ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਮਨਪ੍ਰੀਤ ਕੌਰ ਨੂੰ ਆਨਰੇਰੀ ਡੀਐੱਸਪੀ ਬਣਾਏ ਜਾਣ ਦੀ ਚਰਚਾ

ਹਰਮਨਪ੍ਰੀਤ ਕੌਰ ਨੂੰ ਆਨਰੇਰੀ ਡੀਐੱਸਪੀ ਬਣਾਏ ਜਾਣ ਦੀ ਚਰਚਾ

-- ਪਿਤਾ ਹਰਮੰਦਰ ਸਿੰਘ ਨੇ ਕਿਹਾ ਕਿ ਸਰਕਾਰ ਸਮਾਂ ਦੇਵੇ ਤਾਂ ਹਰਮਨਪ੍ਰੀਤ ਮੁਕੰਮਲ ਕਰ ਲਵੇਗੀ ਗ੍ਰੈਜੂਏਸ਼ਨ ਦੀ ਪੜ੍ਹਾਈ

 

ਹਰਮਨਪ੍ਰੀਤ ਕੌਰ ਦੇ ਪਿਤਾ ਹਰਮੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਧੀ ਨੂੰ ਕੁਝ ਸਮਾਂ ਦਿੱਤਾ ਜਾਵੇ, ਤਾਂ ਉਹ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਮੁਕੰਮਲ ਕਰ ਕੇ ਲੋੜੀਂਦੀ ਡਿਗਰੀ ਲੈ ਸਕਦੀ ਹੈ। ਇੱਥੇ ਵਰਨਣਯੋਗ ਹੈ ਕਿ ਭਾਰਤੀ ਮਹਿਲਾ ਟੀ20 ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੀ ਬੀਏ ਦੀ ਡਿਗਰੀ ਜਾਅਲੀ ਪਾਏ ਜਾਣ ਤੋਂ ਬਾਅਦ ਉਸ ਤੋਂ ਡੀਐੱਸਪੀ ਦਾ ਰੈਂਕ ਵਾਪਸ ਲੈ ਕੇ ਉਸ ਨੂੰ ਕਾਂਸਟੇਬਲ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਸ੍ਰੀ ਹਰਮੰਦਰ ਸਿੰਘ ਉਸੇ ਘਟਨਾਕ੍ਰਮ `ਤੇ ਆਪਣਾ ਪ੍ਰਤੀਕਰਮ ਪ੍ਰਗਟਾ ਰਹੇ ਸਨ। ਇਸ ਵੇਲੇ ਕੁਝ ਅਜਿਹੀਆਂ ਵੀ ਖ਼ਬਰਾਂ ਆ ਰਹੀਆਂ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਹਾਲੇ 29 ਸਾਲਾ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਤੋਂ ਡੀਐੱਸਪੀ ਰੈਂਕ ਵਾਪਸ ਲੈਣ ਬਾਰੇ ਆਪਣਾ ਫ਼ੈਸਲਾ ਨਹੀਂ ਦਿੱਤਾ ਹੈ ਅਤੇ ਉਨ੍ਹਾਂ ਦਾ ਰਵੱਈਆ ਕਿਉਂਕਿ ਇਸ ਖਿਡਾਰਨ ਪ੍ਰਤੀ ਬੇਹੱਦ ਨਰਮ ਹੈ, ਇਸੇ ਲਈ ਉਹ ਉਸ ਨੂੰ ਪੰਜਾਬ ਪੁਲਿਸ ਵਿੱਚ ਡੀਐੱਸਪੀ ਦੇ ਆਨਰੇਰੀ ਅਹੁਦੇ ਦੀ ਪੇਸ਼ਕਸ਼ ਵੀ ਦੇ ਸਕਦੇ ਹਨ। ਪਰ ਇਹ ਖ਼ਬਰ ਲਿਖੇ ਜਾਣ ਤੱਕ ਹਰਮਨਪ੍ਰੀਤ ਕੌਰ ਨੂੰ ਅਜਿਹੀ ਕੋਈ ਪੇਸ਼ਕਸ਼ ਨਹੀਂ ਦਿੱਤੀ ਗਈ ਸੀ।

 

