ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੀ ਪਲਾਜ਼ਾ ਬੇਸਮੈਂਟ ਸ਼ਰਧਾਲੂਆਂ ਲਈ ਕੀਤੀ ਬੰਦ

ਕੋਰੋਨਾ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੀ ਪਲਾਜ਼ਾ ਬੇਸਮੈਂਟ ਸ਼ਰਧਾਲੂਆਂ ਲਈ ਕੀਤੀ ਬੰਦ

ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ਦੀ ਬੇਸਮੈਂਟ ’ਚ ਸ਼ਰਧਾਲੂਆਂ ਦੇ ਜਾਣ ’ਤੇ ਪਾਬੰਦੀ ਲਾ ਦਿੱਤੀ ਹੈ। ਇਹ ਹਾਈ–ਟੈੱਕ ਬੇਸਮੈਂਟ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੇਟ ਉੱਤੇ ਹੀ ਸਥਿਤ ਹੈ। ਇਸ ਬੇਸਮੈਂਟ ਹਾੱਲ ਦਾ ਸੰਚਾਲਨ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਸ਼ਰਧਾਲੂਆਂ ’ਤੇ ਇਹ ਪਾਬੰਦੀ ਕੋਰੋਨਾ ਵਾਇਰਸ ਫੈਲਣ ਦੇ ਡਰ ਕਾਰਨ ਲਾਈ ਗਈ ਹੈ।

 

 

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਜਾਣਕਾਰੀ ਮੁਤਾਬਕ – ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ਦੀ ਬੇਸਮੈਂਟ, ਅਜਾਇਬਘਰ ਤੇ ਹਾੱਲ ’ਚ ਆਉਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਇੱਥੇ ਆਮ ਜਨਤਾ ਲਈ ਆੱਡੀਓ ਤੇ ਵਿਡੀਓ ਸ਼ੋਅ ਪ੍ਰਦਰਸ਼ਿਤ ਕੀਤੇ ਜਾਂਦੇ ਹਨ। ਸ੍ਰੀ ਹਰਿਮੰਦਰ ਸਾਹਿਬ ’ਚ ਸ਼ਰਧਾਲੂਆਂ ਦੇ ਜਾਣ ਉੱਤੇ ਕੋਈ ਪਾਬੰਦੀ ਨਹੀਂ ਹੋਵੇਗੀ।

 

 

ਇਸ ਦੌਰਾਨ ਸਿਹਤ ਵਿਭਾਗ ਨੇ ਅੰਮ੍ਰਿਤਸਰ ਦੇ ਸ੍ਰੀ ਗਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਵਿਦੇਸ਼ ਤੋਂ ਪਰਤੇ ਪੰਜਾਬ ਦੇ ਚਾਰ ਮਰੀਜ਼ਾਂ ਨੂੰ ਕੱਲ੍ਹ 14 ਦਿਨਾਂ ਲਈ ਸਵਾਮੀ ਵਿਵੇਕਾਨੰਦ ਡ੍ਰੱਗ ਡੀ–ਐਡਿਕਸ਼ਨ ਐਂਡ ਰੀਹੈਬਿਲੀਟੇਸ਼ਨ ਸੈਂਟਰ ਦੇ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ ਹੈ।

 

 

ਚਾਰ ਪੰਜਾਬੀ ਕੱਲ੍ਹ ਸਨਿੱਚਰਵਾਰ ਨੂੰ ਫ਼ਰਾਂਸ ਤੇ ਜਰਮਨੀ ਤੋਂ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪੁੱਜੇ ਸਨ। ਚੇਤੇ ਰਹੇ ਕਿ ਫਰਾਂਸ ਤੇ ਜਰਮਨੀ ਸਮੇਤ ਚੀਨ, ਈਰਾਨ, ਇਟਲੀ, ਕੋਰੀਆ, ਫ਼ਰਾਂਸ, ਜਰਮਨੀ ਤੇ ਸਪੇਨ ’ਚ ਕੋਰੋਨਾ ਵਾਇਰਸ ਨੇ ਕਾਫ਼ੀ ਕਹਿਰ ਮਚਾਇਆ ਹੋਇਆ ਹੈ।

 

 

ਅੰਮ੍ਰਿਤਸਰ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਕਿਹਾ ਕਿ ਜਿਹੜੇ ਯਾਤਰੀਆਂ ਨੂੰ ਵੱਖਰੇ ਵਾਰਡ ’ਚ ਰੱਖਿਆ ਗਿਆ ਹੈ, ਉਹ ਬਿਲਕੁਲ ਤੰਦਰੁਸਤ ਤੇ ਸਹੀ–ਸਲਾਮਤ ਹਨ। ਮਾਹਿਰ ਡਾਕਟਰਾਂ ਦੀ ਟੀਮ ਉਨ੍ਹਾਂ ਉੱਤੇ ਚੌਕਸ ਨਜ਼ਰ ਰੱਖੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harimandir Sahib s Plaza Basement closed for the devotees due to Corona