ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਨੇ ਕਾਰਗਿਲ ਦੇ ਵੀਰ ਚੱਕਰ ਜੇਤੂ ਨੂੰ ਇੰਝ ਦਿੱਤਾ ਤੋਹਫਾ

ਕੈਪਟਨ ਨੇ ਕਾਰਗਿਲ ਦੇ ਵੀਰ ਚੱਕਰ ਜੇਤੂ ਨੂੰ ਇੰਝ ਦਿੱਤਾ ਤੋਹਫਾ

ਕਾਰਗਿਲ ਜਿੱਤ ਦਿਵਸ ਮੌਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਦੀ ਲੜਾਈ ਵਿਚ ਹਿੱਸਾ ਲੈਣ ਵਾਲੇ ਵੀਰ ਚੱਕਰ ਐਵਾਰਡ ਨਾਲ ਸਨਮਾਨਤ ਫੌਜੀ ਸਤਪਾਲ ਸਿੰਘ ਨੂੰ ਵਿਸ਼ੇਸ਼ ਤੋਹਫੇ ਨਾਲ ਨਿਵਾਜ਼ਿਆ ਹੈ।

 

ਅੱਜ ਕਾਰਗਿਲ ਜਿੱਤ ਦਿਵਸ ਮੌਕੇ ਪੁਲਿਸ ਵਿਚ ਹੈਡ ਕਾਂਸਟੇਬਲ ਵਜੋਂ ਡਿਊਟੀ ਨਿਭਾਅ ਰਹੇ ਵੀਰ ਚੱਕਰ ਨਾਲ ਸਨਮਾਨਤ ਸਤਪਾਲ ਸਿੰਘ ਸਬੰਧੀ ਇਕ ਅੰਗਰੇਜ਼ੀ ਅਖਬਾਰ ਵਿਚ ਖਬਰ ਪ੍ਰਕਾਸ਼ਤ ਕੀਤੀ ਗਈ ਸੀ।  ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਦੱਸਿਆ ਕਿ ਅਸੀਂ ਵੀਰ ਚੱਕਰ ਨਾਲ ਸਨਤਾਨਤ ਪੁਲਿਸ ਹੈਡ ਕਾਂਸਟੇਬਲ ਸਤਪਾਲ ਸਿੰਘ ਨੂੰ ਤਰੱਕੀ ਦੇ ਕੇ ਏਐਸਆਈ ਬਣਾ ਦਿੱਤਾ ਹੈ।

ਕੈਪਟਨ ਅਮਰਿੰਦਰ ਸਿੰਘ

ਉਨ੍ਹਾਂ ਟਵੀਟ ਵਿਚ ਕਿਹਾ ਕਿ ਜਦੋਂ 2010 ਵਿਚ ਭਰਤੀ ਕੀਤੀ ਗਈ ਸੀ ਉਸ ਸਮੇਂ ਅਕਾਲੀ ਸਰਕਾਰ ਨੇ ਕਦਰ ਨਹੀਂ ਪਾਈ।  ਉਨ੍ਹਾਂ ਕਿਹਾ ਕਿ ਇਸ ਬਹਾਦਰ ਫੌਜੀ ਦਾ ਸਨਮਾਨ ਕੀਤਾ ਜਾਣਾ ਬਣਦਾ ਹੈ।

ਜ਼ਿਕਰਯੋਗ ਹੈ ਕਿ ਸਤਪਾਲ ਸਿੰਘ ਹੈਂਡ ਕਾਂਸਟਬਲ ਵਜੋਂ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਵਿਖੇ ਟ੍ਰੈਫਿਕ ਪੁਲਿਸ ਵਿਚ ਆਪਣੀ ਡਿਊਟੀ ਨਿਭਾਅ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:have promoted Vir chakra awardee satpal Singh of the kargilWar from senior constable to asi