ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੇਲ–ਰਤਨ ਲਈ ਨਾਂਅ ਰੱਦ ਹੋਣ ’ਤੇ ਹਰਭਜਨ ਸਿੰਘ ਨੇ ਉਠਾਏ ਸੁਆਲ

ਖੇਲ–ਰਤਨ ਲਈ ਨਾਂਅ ਰੱਦ ਹੋਣ ’ਤੇ ਹਰਭਜਨ ਸਿੰਘ ਨੇ ਉਠਾਏ ਸੁਆਲ

ਖੇਡ ਮੰਤਰਾਲੇ ਨੇ ਖੇਲ–ਰਤਨ ਲਈ ਭਾਰਤੀ ਆੱਫ਼–ਸਪਿੰਨਰ ਹਰਭਜਨ ਸਿੰਘ ਦੀ ਅਰਜ਼ੀ ਮੁੱਢੋਂ ਰੱਦ ਕਰ ਦਿੱਤੀ ਹੈ। ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਹਰਭਜਨ ਸਿੰਘ ਦਾ ਨਾਂਅ ਰਾਜੀਵ ਗਾਂਧੀ ਖੇਲ–ਰਤਨ ਲਈ ਭੇਜਿਆ ਗਿਆ ਸੀ। ਹੁਣ ਹਰਭਜਨ ਸਿੰਘ ਨੇ ਆਪਣਾ ਨਾਂਅ ਰੱਦ ਹੋਣ ’ਤੇ ਸੋਸ਼ਲ ਮੀਡੀਆ ਉੱਤੇ ਆਪਣੀ ਇੱਕ ਵਿਡੀਓ ਅਪਲੋਡ ਕਰ ਕੇ ਸੁਆਲ ਉਠਾਏ ਹਨ।

 

 

ਹਰਭਜਨ ਸਿੰਘ ਨੇ ਯੂ–ਟਿਊਬ ਉੱਤੇ ਵਿਡੀਓ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ਨੇ 20 ਮਾਰਚ ਨੂੰ ਹੀ ਸਾਰੇ ਦਸਤਾਵੇਜ਼ਾਂ ਨਾਲ ਆਪਣੀ ਅਰਜ਼ੀ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਸੀ, ਫਿਰ ਵੀ ਇਹ ਅਰਜ਼ੀ ਰੱਦ ਹੋਗਈ ਹੈ।

 

 

ਹੁਣ ਦੱਸਿਆ ਇਹ ਜਾ ਰਿਹਾ ਹੈ ਕਿ ਦੇਰੀ ਨਾਲ ਅਰਜ਼ੀ ਭੇਜਣ ਕਾਰਨ ਇੰਝ ਵਾਪਰਿਆ ਹੈ। ਪੰਜਾਬ ਸਰਕਾਰ ਨੂੰ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਆਖ਼ਰ ਦੇਰੀ ਕਿੱਥੇ ਹੋਈ ਹੈ। ਹਰਭਜਨ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਤਾਂ ਆਪਣੀ ਅਰਜ਼ੀ ਸਮੇਂ ਸਿਰ ਭੇਜੀ ਸੀ।

 

 

ਉੱਧਰ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਦੇ ਖੇਡ ਮੰਤਰਾਲੇ ਵੱਲੋਂ ਭੇਜੀ ਹਰਭਜਨ ਸਿੰਘ ਦੀ ਅਰਜ਼ੀ ਕਿਵੇਂ ਤੇ ਕਿਉਂ ਰੱਦ ਹੋਈ ਹੈ, ਉਸ ਦਾ ਪਤਾ ਲਾਇਆ ਜਾਵੇਗਾ।

 

 

ਹਰਭਜਨ ਸਿੰਘ ਨੇ ਵਿਡੀਓ ’ਚ ਹਿਕਾ ਕਿ ਖੇਲ–ਰਤਨ ਮਿਲਣਾ ਬਹੁਤ ਕਿਸਮਤ ਵਾਲੀ ਗੱਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਨੂੰ ਯਕੀਨ ਸੀ ਕਿ ਖੇਲ–ਰਤਨ ਉਨ੍ਹਾਂ ਨੂੰ ਜ਼ਰੂਰ ਮਿਲੇਗਾ ਪਰ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਫ਼ਾਈਲ ਨੂੰ ਹੀ ਸਮਾਂ–ਸੀਮਾ ਖ਼ਤਮ ਹੋਣ ਤੋਂ ਬਾਅਦ ਸਰਕਾਰ ਨੂੰ ਭੇਜਿਆ ਸੀ; ਜਿਸ ਕਾਰਨ ਨਾਂਅ ਰੱਦ ਕਰ ਦਿੱਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harbhajan Singh raised questions over rejection for Khel-Ratan