ਅਗਲੀ ਕਹਾਣੀ

ਨਵੀਂ ਕਿਤਾਬ ਰਾਹੀਂ ਲਾਹੌਰ ਦੇ ਵਰਤਮਾਨ `ਚੋਂ ਅਤੀਤ ਲੱਭਦਾ ਹਾਰੂਨ ਖ਼ਾਲਿਦ

ਨਵੀਂ ਕਿਤਾਬ ਰਾਹੀਂ ਲਾਹੌਰ ਦੇ ਵਰਤਮਾਨ `ਚੋਂ ਅਤੀਤ ਲੱਭਦਾ ਹਾਰੂਨ ਖ਼ਾਲਿਦ

ਲਾਹੌਰ ਦੀ ਭੀੜ-ਭੜੱਕੇ ਵਾਲੀ ਸੜਕ `ਤੇ ਕੂੜਾ-ਕਰਕਟ ਇਕੱਠਾ ਕਰਨ ਵਾਲੀ ਗਧਾ-ਗੱਡੀ ਜਾ ਰਹੀ ਹੈ ਤੇ ਉਸ ਨੂੰ ਦੋ ਲੜਕੇ ਚਲਾ ਰਹੇ ਹਨ। ਉਹ ਆਪਣੇ ਸਸਤੇ ਜਿਹੇ ਇੱਕ ਮੋਬਾਇਲ ਫ਼ੋਨ `ਤੇ ਬਾਲੀਵੁੱਡ ਦਾ ਇੱਕ ਹਰਮਨਪਿਆਰਾ ਰੋਮਾਂਟਿਕ ਗੀਤ ਸੁਣ ਰਹੇ ਹਨ। ਪਿੱਛਿਓਂ ਕਾਹਲੇ ਪਏ ਡਰਾਇਵਰ ਹਾਰਨ `ਤੇ ਹਾਰਨ ਵਜਾ ਰਹੇ ਹਨ ਪਰ ਉਹ ਦੋਵੇਂ ਮੁੰਡੇ ਆਪਣੀ ਧੁਨ `ਚ ਆਪਣਾ ਗਧਾ-ਗੱਡੀ ਹੌਲੀ-ਹੌਲੀ ਅੱਗੇ ਵਧਾਉਂਦੇ ਜਾ ਰਹੇ ਹਨ। 33 ਸਾਲਾ ਹਾਰੂਨ ਖ਼ਾਲਿਦ ਆਪਣੇ ਪਾਠਕ ਨੂੰ ਕੁਝ ਇਸ ਤਰ੍ਹਾਂ ਅਜੋਕੇ ਲਾਹੌਰ ਦੀ ਸੈਰ ਕਰਵਾਉਂਦਾ ਹੈ।

 

ਲੇਖਕ ਤੇ ਕਾਲਮ-ਨਵੀਸ ਹਾਰੂਨ ਖ਼ਾਲਿਦ ਜਿ਼ਆਦਾਤਰ ਪਾਕਿਸਤਾਨ ਦੀਆਂ ਘੱਟ-ਗਿਣਤੀਆਂ ਲਈ ਲਿਖਣ ਕਰ ਕੇ ਜਾਣਿਆ ਜਾਂਦਾ ਹੈ। ਉਸ ਦੀਆਂ ਪਹਿਲੀਆਂ ਪੁਸਤਕਾਂ ‘ਵਾਕਿੰਗ ਵਿਦ ਨਾਨਕ` (ਨਾਨਕ ਨਾਲ ਚੱਲਦਿਆਂ) ਅਤੇ ‘ਇਨ ਸਰਚ ਆਫ਼ ਸਿ਼ਵਾ` (ਸਿ਼ਵ ਦੀ ਭਾਲ਼ `ਚ) ਭਾਰਤੀ ਪਾਠਕਾਂ ਲਈ ਦਿਲਚਸਪੀ ਦਾ ਕੇਂਦਰ ਬਣੀਆਂ ਰਹੀਆਂ ਹਨ।


