ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਈ ਕੋਰਟ ਨੇ ਡੀਜੀਪੀ ਅਰੋੜਾ ਨੂੰ ਰਿਪੋਰਟ ਪੇਸ਼ ਕਰਨ ਲਈ ਦਿੱਤੇ 4 ਹਫ਼ਤੇ

ਮੋਗਾ ਦੇ ਸਾਬਕਾ ਵਿਵਾਦਗ੍ਰਸਤ ਐੱਸਐੱਸਪੀ ਰਾਜ ਜੀਤ ਸਿੰਘ ਹੁੰਦਲ ਤੇ ਡੀਜੀਪੀ ਸੁਰੇਸ਼ ਅਰੋੜਾ ਦੀ ਪੁਰਾਣੀ ਤਸਵੀਰ

ਗ਼ੈਰ-ਕਾਨੂੰਨੀ ਹਿਰਾਸਤ `ਚ ਰੱਖਣ ਦੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੂੰ ਆਪਣੀ ਰਿਪੋਰਟ ਚਾਰ ਹਫ਼ਤਿਆਂ ਦੇ ਅੰਦਰ ਪੇਸ਼ ਕਰਨ ਲਈ ਆਖਿਆ ਹੈ। ਇੱਥੇ ਵਰਨਣਯੋਗ ਹੈ ਕਿ ਇਹ ਉਹ ਮਾਮਲਾ ਹੈ, ਜਿਸ ਵਿੱਚ ਮੋਗਾ ਦੇ ਸਾਬਕਾ ਵਿਵਾਦਗ੍ਰਸਤ ਐੱਸਐੱਸਪੀ ਰਾਜ ਜੀਤ ਸਿੰਘ ਹੁੰਦਲ ਦੀ ਸ਼ਮੂਲੀਅਤ ਹੈ।


ਡੀਜੀਪੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਫਿ਼ਰੋਜ਼ਪੁਰ ਰੇਂਜ ਦੇ ਆਈਜੀਪੀ ਵੱਲੋ਼ ਤਿਆਰ ਕੀਤੀ ਜਾਂਚ-ਰਿਪੋਰਟ ਮੁਤਾਬਕ ਮੋਗਾ ਨਿਵਾਸੀ ਬੇਅੰਤ ਦੇ ਘਰ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਕੋਈ ਵੀ ਦਾਖ਼ਲ ਨਹੀਂ ਹੋਇਆ ਸੀ ਕਿਉਂਕਿ ਪੁਲਿਸ ਅਧਿਕਾਰੀਆਂ ਨਾਲ ਤਦ ਪਿੰਡ ਵਾਸੀ ਵੀ ਮੌਜੂਦ ਸਨ।


ਪਟੀਸ਼ਨਰ ਦੇ ਵਕੀਲ ਪ੍ਰਦੀਪ ਵਿਰਕ ਨੇ ਡੀਜੀਪੀ ਦੇ ਇਸ ਸਟੈਂਡ `ਤੇ ਕਿੰਤੂ ਪ੍ਰਗਟਾਉਂਦਿਆਂ ਕਿਹਾ ਕਿ ਪੁਲਿਸ ਵੱਲੋਂ ਕੀਤੇ ਗ਼ੈਰ-ਕਾਨੂੰਨੀ ਕੰਮ ਨੂੰ ਹੁਣ ਦਰੁਸਤ ਠਹਿਰਾਇਆ ਜਾ ਰਿਹਾ ਹੈ। ‘ਪੁਲਿਸ ਬਿਨਾ ਤਲਾਸ਼ੀ-ਵਾਰੰਟ ਦੇ ਕਿਸੇ ਦੇ ਘਰ ਅੰਦਰ ਕਿਵੇਂ ਦਾਖ਼ਲ ਹੋ ਸਕਦੀ ਹੈ ਤੇ ਇੱਕ ਡੀਜੀਪੀ ਅਜਿਹੀ ਰਿਪੋਰਟ ਦੇ ਨਤੀਜੇ ਸਹੀ ਕਿਵੇਂ ਕਰਾਰ ਦੇ ਸਕਦਾ ਹੈ?` ਇਸ ਤੋਂ ਬਾਅਦ ਜਸਟਿਸ ਦਯਾ ਚੋਧਰੀ ਦੇ ਅਦਾਲਤੀ ਬੈਂਚ ਨੇ ਡੀਜੀਪੀ ਨੂੰ ਚਾਰ ਹਫ਼ਤਿਆਂ ਅੰਦਰ ਆਪਣੀ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ।


