ਪਾਕਿਸਤਾਨ ਦੇ ਮਸ਼ਹੂਰ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਕ ਇੱਟਾਂ, ਮਿੱਟੀ, ਰੇਤਾ ਅਤੇ ਚੂਨਾ ਪੱਥਰਾਂ ਤੋਂ ਲਗਭਗ ਚਾਰ ਸਦੀਆਂ ਪਹਿਲਾਂ ਬਣਿਆ ਹੋਇਆ ਮੰਨਿਆ ਜਾ ਰਿਹਾ ਗੁਰੂ ਨਾਨਕ ਮਹਿਲ ਲਾਹੌਰ ਤੋਂ ਲਗਭਗ 100 ਕਿਲੋਮੀਟਰ ਦੂਰ ਬਥਨਵਾਲਾ ਪਿੰਡ ਚ ਹੈ। ਬਾਬਾ ਨਾਨਕ ਦੇ 4 ਮੰਜ਼ਿਲਾਂ ਗੁਰੂ ਨਾਨਕ ਮਹਿਲ ਚ ਭਾਰਤ ਸਮੇਤ ਦੁਨੀਆ ਭਰ ਤੋਂ ਸਿੱਖ ਆਉਂਦੇ ਹਨ।
ਰਿਪੋਰਟ ਮੁਤਾਬਕ ਇਮਾਰਤ ਦੇ ਚਾਰੋਂ ਪਾਸੇ ਬਣੀ ਦੀਵਾਰਾਂ ’ਤੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਨਾਲ-ਨਾਲ ਕਈ ਹਿੰਦੂ ਰਾਜਿਆਂ ਅਤੇ ਰਾਜਕੁਮਾਰਾਂ ਦੇ ਚਿੱਤਰ ਸਨ। ਇਸ ਤੋਂ ਇਲਾਵਾ 16 ਵੱਡੇ ਕਮਰੇ ਸਨ ਤੇ ਸਾਰੇ ਕਮਰਿਆਂ ਚ ਘਟੋਂ ਘੱਟ 3 ਸੋਹਣੇ ਦਰਵਾਜ਼ਿਆਂ ਸਮੇਤ 4 ਰੌਸ਼ਨਦਾਨ ਸਨ। ਇਸ ਵਿਚ ਕਿਹਾ ਗਿਆ ਹੈ ਕਿ ਮਹਿਲ ਨੂੰ ਸ਼ਰਾਰਤੀਆਂ ਨੇ ਤਬਾਹ ਕਰ ਦਿੱਤਾ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਇਸਦੀ ਕੀਮਤੀ ਖਿੜਕੀਆਂ, ਦਰਵਾਜ਼ੇ ਅਤੇ ਰੌਸ਼ਨਦਾਨ ਵੀ ਵੇਚ ਦਿੱਤੇ।
ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲਹਿੰਦੇ ਪੰਜਾਬ ਚ ਸਦੀਆਂ ਪੂਰਾਣੇ ਬਾਬਾ ਗੁਰੂ ਨਾਨਕ ਮਹਿਲ (ਪੈਲੇਸ) ਨੂੰ ਢਾਉਣ ਦੇ ਮਾਮਲੇ ਚ ਦਖਲ ਦੇਣ ਦੀ ਮੰਗ ਕੀਤੀ ਹੈ।
ਹਰਸਿਮਰਤ ਨੇ ਸੋਮਵਾਰ ਰਾਤ ਇਕ ਟਵਿੱਟ ਕੀਤਾ, ਪਾਕਿਸਤਾਨ ਨੇ ਪੰਜਾਬ ਸੂਬੇ ਚ ਓਕਫ ਪ੍ਰਸ਼ਾਸਨ ਨਾਲ ਮਿਲ ਕੇ ਕੁਝ ਸਮਾਜ ਵਿਰੋਧੀ ਅਨਸਰਾਂ ਦੁਆਰਾ ਇਤਿਹਾਸਿਕ ਗੁਰੂ ਨਾਨਕ ਮਹਿਲ ਢਾਹੇ ਜਾਣ ਦੀ ਨਿੰਦਾ ਕਰਨ ਵਾਲੇ ਸਿੱਖ ਭਾਈਚਾਰੇ ਚ ਮੈਂ ਵੀ ਸ਼ਾਮਲ ਹੋ ਗਈ ਹਾਂ।
ਉਨ੍ਹਾਂ ਨੇ ਪੀਐਮ ਤੋਂ ਇਸ ਮੁੱਦੇ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਾਹਮਣੇ ਮਜ਼ਬੂਤੀ ਨਾਲ ਰੱਖਣ ਦੀ ਅਪੀਲ ਕੀਤੀ ਹੈ। ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰਾ ਬਹੁਤ ਦੁਖੀ ਹੈ।
.