ਆਪਣੀ ਤਾਜ਼ਾ ਪੁਸਤਕ ‘ਇਮੈਜਨਿੰਗ ਲਾਹੌਰ` (ਲਾਹੌਰ ਦੀ ਕਲਪਨਾ ਕਰਦਿਆਂ) `ਚ ਹਾਰੂਨ ਨੇ ਅੱਜ ਦੇ ਲਾਹੌਰ ਦਾ ਵਰਨਣ ਤਾਂ ਕੀਤਾ ਹੀ ਹੈ ਪਰ ਉਸ ਨਾਲ ਉਸ ਨੇ ਇਸ ਸ਼ਹਿਰ ਦੀਆਂ ਬੀਤੇ ਸਮੇਂ ਦੇ ਬਹੁ-ਸਭਿਆਚਾਰਕ ਤੇ ਇਤਿਹਾਸਕ ਤੱਥਾਂ ਨੂੰ ਬਾਖ਼ੂਬੀ ਉਜਾਗਰ ਕੀਤਾ ਹੈ। ਇੰਝ ਕਰਦਿਆਂ ਉਨ੍ਹਾਂ ਕੁਝ ਕਹਾਣੀਆਂ ਵੀ ਬਿਆਨ ਕੀਤੀਆਂ ਹਨ। ਉਸ ਨੇ ਨਿੱਕ ਵਾਲਮੀਕੀ ਹਿੰਦੂ ਕੁੜੀ ਦੀ ਕਹਾਣੀ ਬਿਆਨ ਕੀਤੀ ਹੈ, ਜੋ ਰਾਵੀ ਦਰਿਆ ਵਿੱਚ ਇੱਕ ਲਾਸ਼ ਤੈਰਦੀ ਵੇਖਦੀ ਹੈ ਤੇ ਆਪਣੀ ਮਾਂ ਕੋਲ ਨੱਸ ਕੇ ਜਾਂਦੀ ਹੈ, ਜਿਸ ਨੇ ਆਪਣੇ ਗਲੇ ਵਿੱਚ ਸਲੀਬ ਪਹਿਨ ਲਈ ਹੈ ਤੇ ਉਹ ਆਪਣੀ ਨਿੱਕੀ ਧੀ ਨੂੰ ਦੱਸਦੀ ਹੈ ਕਿ ਹੁਣ ਉਸ ਦਾ ਨਾਂਅ ਮੇਰੀ ਹੈ।


ਇਸ ਪੁਸਤਕ ਵਿੱਚ ਅਜਿਹਾ ਬਹੁਤ ਕੁਝ ਹੈ, ਜੋ ਮੌਜੂਦਾ ਲਾਹੌਰ ਦੇ ਨਾਲ-ਨਾਲ ਬੀਤੇ ਸਮੇਂ ਦੇ ਲਾਹੌਰ ਬਾਰੇ ਵਡਮੁੱਲੀ ਜਾਣਕਾਰੀ ਵੀ ਮੁਹੱਈਆ ਕਰਵਾਈ ਗਈ ਹੈ। ਆਪਣੇ ਆਨਲਾਈਨ ਇੰਟਰਵਿਊ ਦੌਰਾਨ ਹਾਰੂਨ ਨੇ ਦੱਸਿਆ,‘‘ਲਾਹੌਰ ਸਦਾ ਹੀ ਮੇਰਾ ਘਰ ਰਿਹਾ ਹੈ ਪਰ ਮੇਰੇ ਰਾਹ-ਦਿਸੇਰੇ ਸਨ ਸੀਨੀਅਰ ਲੇਖਕ ਤੇ ਲੋਕ-ਧਾਰਾ ਬਾਰੇ ਬਹੁਤ ਕੁਝ ਲਿਖਣ ਵਾਲੇ ਇਕਬਾਲ ਕੈਂਸਰ, ਜਿਨ੍ਹਾਂ ਨੇ ਮੈਨੂੰ ਹਵੇਲੀਆਂ, ਮੰਦਰਾਂ, ਗੁਰਦੁਆਰਾ ਸਾਹਿਬਾਨ ਤੇ ਮਸਜਿਦਾਂ ਦਾ ਨੋਟਿਸ ਲੈਣਾ ਸਿਖਾਇਆ। ਇਹ ਸਾਰੀਆਂ ਪੁਰਾਣੀਆਂ ਇਮਾਰਤਾਂ ਅੱਜ ਵੀ ਨਵੀਂਆਂ ਆਲੀਸ਼ਾਨ ਇਮਾਰਤਾਂ `ਚ ਮੌਜੂਦ ਹਨ।``


