ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੈਸਲੇ ਤੋਂ ਖ਼ੁਸ਼ ਪ੍ਰਕਾਸ਼ ਬਾਦਲ ਨੇ ਕੀਤਾ ਹਾਈਕੋਰਟ ਦਾ ਸ਼ੁਕਰਾਨਾ

ਫ਼ੈਸਲੇ ਤੋਂ ਖ਼ੁਸ਼ ਪ੍ਰਕਾਸ਼ ਬਾਦਲ ਨੇ ਕੀਤਾ ਹਾਈਕੋਰਟ ਦਾ ਸ਼ੁਕਰਾਨਾ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫਰੀਦਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਰੈਲੀ ਨੂੰ ਹਰੀ ਝੰਡੀ ਦੇਣ ਦੇ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਧੰਨਵਾਦ ਕੀਤਾ। ਕੋਰਟ ਨੇ ਫੈਸਲਾ ਸੁਣਾਇਆ ਸੀ ਕਿ ਅਕਾਲੀ ਦਲ ਫਰੀਦਕੋਟ ਵਿਖੇ ਰੈਲੀ ਕਰ ਸਕਦਾ ਹੈ।

 

ਬਾਦਲ ਬੋਲੇ "ਕਾਂਗਰਸ ਸਰਕਾਰ ਨੇ ਲੋਕਤੰਤਰ ਉੱਤੇ ਕਾਤਲਾਨਾ ਹਮਲੇ ਕੀਤੇ ਹਨ। ਹਾਈ ਕੋਰਟ ਦੇ ਫੈਸਲੇ ਨੇ ਇਸ ਹਮਲੇ ਨੂੰ ਰੋਕਿਆ ਹੈ ਅਤੇ ਅਕਾਲੀ-ਭਾਜਪਾ ਦੇ ਹੱਥ ਮਜ਼ਬੂਤ ​​ਕੀਤੇ ਹਨ ਜੋ ਪੰਜਾਬ 'ਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਲਈ ਕੰਮ ਕਰ ਰਹੀ ਹੈ।''

 

ਬਾਦਲ ਨੇ ਅਖੌਤੀ ਪੰਥਕ ਜਥੇਬੰਦੀਆਂ 'ਤੇ ਵੀ ਹਮਲਾ ਬੋਲਦੇ ਹੋਏ ਕਿਹਾ ਕਿ ਕਾਂਗਰਸ ਇਨ੍ਹਾਂ ਸਿੱਖ ਜਥੇਬੰਦੀਆਂ ਦੇ ਪਿੱਛੇ' ਛੁਪ ਕੇ ਕੰਮ ਕਰ ਰਹੀ ਹੈ। ਕਾਂਗਰਸ ਸਰਕਾਰ ਦਾ ਖੇਡ ਬਹੁਤ ਸਪੱਸ਼ਟ ਹੈ। ਇਹ ਕੁਝ ਕੁ ਅਖੌਤੀ ਧਾਰਮਿਕ ਧਿਰਾਂ ਦਾ ਇਸਤੇਮਾਲ ਕਰਕੇ ਸੂਬੇ ਦੀ ਫਿਰਕੂ-ਸਦਭਾਵਨਾ ਨੂੰ ਖਰਾਬ ਕਰ ਰਹੀ ਹੈ। ਇਸ ਸਭ ਕਰਨ ਦੀ ਕੋਸ਼ਿਸ਼ ਇਸ ਲਈ ਹੋ ਰਹੀ ਹੈ ਕਿਉਕਿ ਕਾਂਗਰਸ ਆਪਣੀ ਸਰਕਾਰ ਦੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ।

 

 ਪਾਰਟੀ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਨਾਲ ਸਾਫ ਹੋਇਆ ਹੈ ਕਿ ਰੈਲੀ ਨੂੰ ਰੋਕਣ ਦਾ ਕਾਰਨ ਰਾਜਨੀਤਕ ਲਾਹਾ ਲੈਣਾ ਸੀ ਨਾ ਕਿ ਕਾਨੂੰਨ ਅਤੇ ਵਿਵਸਥਾ ਵਿਗੜ ਜਾਣ ਦਾ ਸ਼ੱਕ।

 

ਚੀਮਾ ਨੇ ਕਿਹਾ "ਕਾਂਗਰਸ ਕੱਟੜਪੰਥੀਆਂ ਨਾਲ ਮਿਲ ਕੇ ਫ਼ਿਰਕੂਪੁਣੇ ਨੂੰ ਹਵਾ ਦੇ ਕੇ ਰਾਜਨੀਤਕ ਸ਼ਕਤੀ ਅਤੇ ਪ੍ਰਸ਼ਾਸਨਿਕ ਮਸ਼ੀਨਰੀ ਦੀ ਦੁਰਵਰਤੋਂ ਕਰਦੇ ਹੋਏ ਵਿਰੋਧੀ ਧਿਰਾਂ ਨੂੰ ਹਰਾਉਣ ਦੀ ਕੋਸਿਸ ਕਰ ਰਹੀ ਹੈ। ਜਸਟਿਸ ਰਣਜੀਤ ਸਿੰਘ ਵਰਗੇ ਕਮਿਸ਼ਨਾਂ ਦੀ ਨਿਯੁਕਤੀ ਕਰਕੇ, ਕਿਸੇ  ਐਸ.ਆਈ.ਟੀ. ਦੀ ਸਥਾਪਨਾ ਕਰਕੇ. ਫਰੀਦਕੋਟ ਰੈਲੀ ਨੂੰ ਰੋਕਣ ਲਈ ਕਾਂਗਰਸ ਅਤੇ ਇਸ ਦੇ ਨੇਤਾਵਾਂ ਖਾਸ ਤੌਰ 'ਤੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਨੇ ਕੱਟੜਪੰਥੀਆਂ ਦੀ  ਸਾਥ ਦਿੱਤਾ। ਜੇ ਕਾਂਗਰਸ ਸਰਕਾਰ ਕਿਸੇ ਜ਼ਿਲ੍ਹੇ' ਚ ਸ਼ਾਂਤੀਪੂਰਨ ਇਕੱਠ ਕਰਨ ਨੂੰ ਯਕੀਨੀ ਨਹੀਂ ਬਣਾ ਸਕਦੀ ਤਾਂ ਆਪਣੀ ਅਸਫਲਤਾ ਨੂੰ ਸਵੀਕਾਰ ਕਰਦੇ ਹੋਏ ਗੱਦੀ ਛੱਡ ਦੇਣੀ ਚਾਹੀਦੀ ਹੈ। "

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:HC has stopped Congress murderous assault on democracy said parkash Badal