ਕੱਲ੍ਹ ਹਰਮਨਪ੍ਰੀਤ ਕੌਰ ਦੇ ਸਾਬਕਾ ਕੋਚ ਕਮਲਦੀਸ਼ ਸਿੰਘ ਸੋਢੀ ਨੇ ਵੀ ਸਰਕਾਰ ਨੂੰ ਅਜਿਹੀ ਸਲਾਹ ਦਿੰਦਿਆਂ ਕਿਹਾ ਸੀ,‘‘ਹਰਮਨਪ੍ਰੀਤ ਕੌਰ ਦੇ ਮਾਮਲੇ ਵਿੱਚ ਸਰਕਾਰ ਨੂੰ ਕੁਝ ਢਿੱਲ ਦੇਣੀ ਚਾਹੀਦੀ ਹੈ ਕਿਉਂਕਿ ਜਾਅਲੀ ਡਿਗਰੀ ਦੇ ਮਾਮਲੇ ਵਿੱਚ ਉਸ ਦੀ ਆਪਣੀ ਕੋਈ ਗ਼ਲਤੀ ਨਹੀਂ ਸੀ, ਸਗੋਂ ਉਸ ਦੇ ਕੋਚ ਨੇ ਉਸ ਨੂੰ ਮੇਰਠ ਤੋਂ ਗ੍ਰੈਜੂਏਸ਼ਨ ਕਰਨ ਲਈ ਆਖਿਆ ਸੀ। ਅਜਿਹੇ ਹਾਲਾਤ ਵਿੱਚ ਸਰਕਾਰ ਨੂੰ ਉਸ ਲਈ ਆਨਰੇਰੀ ਡੀਐੱਸਪੀ ਦੀ ਡਿਗਰੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਉਸ ਦੀ ਡਿਗਰੀ ਮੁਕੰਮਲ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ।``

 

ਕੱਲ੍ਹ ਪਿਤਾ ਸ੍ਰੀ ਹਰਮੰਦਰ ਸਿੰਘ ਨੇ ਇਹ ਵੀ ਕਿਹਾ ਸੀ ਕਿ ਉਹ ਹਾਲੇ ਇਹ ਨਹੀਂ ਆਖ ਸਕਦੇ ਕਿ ਕੀ ਉਨ੍ਹਾਂ ਦੀ ਧੀ ਹਰਮਨਪ੍ਰੀਤ ਕੌਰ ਪੰਜਾਬ ਪੁਲਿਸ `ਚ ਕਾਂਸਟੇਬਲ ਦੇ ਅਹੁਦੇ `ਤੇ ਕੰਮ ਕਰਨਾ ਚਾਹੇਗੀ ਜਾਂ ਨਹੀਂ। ਉਨ੍ਹਾਂ ਤੋਂ ਜਦੋਂ ਉਸ ਦੀ ਜਾਅਲੀ ਡਿਗਰੀ ਬਾਰੇ ਸੁਆਲ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਉਸ ਨੇ ਆਪਣੇ ਕੋਚ ਦੀ ਸਲਾਹ `ਤੇ ਕੀ ਕੁਝ ਕੀਤਾ ਸੀ। ‘ਪਰ ਉਹ ਮੇਰਠ `ਚ ਪੇਪਰ ਦੇਣ ਜ਼ਰੂਰ ਗਈ ਸੀ ਤੇ ਕੋਚ ਦੀ ਸਲਾਹ `ਤੇ ਹੀ ਡਿਗਰੀ ਵੀ ਲਈ ਸੀ। ਰੇਲਵੇਜ਼ ਵਿੱਚ ਨੌਕਰੀ ਉਸ ਨੂੰ ਉਸੇ ਡਿਗਰੀ ਦੇ ਆਧਾਰ `ਤੇ ਹੀ ਮਿਲੀ ਸੀ।`

 

ਇਸ ਦੌਰਾਨ ਜਲੰਧਰ-ਛਾਉਣੀ ਤੋਂ ਵਿਧਾਇਕ ਅਤੇ ਭਾਰਤ ਦੇ ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਨੇ ਕਿਹਾ,‘‘ਖਿਡਾਰੀ ਅਕਸਰ ਗਲ਼ਤ ਸਲਾਹਾਂ `ਤੇ ਕਾਰਵਾਈ ਪਾ ਕੇ ਗ਼ਲਤੀਆਂ ਕਰ ਬੈਠਦੇ ਹਨ ਪਰ ਅਜਿਹੇ ਬਹੁਤ ਸਾਰੇ ਖਿਡਾਰੀ ਹਨ, ਜਿਨ੍ਹਾਂ ਨੂੰ ਗਜ਼ਟਿਡ ਰੈਂਕਾਂ `ਤੇ ਭਰਤੀ ਨਹੀਂ ਕੀਤਾ ਜਾ ਸਕਿਆ ਸੀ ਕਿਉਂਕਿ ਉਨ੍ਹਾਂ ਕੋਲ ਡਿਗਰੀਆਂ ਨਹੀਂ ਸਨ। ਜੇ ਸਰਕਾਰ ਹਰਮਨਪ੍ਰੀਤ ਕੌਰ ਨੰ ਕੁਝ ਸਮਾਂ ਦਿੰਦੀ ਹੈ, ਤਾਂ ਹੋਰ ਖਿਡਾਰੀ ਵੀ ਉਸੇ ਤਰਜ਼ `ਤੇ ਆਪਣੀਆਂ ਡਿਗਰੀਆਂ ਲਈ ਪੜ੍ਹਾਈ ਮੁਕੰਮਲ ਕਰਨ ਦਾ ਸਮਾਂ ਮੰਗਣਗੇ।``   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harmanpreet Kaur may be given honrary DSP rank