ਲੇਖਕ ਹਾਰੂਨ ਨੇ ਆਪਣੀ ਪੁਸਤਕ ਵਿੱਚ ਲਾਹੌਰ ਦੀਆਂ ਕੁਝ ਚਰਚਿਤ ਹਸਤੀਆਂ ਬਾਰੇ ਵੀ ਗੱਲ ਕੀਤੀ ਹੈ: ਰਾਵੀ ਦੇ ਕੰਢੇ ਬੈਠੇ ਭਗਵਾਨ ਵਾਲਮੀਕਿ ਜਾਂ ਭਗਵਾਨ ਸ੍ਰੀਰਾਮ ਦੇ ਪੁੱਤਰ ਲਵ, ਜਿਨ੍ਹਾਂ ਨੇ ਲਾਹੌਰ ਸ਼ਹਿਰ ਦੀ ਸਥਾਪਨਾ ਕੀਤੀ ਸੀ, ਦਾ ਜਿ਼ਕਰ ਇਸ ਪੁਸਤਕ ਵਿੱਚ ਕੀਤਾ ਗਿਆ ਹੈ। ਦੁੱਲਾ ਭੱਟੀ ਨੂੰ ਫਾਂਸੀ ਦੇਣ ਵਾਲੇ ਜੱਲਾਦ ਬਾਰੇ ਸ਼ਾਹ ਹੁਸੈਨ ਨੇ ਕੀ ਲਿਖਿਆ ਸੀ, ਬਾਦਸ਼ਾਹੀ ਮਸਜਿਦ `ਚ ਲਾਹੌਰੀਆਂ ਨੇ ਨਮਾਜ਼ ਪੜ੍ਹਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਦਾਰਾ ਸਿ਼ਕੋਹ ਨਾਲ ਜੁੜੀ ਰਹੀ ਹੈ। ਇਸ ਸਾਰੇ ਇਤਿਹਾਸ ਦਾ ਜਿ਼ਕਰ ਇਸ ਪੁਸਤਕ ਵਿੱਚ ਕੀਤਾ ਗਿਆ ਹੈ। ਹਾਰੂਨ ਨੇ ਖੁਦ ਲਿਖਿਆ ਹੈ,‘‘ਬੇਸ਼ਕ, ਮੈਨੂੰ ਮਹਿਸੂਸ ਹੁੰਦਾ ਹੈ ਕਿ ਅੱਜ ਦਾ ਹੌਰ ਬਿਲਕੁਲ ਹੀ ਵੱਖਰੀ ਕਿਸਮ ਦਾ ਹੈ। ਇਹ ਸ਼ਹਿਰ ਦੇਸ਼ ਦੀ ਵੰਡ ਦੀ ਸੁਆਹ `ਚੋਂ ਪੁਨਰ-ਸੁਰਜੀਤ ਹੋਇਆ ਹੈ। ਦੇਸ਼ ਦੀ ਵੰਡ ਨੇ ਪਹਿਲਾਂ ਵਾਲੇ ਬਹੁ-ਸਭਿਆਚਾਰਕ ਲਾਹੌਰ ਨੂੰ ਖੇਰੂੰ-ਖੇਰੂੰ ਕਰ ਕੇ ਰੱਖ ਦਿੱਤਾ ਸੀ।``