ਇਹ ਮਾਮਲਾ ਫ਼ਰਵਰੀ 2018 `ਚ ਬੇਅੰਤ ਸਿੰਘ ਨੂੰ ਗ਼ੈਰ-ਕਾਨੁੰਨੀ ਹਿਰਾਸਤ ਵਿੱਚ ਰੱਖਣ ਦਾ ਹੈ। ਇਹ ਮਾਮਲਾ ਫ਼ਰਵਰੀ ਮਹੀਨੇ ਅਦਾਲਤ `ਚ ਪੁੱਜਾ ਸੀ, ਜਦੋਂ ਹਿਰਾਸਤੀ ਵਿਅਕਤੀ ਦੀ ਪਤਨੀ ਨੇ ਦੋਸ਼ ਲਾਇਆ ਸੀ ਕਿ ਪੁਲਿਸ ਉਨ੍ਹਾਂ ਦੇ ਪਤੀ ਨੂੰ ਚੁੱਕ ਕੇ ਲੈ ਗਈ ਹੈ। ਵਾਰੰਟ ਆਫ਼ੀਸਰ ਨੇ ਅਦਾਲਤ ਨੂੰ ਦੱਸਿਆ ਕਿ ਐੱਸਐੱਚਓ ਨੇ ਸਬੰਧਤ ਵਿਅਕਤੀ ਨੂੰ ਹਿਰਾਸਤ `ਚ ਲੈਣ ਦੀ ਗੱਲ ਕਬੂਲੀ ਹੈ ਪਰ ਮੋਗਾ ਦੇ ਤਤਕਾਲੀਨ ਐੱਸਐੱਸਪੀ ਰਾਜ ਜੀਤ ਸਿੰਘ ਵੱਲੋਂ ਦਾਖ਼ਲ ਕੀਤੇ ਹਲਫ਼ੀਆ ਬਿਆਨ ਵਿੱਚ ਵਾਰੰਟ ਆਫ਼ੀਸਰ ਦੀ ਰਿਪੋਰਟ ਦੇ ਕੁਝ ਉਲਟ ਇਹ ਦਲੀਲ ਦਿੱਤੀ ਗਈ ਕਿ ਹਿਰਾਸਤੀ ਵਿਅਕਤੀ ਖਿ਼ਲਾਫ਼ ਕੁਝ ਸਿ਼ਕਾਇਤਾਂ ਸਨ। ਇਸ ਤੋਂ ਬਅਦ ਹਾਈ ਕੋਰਟ ਨੇ ਡੀਜੀਪੀ ਤੋਂ ਪੁੱਛਿਆ ਸੀ ਕਿ ਐੱਸਐੱਸਪੀ ਦੇ ਹਲਫ਼ੀਆ ਬਿਆਨ ਤੇ ਵਾਰੰਟ ਆਫ਼ੀਸਰ ਦੀ ਰਿਪੋਰਟ ਵਿਚ ਮਤਭੇਦ ਕਿਉਂ ਹਨ।


ਡੀਜੀਪੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਹਿਰਾਸਤ ਵਿੰਚ ਲਏ ਗਏ ਵਿਅਕਤੀ ਨੂੰ ਦੋ ਪੁਲਿਸ ਮੁਲਾਜ਼ਮ ਸੁਖਦੇਵ ਸਿੰਘ ਤੇ ਸੁਰਜੀਤ ਸਿੰਘ ਬਾਘਾਪੁਰਾਣਾ ਦੇ ਐੱਸਐੱਚਓ ਜੰਗਜੀਤ ਸਿੰਘ ਦੇ ਕਹਿਣ `ਤੇ ਪੁਲਿਸ ਥਾਣੇ `ਚ ਲੈ ਕੇ ਆਏ ਸਨ। ਉਨ੍ਹਾਂ ਦੋ ਅਧਿਕਾਰੀਆਂ ਵੱਲੋਂ ਡਿਊਟੀ `ਤੇ ਕੀਤੀ ਕੋਤਾਹੀ ਦੀ ਜਾਂਚ ਕੀਤੀ ਜਾ ਰਹੀ ਹੈ। ਡੀਜੀਪੀ ਨੇ ਇਹ ਵੀ ਦੱਸਿਆ ਸੀ ਕਿ ਐੱਸਐੱਚਓ ਵਿਰੁੱਧ ਵਿਭਾਗੀ ਜਾਂਚ ਵੀ ਚੱਲ ਰਹੀ ਹੈ। ਇਸ ਦੇ ਨਾਲ ਹੀ ਰਾਜ ਜੀਤ ਸਿੰਘ ਨੂੰ ਵੀ ਇਹ ਵਿਆਖਿਆ ਕਰਨ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਹਲਫ਼ੀਆ ਬਿਆਨ ਕਿਵੇਂ ਦਾਖ਼ਲ ਕੀਤਾ ਸੀ।


ਡੀਜੀਪੀ ਅਨੁਸਾਰ ਜਾਂਚ ਤੋਂ ਸਾਹਮਣੇ ਆਇਆ ਸੀ ਕਿ ਬੇਅੰਤ ਸਿੰਘ ਕਥਿਤ ਤੌਰ `ਤੇ ਸ਼ੇਰਾ ਖੁੱਬਾਂ ਗਿਰੋਹ ਨਾਲ ਸਬੰਧਤ ਹੈ ਅਤੇ ਉਹ ਪੁਲਿਸ ਥਾਣੇ ਲਿਜਾਂਦੇ ਸਮੇਂ ਵੀ ਆਪਣੇ ਫ਼ੇਸਬੁੱਕ ਅਕਾਊਂਟ `ਤੇ ਕੁਝ ਪੋਸਟਾਂ ਅਪਲੋਡ ਕਰ ਰਿਹਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:HC gives 4 weeks to DGP Suresh Arora for report