ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਮਾ ਪੁੱਜੇ ਬਰਗਾੜੀ, ਕਿਹਾ ਕਮਿਸ਼ਨ ਰਿਪੋਰਟ ਲੀਕ ਹੋਣ ਨਾਲ ਅਕਾਲੀ ਦਲ ਨੂੰ ਪੁੱਜਾ ਲਾਭ

ਚੀਮਾ ਪੁੱਜੇ ਬਰਗਾੜੀ, ਕਿਹਾ ਕਮਿਸ਼ਨ ਰਿਪੋਰਟ ਲੀਕ ਹੋਣ ਨਾਲ ਅਕਾਲੀ ਦਲ ਨੂੰ ਪੁੱਜਾ ਲਾਭ

ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਅੱਜ ਸਨਿੱਚਰਵਾਰ ਨੂੰ ਫ਼ਰੀਦਕੋਟ `ਚ ਬਰਗਾੜੀ ਵਿਖੇ ਮੁਤਵਾਜ਼ੀ ਜੱਥੇਦਾਰਾਂ ਦੇ ਰੋਸ ਮੁਜ਼ਾਹਰੇ ਵਾਲੀ ਥਾਂ ਪੁੱਜੇ। ਮੁਜ਼ਾਹਰਾਕਾਰੀਆਂ ਕੋਲ ਚੀਮਾ ਪਹਿਲੀ ਵਾਰ ਪੁੱਜੇ ਸਨ। ਉਹ ਬੀਤੀ 1 ਜੂਨ ਤੋਂ ਰੋਸ ਮੁਜ਼ਾਹਰਾ ਕਰ ਰਹੇ ਹਨ ਤੇ ਬਰਗਾੜੀ ਬੇਅਦਬੀ ਕਾਂਡ ਅਤੇ ਬਾਅਦ `ਚ ਗੋਲ਼ੀਕਾਂਡ ਦੌਰਾਨ ਮਾਰੇ ਗਏ ਦੋ ਰੋਸ ਮੁਜ਼ਾਹਰਾਕਾਰੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੀ ਮੰਗ ਕਰ ਰਹੇ ਹਨ।


ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਇਨ੍ਹਾਂ ਮੁਤਵਾਜ਼ੀ ਜੱਥੇਦਾਰਾਂ ਕੋਲ ਤਿੰਨ ਵਾਰ ਆ ਚੁੱਕੇ ਹਨ ਤੇ ਸ੍ਰੀ ਹਰਪਾਲ ਸਿੰਘ ਚੀਮਾ ਨੇ ਹੁਣ ਪਹਿਲੀ ਵਾਰ ਇੱਥੇ ਆਪਣੀ ਹਾਜ਼ਰੀ ਲਗਵਾਈ ਹੈ। ਉਨ੍ਹਾਂ ਇੱਥੇ ਮੁਜ਼ਾਹਰਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਾਰਟੀ ਬਰਗਾੜੀ ਤੇ ਬਹਿਬਲ ਕਲਾਂ ਮਾਮਲਿਆਂ ਵਿੱਚ ਇਨਸਾਫ਼ ਦਿਵਾਉਣ ਦਾ ਹਰ ਸੰਭਵ ਜਤਨ ਕਰੇਗੀ।


ਸ੍ਰੀ ਚੀਮਾ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਬੇਹੱਦ ਗੁਪਤ ਰਿਪੋਰਟ ਜਾਣਬੁੱਝ ਕੇ ਲੀਕ ਕੀਤੀ ਗਈ ਹੈ, ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਲਾਭ ਪਹੁੰਚਾਇਆ ਜਾ ਸਕੇ ਤੇ ਉਹ ਆਪਣੇ ਬਚਾਅ ਲਈ ਤਿਆਰੀਆਂ ਕਰ ਸਕੇ। ਉਨ੍ਹਾਂ ਕਿਹਾ ਕਿ ਇਸੇ ਲਈ ਹੁਣ ਗਵਾਹਾਂ `ਤੇ ਦਬਾਅ ਪਾ ਦਿੱਤਾ ਗਿਆ ਤੇ ਉਹ ਮੁੱਕਰ ਗਏ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harpal Singh Cheema in Bargari says report leaked knowingly