ਮੌਜੂਦਾ ਹਿਤਾਂ ਤੇ ਦਿਲਚਸਪੀਆਂ `ਚ ਅਤੀਤ ਨੂੰ ਲੱਭਣਾ ਅਤੇ ਇਹ ਪਤਾ ਲਾਉਣਾ ਕਿ ਸਭਿਆਚਾਰਕ ਸਮੇਂ ਦੇ ਨਾਲ ਹੌਲੀ-ਹੌਲੀ ਕਿਵੇਂ ਬਦਲ ਜਾਂਦਾ ਹੈ। ਹਾਰੂਨ ਨੇ ਦੱਸਿਆ,‘ਆਮ ਪਾਕਿਸਤਾਨੀ ਆਪਣੇ ਗ਼ੈਰ-ਇਸਲਾਮਿਕ ਅਤੀਤ ਬਾਰੇ ਕੁਝ ਨਾਂਹ-ਪੱਖੀ ਤਰੀਕੇ ਨਾਲ ਸੋਚਦਾ ਹੈ। ਕੁਝ ਲੇਖਕਾਂ ਤੇ ਵਿਦਵਾਨਾਂ ਨੇ ਪਹਿਲਾਂ ਜਦੋਂ ਵੀ ਕਦੇ ਇਸ ਬਾਰੇ ਲਿਖਣਾ ਸ਼ੁਰੂ ਕੀਤਾ, ਉਨ੍ਹਾਂ ਨੂੰ ਸ਼ੱਕੀ ਕਰਾਰ ਦੇ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਤਾਂ ਹਾਲ ਹੀ ਵਿੱਚ ਮੈਂ ਮਹਿਸੂਸ ਕੀਤਾ ਕਿ ਪਾਕਿਸਤਾਨ ਦੀ ਗ਼ੈਰ-ਮੁਸਲਿਮ ਵਿਰਾਸਤ ਬਾਰੇ ਕੁਝ ਗੱਲ ਕੀਤੀ ਜਾਵੇ। ਇਸ ਲਈ ਕੁਝ ਨਿਸ਼ਚਤ ਭਾਈਚਾਰਿਆਂ ਦੀ ਗੱਲ ਕੀਤੀ ਜਾ ਸਕਦੀ ਹੈ ਤੇ ਕੁਝ ਖ਼ਾਸ ਭਾਸ਼ਾਵਾਂ ਦੀ ਗੱਲ ਹੋ ਸਕਦੀ ਹੈ।`


ਲੇਖਕ ਦਾ ਕਹਿਣਾ ਹੈ ਕਿ ਉਸ ਦੇ ਕੰਮ ਨੂੰ ਦੋਵੇਂ ਦੇਸ਼ਾਂ ਵਿੱਚ ਹੀ ਬਹੁਤ ਹੈਰਾਨੀ ਤੇ ਉਤਸੁਕਤਾ ਨਾਲ ਵੇਖਿਆ ਗਿਆ ਹੈ।


ਹੁਣ ਹਾਰੂਨ ਪੰਜਾਬ ਦੇ ਇਤਿਹਾਸ ਤੇ ਧਾਰਮਿਕ ਦ੍ਰਿਸ਼ ਬਾਰੇ ਕੋਈ ਇਤਿਹਾਸਕ ਗਲਪ ਸਿਰਜਣ ਬਾਰੇ ਵਿਚਾਰ ਕਰ ਰਿਹਾ ਹੈ।   

ਨਵੀਂ ਕਿਤਾਬ ਰਾਹੀਂ ਲਾਹੌਰ ਦੇ ਵਰਤਮਾਨ `ਚੋਂ ਅਤੀਤ ਲੱਭਦਾ ਹਾਰੂਨ ਖ਼ਾਲਿਦ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haroon Khalid seeking past in present Lahore