ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਬੀਬਾ ਬਾਦਲ ਨੇ ਸਿੱਧੂ ਤੇ ਕੈਪਟਨ ਵਿਰੁੱਧ ਕੱਢੀ ਭੜਾਸ

ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਬੀਬਾ ਬਾਦਲ ਨੇ ਸਿੱਧੂ ਤੇ ਕੈਪਟਨ ਵਿਰੁੱਧ ਕੱਢੀ ਭੜਾਸ

ਕੇਂਦਰੀ ਫ਼ੂਡ ਪ੍ਰਾਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ‘ਆਦਰਸ਼ ਰੇਲਵੇ ਸਟੇਸ਼ਨ’ ਯੋਜਨਾ ਅਧੀਨ ਮਾਨਸਾ ਦੇ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਦਿਆਂ ਸਭ ਤੋਂ ਪਹਿਲਾਂ ਕਸ਼ਮੀਰ ਦੇ ਪੁਲਵਾਮਾ ’ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਰੇਲਵੇ ਸਟੇਸ਼ਨ ’ਤੇ ਆਉਣ ਵਾਲੇ ਮੁਲਾਕਾਤੀਆਂ ਵਾਲੇ ਹਿੱਸੇ ਤੇ ਚੌਪਹੀਆ ਪਾਰਕਿੰਗ ਲੌਟ ਨੂੰ ਨਵਾਂ ਰੂਪ ਦੇਣ ਅਤੇ ਮਾਨਸਾ ਰੇਲਵੇ ਸਟੇਸ਼ਨ ਨੂੰ ਸੋਹਣਾ ਬਣਾਉਣ ਦੀ ਯੋਜਨਾ ਇੱਥੇ ਲਾਗੂ ਕੀਤੀ।

ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 45 ਜਵਾਨਾਂ ਦੀ ਸ਼ਹਾਦਤ ਕਾਰਨ ਸਮੁੱਚਾ ਦੇਸ਼ ਸਦਮੇ ਤੇ ਸੋਗ ਵਿੱਚ ਹੈ ਤੇ ਨਾਲ ਹੀ ਲੋਕਾਂ ਵਿੱਚ ਰੋਹ ਵੀ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਪਰ ਇਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲਈ ਬਹੁਤ ਸ਼ਰਮਨਾਕ ਗੱਲ ਹੈ ਕਿ ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਮਨਪਸੰਦ ਆਗੂ ਬਣਾਇਆ ਹੋਇਆ ਹੈ, ਜੋ ਪਾਕਿਸਤਾਨ ਜਾ ਕੇ ਉਨ੍ਹਾਂ ਦੇ ਫ਼ੌਜ ਮੁਖੀ ਕਮਰ ਬਾਜਵਾ ਨੂੰ ਜੱਫੀਆਂ ਪਾਉਂਦਾ ਹੈ ਤੇ ਉਸ ਪਾਕਿਸਤਾਨ ਦੀ ਸਰਕਾਰ ਨਾਲ ਹੱਥ ਵੀ ਮਿਲਾਉਂਦਾ ਹੈ, ਜੋ ਸਰਕਾਰ ਨਾਲ ਹੀ ਭਾਰਤ ਵਿੱਚ ਗੜਬੜੀ ਫੈਲਾਉਣ ਵਾਲੇ ਦਹਿਸ਼ਤਗਰਦਾਂ ਦੀ ਪੁਸ਼ਤ–ਪਨਾਹੀ ਵੀ ਕਰਦੀ ਹੈ।’

ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਬੀਬਾ ਬਾਦਲ ਨੇ ਸਿੱਧੂ ਤੇ ਕੈਪਟਨ ਵਿਰੁੱਧ ਕੱਢੀ ਭੜਾਸ

ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਗੇ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੇ ਅਜਿਹੇ ਮੰਤਰੀ ਤੋਂ ਪੁੱਛ–ਪੜਤਾਲ ਕਰਨੀ ਚਾਹੀਦੀ ਹੈ। ਉਨ੍ਹਾਂ ਤਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਹਾ ਕਿ ਉਨ੍ਹਾਂ ਨੂੰ ਵੀ ਪਾਕਿਸਤਾਨ ਦੀ ਇੱਕ ਮਹਿਲਾ ਪੱਤਰਕਾਰ ਨੂੰ ਹੁਣ ਦੇਸ਼ ਤੋਂ ਬਾਹਰ ਭਜਾ ਦੇਣਾ ਚਾਹੀਦਾ ਹੈ।

ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਬੀਬਾ ਬਾਦਲ ਨੇ ਸਿੱਧੂ ਤੇ ਕੈਪਟਨ ਵਿਰੁੱਧ ਕੱਢੀ ਭੜਾਸ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harsimrat Kaur Badal vented her anger against Sidhu and Captain