ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਵੀਰਵਾਰ ਨੂੰ ਬਠਿੰਡਾ ਵਿਖੇ ਬਣ ਰਹੇ ਹਸਪਤਾਲ ਏਮਜ਼ ਦੀ ਚੱਲ ਰਹੀ ਉਸਾਰੀ ਦਾ ਜਾਇਜ਼ਾ ਲੈਣ ਪੁੱਜੀ। ਇਸ ਮੌਕੇ ਉਨ੍ਹਾਂ ਨੇ ਏਮਜ਼ ਪ੍ਰੋਜੈਕਟ ਦੀ ਉਸਾਰੀ ਸਬੰਧੀ ਦਸਤਾਵੇਜ਼ਾਂ ਬਾਰੇ ਵੀ ਜਾਣਕਾਰੀ ਲਈ ਅਤੇ ਸਥਾਨਕ ਲੋਕਾਂ ਨੂੰ ਇਸ ਹਸਪਤਾਲ ਨਾਲ ਹੋਣ ਵਾਲੇ ਲਾਭ ਬਾਰੇ ਵੀ ਦਸਿਆ।
ਹਰਸਿਮਰਤ ਕੌਰ ਬਾਦਲ ਨੇ ਅੱਗੇ ਕਿਹਾ ਕਿ ਕੇ਼ਦਰ ਦੀ ਭਾਜਪਾ ਸਰਕਾਰ ਅਤੇ ਅਕਾਲੀ ਦਲ ਦਾ ਗਠਜੋੜ ਸਦਾ ਤੋਂ ਹੀ ਲੋਕ ਹਿਤੈਸ਼ੀ ਕੰਮ ਕਰਦਾ ਰਿਹਾ ਹੈ, ਜਿਸਦੀ ਮਿਸਾਲ ਪੰਜਾਬ ਚ ਬਣ ਰਿਹਾ ਇਹ ਸੂਬੇ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਹਸਪਤਾਲ ਹੋਣ ਵਾਲਾ ਹੈ।
HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।
https://www.facebook.com/hindustantimespunjabi/
ਏਮਜ਼ ਦੀ ਉਸਾਰੀ ਦੀ ਥਾਂ ਤੇ ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕਰਦਿਆਂ ਬਠਿੰਡਾ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਪਣੇ ਪਰਿਵਾਰ ਦੇ ਖਿਲਾਫ ਕੋਈ ਵੀ ਸਬੂਤ ਪੇਸ਼ ਕਰਨ ਲਈ ਚੁਣੌਤੀ ਵੀ ਦਿੱਤੀ।
ਹਰਸਿਮਰਤ ਕੌਰ ਬਾਦਲ ਨੇ ਮੌਜੂਦਾ ਹਾਲਾਤ ਤੇ ਆਪਣਾ ਪੱਖ ਰੱਖਿਦਿਆਂ ਕਿਹਾ ਕਿ ਬਾਦਲ ਪਰਿਵਾਰ ਤੇ ਝੂਠੇ ਦੋਸ਼ ਲਗਾਉਣ ਵਾਲੇ ਲੋਕ ਪੁਲਿਸ ਦੀ ਫਾਇਰਿੰਗ ਮਾਮਲੇ ਚ ਜਾਂ ਨਸ਼ੀਲੇ ਪਦਾਰਥਾਂ ਦੇ ਵਪਾਰ ਲਈ ਮੇਰੇ ਪਰਿਵਾਰ ਦੇ ਖਿਲਾਫ ਕੋਈ ਵੀ ਸਬੂਤ ਪੇਸ਼ ਕਰਨ ਜਿਸ ਤੋਂ ਇਹ ਪਤਾ ਚਲ ਸਕੇ ਕਿ ਮੇਰੇ ਪਰਿਵਾਰ ਦੀ ਇਨ੍ਹਾਂ ਮਾਮਲਿਆਂ ਚ ਕੋਈ ਵੀ ਸ਼ਮੂਲੀਅਤ ਸੀ ਜਾਂ ਨਹੀਂ।
ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵਲੋਂ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੇਰੇ ਪਰਿਵਾਰ ਨੂੰ ਸਿਰਫ ਬਦਨਾਮ ਕਰਨ ਲਈ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ ਜਿਵੇਂ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਕੀਤਾ ਗਿਆ ਸੀ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
ਹਰਸਿਮਰਤ ਕੌਰਰ ਬਾਦਲ ਨੇ ਇਸ ਮੌਕੇ ਏਮਜ਼ ਦੀ ਇਮਾਰਤ ਬਣਾਉਣ ਦੇ ਕੰਮ ਚ ਲਗੇ ਇੰਜੀਨੀਅਰਾਂ ਨਾਲ ਗੱਲਬਾਤ ਕਰਦਿਆਂ ਇਸ ਪ੍ਰਾਜੈਕਟ ਨੂੰ ਜਲਦ ਪੂਰਾ ਕਰਨ ਦੇ ਹੁਕਮ ਦਿੱਤੇ ਤਾਂ ਕਿ ਲੋਕ ਇਸ ਹਸਪਤਾਲ ਤੋਂ ਛੇਤੀ ਤੋਂ ਛੇਤੀ ਸਹੂਲਤਾਂ ਪ੍ਰਾਪਤ ਕਰ ਸਕਣ ਅਤੇ ਕਈ ਸੈਂਕੜੇ ਕਿਲੋਮੀਟਰ ਦੂਰ ਦਿੱਲੀ ਚ ਜਾ ਕੇ ਇਲਾਜ ਕਰਾਉਣ ਲਈ ਹੋਣ ਵਾਲੀ ਖੱਜਲ ਖੁਆਰੀ ਤੋਂ ਬੱਚ ਸਕਣ।
/