ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲਾਂ ਪਾਣੀ ਦੀ ਜਾਂਚ ਕਰਵਾਓ, ਲੋੜ ਪੈਣ ’ਤੇ ਲਗਵਾਓ RO: ਕਾਹਨ ਸਿੰਘ ਪੰਨੂ

ਦੇਸ਼ ਨੂੰ ਕੁਪੋਸ਼ਨ ਮੁਕਤ ਕਰਨ ਲਈ ਜਨ-ਅੰਦੋਲਨ ਚਲਾਉਣ ਦੀ ਲੋੜ ਨੂੰ ਮੁੱਖ ਰੱਖਦਿਆਂ ਅੱਜ ਇੱਥੇ ‘ਰਾਸ਼ਟਰੀ ਪੋਸ਼ਣ ਮਾਹ’ ਮਨਾਉਣ ਸਬੰਧੀ ਕਰਵਾਈ ਗਈ ਵਰਕਸ਼ਾਪ ਮੌਕੇ ਤੰਦਰੁਸਤ ਪੰਜਾਬ ਦੇ ਮਿਸ਼ਨ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਸੂਬਾ ਕੁਦਰਤੀ ਨਿਆਂਮਤਾਂ ਨਾਲ ਭਰਪੂਰ ਹੈ ਅਤੇ ਲੋਕਾਂ ਨੂੰ ਪਾਣੀ ਦੀ ਜਾਂਚ ਕਰਵਾ ਕੇ ਹੀ ਆਰ.ਓ. ਲਗਾਉਣੇ ਚਾਹੀਦੇ ਹਨ।

 

ਉਨ੍ਹਾਂ ਕਿਹਾ ਕਿ ਬੇਵਜ੍ਹਾ ਆਰ.ਓ. ਲਗਾਉਣ ਨਾਲ ਲੋਕ ਮਿਨਰਲ ਰਹਿਤ ਪਾਣੀ ਪੀ ਰਹੇ ਹਨ ਤੇ ਜਿਸ ਕਾਰਨ ਉਹ ਮਾਨਸਿਕ ਤੇ ਸਰੀਰਕ ਬਿਮਾਰੀਆਂ ਦਾ ਸ਼ਿਕਾਰ ਬਣ ਰਹੇ ਹਨ। ਪਾਣੀ ਚ ਮਨੁੱਖੀ ਸਰੀਰ ਲਈ ਕਈ ਅਹਿਮ ਤਰ੍ਹਾਂ ਦੇ ਜ਼ਰੂਰੀ ਹੁੰਦੇ ਹਨ ਜਿਸ ਨਾਲ ਮਨੁੱਖ ਸਰੀਰ ਨੂੰ ਕਈ ਤਰ੍ਹਾਂ ਲਾਭ ਹੁੰਦੇ ਹਨ।

 

ਇਸ ਵਰਕਸ਼ਾਪ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਿਪਟੀ ਡਾਇਰੈਕਟਰ (ਪ੍ਰਬੰਧ) ਸ੍ਰੀਮਤੀ ਦਮਨਦੀਪ ਕੌਰ ਦੀ ‘ਸੁਪੋਸ਼ਣ ਗੋਦ ਭਰਾਈਦੀ ਰਸਮ ਵੀ ਅਦਾ ਕੀਤੀ ਗਈ ਅਤੇ ਵਿਭਾਗ ਦਾ ਲੋਗੋ ਡਿਜ਼ਾਈਨ ਕਰਨ ਲਈ ਸ਼ਿਰੀਨ ਹਸਨੈਨ ਅਤੇ ਅੰਜਲੀ ਦਾ ਸਨਮਾਨ ਵੀ ਕੀਤਾ ਗਿਆ।

 

ਇਸ ਮੌਕੇ ਵਿਭਾਗ ਦੀਆਂ ਵੱਖੋ ਵੱਖ ਸਕੀਮਾਂ ਨੂੰ ਦਰਸਾਉਂਦਾ ਇਕ ਕਿਤਾਬਚਾ ਵੀ ਜਾਰੀ ਕੀਤਾ ਗਿਆ ਅਤੇ ਹਾਜ਼ਰ ਡੈਲੀਗੇਟਾਂ ਨੇ ਪੌਸ਼ਟਿਕ ਆਹਾਰ ਦੇ ਵਿਸ਼ੇ ਸਬੰਧੀ ਕਵਿਤਾਵਾਂ ਅਤੇ ਨਾਅਰੇ ਵੀ ਲਿਖੇ। ਇਸ ਤੋ ਇਲਾਵਾ ਪਰੰਪਰਾਗਤ ਪੰਜਾਬੀ ਖਾਣੇ ਬਣਾਉਣ ਸਬੰਧੀ ਇਕ ਮੁਕਾਬਲੇ ਦਾ ਆਗਾਜ਼ ਵੀ ਕੀਤਾ ਗਿਆ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Have a water test first then apply RO if needed says Kahn Singh Pannu