ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੰਸ ਰਾਜ ਹੰਸ ਦੀ ਮਾਂ ਅਜੀਤ ਕੌਰ ਦਾ ਦੇਹਾਂਤ

ਹੰਸ ਰਾਜ ਹੰਸ ਦੀ ਮਾਂ ਅਜੀਤ ਕੌਰ ਦਾ ਦੇਹਾਂਤ

ਉੱਘੇ ਸੂਫ਼ੀ ਗਾਇਕ ਅਤੇ ਨਵੀਂ ਦਿੱਲੀ ਤੋਂ ਭਾਜਪਾ ਦੇ ਐੱਮਪੀ ਹੰਸ ਰਾਜ ਹੰਸ ਦੇ ਮਾਤਾ ਅਜੀਤ ਕੌਰ ਦਾ ਅੱਜ ਵੱਡੇ ਤੜਕੇ 3 ਵਜੇ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 90 ਸਾਲ ਤੋਂ ਵੀ ਜ਼ਿਆਦਾ ਸੀ।

 

 

ਸ੍ਰੀਮਤੀ ਅਜੀਤ ਕੌਰ ਅੱਜ–ਕੱਲ੍ਹ ਆਪਣੇ ਪੁੱਤਰ ਹੰਸ ਰਾਜ ਹੰਸ ਦੇ ਜਲੰਧਰ ਸਥਿਤ ਘਰ ੳੰਚ ਹੀ ਰਹਿੰਦੇ ਸਨ। ਉਹ ਆਪਣੇ ਪਿੱਛੇ ਚਾਰ ਪੁੱਤਰ ਤੇ ਦੋ ਧੀਆਂ ਛੱਡ ਗਏ ਹਨ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਹੰਸ ਰਾਜ ਹੰਸ ਹੁਣ ਦਿੱਲੀ ਤੋਂ ਜਲੰਧਰ ਪੁੱਜ ਗਏ ਹਨ। ਉਨ੍ਹਾਂ ਦੇ ਘਰ ਵਿੱਚ ਜਾਣਕਾਰਾਂ ਤੇ ਪ੍ਰਸ਼ੰਸਕਾਂ ਦਾ ਵੱਡਾ ਇਕੱਠ ਜੁੜ ਗਿਆ ਹੈ। ਕਈ ਭਾਜਪਾ ਆਗੂ ਤੇ ਦੂਜੇ ਕਲਾਕਾਰ ਵੀ ਅਫ਼ਸੋਸ ਪ੍ਰਗਟ ਕਰਨ ਲਈ ਸ੍ਰੀ ਹੰਸ ਰਾਜ ਹੰਸ ਹੁਰਾਂ ਦੇ ਘਰ ਪੁੱਜ ਰਹੇ ਹਨ।

 

 

ਸ੍ਰੀ ਹੰਸ ਰਾਜ ਹੰਸ ਦੇ ਇੱਕ ਭਰਾ ਪਰਮਜੀਤ ਹੰਸ ਕੈਨੇਡਾ ਰਹਿੰਦੇ ਹਨ। ਇਸ ਤੋਂ ਇਲਾਵਾ ਸ੍ਰੀ ਅਮਰੀਕ ਹੰਸ ਤੇ ਸ੍ਰੀ ਹਰਬੰਸ ਲਾਲ ਉਨ੍ਹਾਂ ਦੇ ਦੋ ਹੋਰ ਭਰਾ ਹਨ।

 

 

ਹੰਸ ਰਾਜ ਹੰਸ ਹੁਰਾਂ ਦੀ ਇੱਕ ਭੈਣ ਹਰਬੰਸ ਕੌਰ ਇੰਗਲੈਂਡ ਰਹਿੰਦੀ ਹੈ। ਦੂਜੀ ਭੈਣ ਦਰਸ਼ਨ ਕੌਰ ਹੈ।

 

 

ਸ੍ਰੀਮਤੀ ਅਜੀਤ ਕੌਰ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਸ਼ਫ਼ੀਪੁਰ (ਜਲੰਧਰ) ’ਚ ਪਰਸੋਂ ਸ਼ੁੱਕਰਵਾਰ 6 ਦਸੰਬਰ ਨੂੰ ਹੋਵੇਗਾ।

 

 

ਪ੍ਰੀਤ ਇੰਦਰ ਢਿਲੋਂ ਵੱਲੋਂ ਅੰਗਰੇਜ਼ੀ ਭਾਸ਼ਾ 'ਚ ਲਿਖੀ ਹੰਸ ਰਾਜ ਹੰਸ ਹੁਰਾਂ ਦੀ ਜੀਵਨੀ 'ਰੈਗਜ਼ ਟੂ ਰਾਗਾਜ਼' ਦੇ ਪਹਿਲੇ ਪੰਨਿਆਂ ਵਿੱਚ ਸ੍ਰੀਮਤੀ ਅਜੀਤ ਕੌਰ ਦਾ ਵਰਨਣ ਕੀਤਾ ਗਿਆ ਹੈ। ਹੰਸ ਰਾਜ ਹੰਸ ਆਪਣੀਆਂ ਛੋਟੇ ਹੁੰਦੇ ਦੀਆਂ ਯਾਦਾਂ ਸਾਂਝੀਆਂ ਕਰਦੇ ਉਸ ਵਿੱਚ ਦੱਸਦੇ ਹਨ ਕਿ ਉਨ੍ਹਾਂ ਨੂੰ ਉਸ ਰੋਟੀ ਦਾ ਸੁਆਦ ਕਦੇ ਨਹੀਂ ਭੁੱਲਦਾ, ਜਦੋਂ ਉਹ ਬਚਪਨ ਵਿੱਚ ਆਪਣੀ ਮਾਂ ਦੁਆਲੇ ਚੁੱਲ੍ਹੇ ਕੋਲ਼ ਬਹਿ ਜਾਂਦੇ ਸਨ ਤੇ ਸਾਰੇ ਇਕੱਠੇ ਬਹਿ ਕੇ ਗਰਮ–ਗਰਮ ਰੋਟੀ ਖਾਂਦੇ ਸਨ।

 

 

ਇਸ ਪੁਸਤਕ ਵਿੱਚ ਸ੍ਰੀਮਤੀ ਅਜੀਤ ਕੌਰ ਦੀ ਰੋਟੀਆਂ ਪਕਾਉਂਦੇ ਦੀ ਕਾਲੀ–ਚਿੱਟੀ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਗਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hans Raj Hans mother Ajit Kaur dies