ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਪੂਰਥਲਾ ’ਚ ਧੀ ਨਾਲ ਛੇੜਖਾਨੀ ਤੋਂ ਪਰੇਸ਼ਾਨ ਪਿਓ ਨੇ ਕੀਤੀ ਖ਼ੁਦਕੁਸ਼ੀ

​​​​​​​ਕਪੂਰਥਲਾ ’ਚ ਧੀ ਨਾਲ ਛੇੜਖਾਨੀ ਤੋਂ ਪਰੇਸ਼ਾਨ ਪਿਓ ਨੇ ਕੀਤੀ ਖ਼ੁਦਕੁਸ਼ੀ

ਕਪੂਰਥਲਾ ਦੇ ਪ੍ਰੀਤ ਨਗਰ ਨਿਵਾਸੀ ਇੱਕ ਪੀੜਤ ਧੀ ਦੇ ‘ਮਜਬੂਰ’ ਪਿਤਾ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਇਹ ਘਟਨਾ ਵੀਰਵਾਰ ਰਾਤੀਂ ਵਾਪਰੀ। ਦਰਅਸਲ, ਪਿਤਾ ਦੀ 19 ਸਾਲਾ ਧੀ ਨਾਲ ਸੁਖਜੀਤ ਸਿੰਘ (24) ਨਾਂਅ ਦਾ ਇੱਕ ਨੌਜਵਾਨ ਲਗਾਤਾਰ ਛੇੜਖਾਨੀ ਕਰਦਾ ਆ ਰਿਹਾ ਸੀ। ਉਸ ਵਿਰੁੱਧ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ; ਜਿਸ ਤੋਂ ਬਾਅਦ ‘ਉਸ ਨੇ ਮਾਫ਼ੀ ਤਾਂ ਮੰਗ ਲਈ ਸੀ ਪਰ ਕੁੜੀ ਨਾਲ ਛੇੜਖਾਨੀ ਕਰਨੋਂ ਨਹੀਂ ਹਟਿਆ ਸੀ।’

 

 

ਪੁਲਿਸ ਨੇ ਸਨਿੱਚਰਵਾਰ ਨੂੰ ਸੁਖਜੀਤ ਸਿੰਘ, ਉਸ ਦੇ ਪਿਤਾ ਤਲਵਿੰਦਰ ਸਿੰਘ ਤੇ ਉਸ ਦੀ ਮਾਂ ਰਣਜੀਤ ਕੌਰ ਖਿ਼ਲਾਫ਼ ਕੁੜੀ ਦੇ ਪਿਤਾ ਨੂੰ ਕਥਿਤ ਤੌਰ ’ਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ।

 

 

ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਪੀੜਤ ਕੁੜੀ ਦੀ ਮਾਂ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਹੈ ਕਿ ਉਸ ਦੇ ਪਤੀ ਆਪਣੀ ਧੀ ਨਾਲ ਛੇੜਖਾਨੀ ਹੋਣ ਕਾਰਨ ਬਹੁਤ ਪਰੇਸ਼ਾਨ ਰਹਿੰਦੇ ਸਨ। ਫਿਰ ਉਨ੍ਹਾਂ ਪੁਲਿਸ ਕੋਲ ਦੋ ਵਾਰ ਸੁਖਜੀਤ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ ਪਰ ਬਾਅਦ ’ਚ ਸ਼ਿਕਾਇਤ ਵਾਪਸ ਲੈ ਲਈ ਗਈ ਸੀ ਕਿਉਂਕਿ ਮੁਲਜ਼ਮ ਨੇ ਮਾਫ਼ੀ ਮੰਗ ਲਈ ਸੀ ਤੇ ਮੁੜ ਕੁੜੀ ਨਾਲ ਛੇੜਖਾਨੀ ਨਾ ਕਰਨ ਦਾ ਭਰੋਸਾ ਦਿਵਾਇਆ ਸੀ।

 

 

ਮਾਂ ਨੇ ਸ਼ਿਕਾਇਤ ਵਿੱਚ ਅੱਗੇ ਕਿਹਾ ਸੀ ਕਿ ਸੁਖਜੀਤ ਸਿੰਘ ਅਕਸਰ ਉਨ੍ਹਾਂ ਦੀ ਧੀ ਦਾ ਪਿੱਛਾ ਕਰ ਕੇ ਉਸ ਨੂੰ ਪਰੇਸ਼ਾਨ ਕਰਦਾ ਰਹਿੰਦਾ ਸੀ। ਇਸੇ ਲਈ ਉਸ ਨੂੰ ਬੀਤੇ ਦਿਨੀਂ ਉੱਚ–ਸਿੱਖਿਆ ਲਈ ਕੈਨੇਡਾ ਭੇਜ ਦਿੱਤਾ ਗਿਆ ਸੀ। ਪਰ ਉਸ ਨੇ ਉਸ ਦੀ ਧੀ ਨੂੰ ਕੈਨੇਡਾ ’ਚ ਵੀ ਕਾੱਲ ਕਰ ਕੇ ਪਰੇਸ਼ਾਨ ਕਰਨਾ ਨਾ ਛੱਡਿਆ। ਉਸ ਨੇ ਉਸ ਤੋਂ ਧਨ ਦੀ ਮੰਗ ਵੀ ਕੀਤੀ ਤੇ ਉਸ ਦੀਆਂ ਵਿਡੀਓਜ਼, ਤਸਵੀਰਾਂ ਤੇ ਕਾੱਲ ਰਿਕਾਰਡਿੰਗਜ਼ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦੀ ਧਮਕੀ ਵੀ ਦਿੱਤੀ।

 

 

ਮਾਂ ਨੇ ਦੱਸਿਆ ਕਿ ਬੀਤੀ 13 ਜਨਵਰੀ ਨੂੰ ਉਨ੍ਹਾਂ ਦੇ ਪਤੀ ਸੁਖਜੀਤ ਸਿੰਘ ਦੇ ਘਰ ਵੀ ਗਏ ਸਨ ਕਿ ਤਾਂ ਜੋ ਇਹ ਮਾਮਲਾ ਖ਼ਤਮ ਕੀਤਾ ਜਾ ਸਕੇ ਪਰ ਉਨ੍ਹਾਂ ਨੇ ਸਗੋਂ ਉਨ੍ਹਾਂ ਨੂੰ ਅਪਮਾਨਿਤ ਕਰ ਕੇ ਘਰੋਂ ਬਾਹਰ ਕੱਢ ਦਿੱਤਾ।

 

 

ਪੁਲਿਸ ਮੁਤਾਬਕ ਸਾਰੇ ਮੁਲਜ਼ਮ ਇਸ ਵੇਲੇ ਫ਼ਰਾਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harassed father of a daughter commits suicide