱਤੇ ਗਏ ਹਨ। ਉਨ੍ਹਾਂ ਵਿੱਚੋਂ 2 ਲੱਖ ਤੋਂ ਵੱਧ ਕਿਸਾਨਾਂ ਕੋਲ ਪੰਜ ਏਕੜ ਤੋਂ ਵੱਧ ਜ਼ਮੀਨ ਹੈ, ਜਦ ਕਿ 90 ਹਜ਼ਾਰ ਛੋਟੇ ਕਿਸਾਨਾਂ ਸਿਰ 2 ਲੱਖ ਰੁਪਏ ਤੋਂ ਵੱਧ ਦਾ ਫ਼ਸਲੀ ਕਰਜ਼ਾ ਚੜ੍ਹਿਆ ਹੋਇਆ ਹੈ।

 

 

90,000 ਹੋਰ ਕਿਸਾਨ ਹਲਫ਼ੀਆ ਬਿਆਨਾਂ ਦੇ ਮਾਮਲੇ ਵਿੱਚ ਅਯੋਗ ਹੋ ਗਏ ਹਨ। ਇੰਝ ਜਿਹੜੇ 9,500 ਕਰੋੜ ਰੁਪਏ ਦੇ ਕਰਜ਼ੇ ਮਾਫ਼ ਕਰਨ ਦਾ ਵਾਅਦਾ ਪੰਜਾਬ ਸਰਕਾਰ ਨੇ ਕੀਤਾ ਸੀ, ਉਸ ਵਿੱਚੋਂ ਹੁਣ ਤੱਕ 4,400 ਕਰੋੜ ਰੁਪਏ ਦੇ ਕਰਜ਼ੇ ਹੀ ਮਾਫ਼ ਕੀਤੇ ਗਏ ਹਨ।

 

 

6 ਲੱਖ ਕਿਸਾਨ ਅਯੋਗ ਪਾਏ ਗਏ ਤੇ 1.2 ਲੱਖ ਕਿਸਾਨਾਂ ਦੇ ਮਾਮਲੇ ਹਾਲੇ ਮੁਲਤਵੀ ਪਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Half on Punjab farmers loan-waiver list are ineligible