ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਕੀਤਾ 25 ਹਜ਼ਾਰ ਰੁਪਏ ਜੁਰਮਾਨਾ

ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਕੀਤਾ 25 ਹਜ਼ਾਰ ਰੁਪਏ ਜੁਰਮਾਨਾ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੂੰ 25,000 ਰੁਪਏ ਜੁਰਮਾਨਾ ਕੀਤਾ ਹੈ ਕਿਉ਼ਕਿ ਉਨ੍ਹਾਂ ਨੇ ਮੋਗਾ ਦੇ ਸਾਬਕਾ ਐੱਸਐੱਸਪੀ ਰਾਜ ਜੀਤ ਸਿੰਘ ਹੁੰਦਲ ਦੇ ਮਾਮਲੇ ਵਿੱਚ ਆਪਣਾ ਜਵਾਬ ਜਵਾਬ ਨਹੀਂ ਦਿੱਤਾ ਸੀ।


ਅਦਾਲਤ ਪਹਿਲਾਂ ਡੀਜੀਪੀ ਨੂੰ ਆਉਂਦੀ 13 ਅਗਸਤ ਲਈ ਸੰਮਨ ਭੇਜਣਾ ਚਾਹੁੰਦੀ ਸੀ ਪਰ ਕਾਨੂੰਨੀ ਅਧਿਕਾਰੀਆਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਨਿਜੀ ਪੇਸ਼ੀ ਤੋਂ ਛੋਟ ਦਿੱਤੀ ਜਾਵੇ, ਅਦਾਲਤ ਨੇ ਉਸ ਤੋਂ ਬਾਅਦ ਜੁਰਮਾਨਾ ਕੀਤਾ। ਬੀਤੀ 22 ਮਈ ਨੂੰ ਰਾਜ ਜੀਤ ਸਿੰਘ ਹੁੰਦਲ ਵੱਲੋਂ ਦਾਖ਼ਲ ਕੀਤੇ ਇੱਕ ਹਲਫ਼ੀਆ ਬਿਆਨ ਦੇ ਮਾਮਲੇ ਵਿੱਚ ਡੀਜੀਪੀ ਤੋਂ ਦੋ ਹਫ਼ਤਿਆਂ ਅੰਦਰ ਜਵਾਬ ਮੰਗਿਆ ਗਿਆ ਸੀ। ਪਰ ਡੀਜੀ ਪੀ ਨੇ ਜਵਾਬ ਨਾ ਦਿੱਤਾ, ਜਿਸ ਕਾਰਨ ਅਦਾਲਤ ਨੇ ਉਹ ਮਾਮਲਾ 19 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਸੀ ਪਰ ਇਸ ਦਿਨ ਵੀ ਜਵਾਬ ਨਾ ਆਇਆ, ਤਦ ਇਹ ਡੀਜੀਪੀ ਨੂੰ ਜੁਰਮਾਨੇ ਦੇ ਰੂਪ ਵਿੱਚ ਸੰਕੇਤਕ ਸਜ਼ਾ ਸੁਣਾਈ ਗਈ।


ਡੀਜੀਪੀ ਅਰੋੜਾ ਤੋਂ ਕਥਿਤ ਗ਼ੈਰ-ਕਾਨੂੰਨੀ ਹਿਰਾਸਤ ਦੇ ਇੱਕ ਮਾਮਲੇ ਵਿੱਚ ਜਵਾਬ ਮੰਗਿਆ ਗਿਆ ਸੀ। ਮੋਗਾ ਦੇ ਬੇਅੰਤ ਸਿੰਘ ਦੀ ਪਤਨੀ ਸਮਨਜੀਤ ਕੌਰ ਨੇ ਇਸੇ ਵਰ੍ਹੇ 6 ਫ਼ਰਵਰੀ ਨੂੰ ਅਦਾਲਤ ਤੱਕ ਪਹੁੰਚ ਕਰ ਕੇ ਦੋਸ਼ ਲਾਇਆ ਕਿ ਪੁਲਿਸ ਨੇ ਉਨ੍ਹਾਂ ਦੇ ਪਤੀ ਨੂੰ ਚੁੱਕ ਲਿਆ ਸੀ। ਅਦਾਲਤ ਨੇ ਬਾਘਾਪੁਰਾਣਾ ਪੁਲਿਸ ਥਾਣੇ `ਚੋਂ ਉਸ ਨੂੰ ਰਿਹਾਅ ਕਰਵਾਉਣ ਲਈ ਦਖ਼ਲ ਦਿੱਤਾ ਸੀ। ਵਾਰੰਟ ਅਧਿਕਾਰੀ ਨੇ ਵੀ ਆਪਣੀ ਰਿਪੋਰਟ `ਚ ਇਹੋ ਲਿਖਿਆ ਹੈ ਕਿ ਸਥਾਨਕ ਐੱਸਐੱਚਓ ਨੇ ਕਬੂਲ ਕਰ ਲਿਆ ਸੀ ਕਿ ਇਹ ਹਿਰਾਸਤ ਬਿਨਾ ਐੱਫ਼ਆਈਆਰ ਤੇ ਡੀਡੀਆਰ ਦੇ ਸੀ।


ਅਧਿਕਾਰੀ ਨੇ ਅਦਾਲਤ ਵਿੱਚ ਉਹ ਡੱਬਾ ਵੀ ਪੇਸ਼ ਕੀਤਾ, ਜਿਸ ਵਿੱਚ ਬੇਅੰਤ ਸਿੰਘ ਦੇ ਕੁਝ ਮੋਬਾਇਲ ਬਿਲ ਰੱਖੇ ਹੋਏ ਸਨ। ਇਹ ਡੰਬਾ ਪੁਲਿਸ ਸਟੇਸ਼ਨ `ਚੋਂ ਹੀ ਬਰਾਮਦ ਕੀਤਾ ਗਿਆ ਸੀ। ਹਾਈ ਕੋਰਟ ਨੇ ਰਾਜ ਜੀਤ ਤੋਂ ਇਸ ਸਬੰਧੀ ਜਵਾਬ ਮੰਗਿਆ ਸੀ। ਪਰਿਵਾਰ ਅਨੁਸਾਰ ਬੇਅੰਤ ਸਿੰਘ ਨੂੰ ਦੋ ਦਿਨਾਂ ਲਈ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਸੀ ਤੇ ਉਸ ਨੂੰ ਤਦ ਛੱਡ ਦਿੱਤਾ ਗਿਆ ਸੀ, ਜਦੋਂ ਇਹ ਪਤਾ ਲੱਗਾ ਕਿ ਉਸ ਦਾ ਪਰਿਵਾਰ ਅਦਾਲਤ `ਚ ਚਲਾ ਗਿਅ ਾਸੀ।


ਬੀਤੀ 28 ਮਾਰਚ ਨੂੰ ਰਾਜ ਜੀਤ ਸਿੰਘ ਨੇ ਆਪਣੇ ਹਲਫ਼ੀਆ ਬਿਆਨ ਵਿੱਚ ਕਿਹਾ ਸੀ ਕਿ ਬੇਅੰਤ ਸਿੰਘ ਖਿ਼ਲਾਫ਼ ਅਜਿਹੀਆਂ ਕੁਝ ਸਿ਼ਕਾਇਤਾਂ ਸਨ ਕਿ ਉਸ ਦੇ ਕੁਝ ਸ਼ਰਾਰਤੀ ਅਨਸਰਾਂ ਨਾਲ ਕਥਿਤ ਸਬੰਧ ਸਨ। ਹੁਣ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਡੀਡੀਆਰ ਵੀ ਮੌਜੂਦ ਹੈ ਤੇ ਬੇਅੰਤ ਸਿੰਘ ਖਿ਼ਲਾਫ਼ ਕੇਸ ਦਾਇਰ ਕੀਤਾ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:HC imposes Rs 25000 fine on Punjab DGP Suresh Arora