ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੋਬੇਸ਼ਨ `ਤੇ ਡਾਕਟਰਾਂ ਨੂੰ ਘੱਟ-ਤਨਖ਼ਾਹਾਂ ਬਾਰੇ ਪੰਜਾਬ ਸਰਕਾਰ ਦਾ ਨੋਟੀਫਿ਼ਕੇਸ਼ਨ ਰੱਦ

ਪ੍ਰੋਬੇਸ਼ਨ `ਤੇ ਡਾਕਟਰਾਂ ਨੂੰ ਘੱਟ-ਤਨਖ਼ਾਹਾਂ ਬਾਰੇ ਪੰਜਾਬ ਸਰਕਾਰ ਦਾ ਨੋਟੀਫਿ਼ਕੇਸ਼ਨ ਰੱਦ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ 15 ਜਨਵਰੀ, 2015 ਨੂੰ ਜਾਰੀ ਕੀਤਾ ਉਹ ਨੋਟੀਫਿ਼ਕੇਸ਼ਨ ਰੱਦ ਕਰ ਦਿੱਤਾ ਹੈ, ਜਿਸ ਰਾਹੀਂ ਉਸੇ ਵਰ੍ਹੇ ਅਗਸਤ `ਚ ਭਰਤੀ ਕੀਤੇ ਗਏ 400 ਮੈਡੀਕਲ ਅਫ਼ਸਰਾਂ ਨੂੰ ਘੱਟ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਪ੍ਰੋਬੇਸ਼ਨ ਦੇ ਦੋ ਵਰ੍ਹਿਆਂ ਲਈ ਸਿਰਫ਼ 1,5600 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾ ਰਹੀ ਹੈ। ਉਸੇ ਨੋਟੀਫਿ਼ਕੇਸ਼ਨ ਮੁਤਾਬਕ ਪ੍ਰੋਬੇਸ਼ਨ ਦੀ ਮਿਆਦ ਵਿੱਚ ਤਿੰਨ ਸਾਲ ਦਾ ਹੋਰ ਵਾਧਾ ਵੀ ਕੀਤਾ ਜਾ ਸਕਦਾ ਸੀ।


ਉਸ ਨੋਟੀਫਿ਼ਕੇਸ਼ਨ ਵਿੱਚ ਇਹ ਵੀ ਵਿਵਸਥਾ ਰੱਖੀ ਗਈ ਸੀ ਕਿ ਡਾਕਟਰ ਗ੍ਰੇਡ ਪੇਅ, ਸਾਲਾਨਾ ਤਨਖ਼ਾਹ ਵਾਧਿਆਂ ਜਾਂ ਹੋਰ ਭੱਤਿਆਂ ਦੇ ਹੱਕਦਾਰ ਨਹੀਂ ਹੋਣਗੇ। ਉਨ੍ਹਾਂ ਨੂੰ ਪੋ੍ਰਬੇਸ਼ਨ ਦੌਰਾਨ ਸਿਰਫ਼ ਯਾਤਰਾ ਭੱਤਾ ਹੀ ਮਿਲ ਸਕਦਾ ਸੀ।


ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਪਟਿਆਲਾ ਨੇ 19 ਮਾਰਚ, 2014 ਨੂੰ ਮੈਡੀਕਲ ਅਫ਼ਸਰਾਂ (ਜਨਰਲ) ਦੀਆਂ ਕੁੱਲ 404 ਆਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਪ੍ਰਕਾਸਿ਼ਤ ਕਰਵਾਇਆ ਸੀ। ਉਸੇ ਇਸ਼ਤਿਹਾਰ ਦੇ ਆਧਾਰ `ਤੇ ਜਿੰਨੀਆਂ ਵੀ ਭਰਤੀਆਂ ਕੀਤੀਆਂ ਗਈਆਂ ਸਨ; ਉਨ੍ਹਾਂ ਸਭਨਾਂ ਦੇ ਨਿਯੁਕਤੀ-ਪੱਤਰਾਂ `ਤੇ ਇਹ ਸ਼ਰਤ ਵੀ ਲਿਖੀ ਗਈ ਹੈ ਕਿ ਉਨ੍ਹਾਂ ਨੂੰ ਦੋ ਸਾਲਾਂ ਦੇ ਪ੍ਰੋਬੇਸ਼ਨ ਸਮੇਂ, ਜਿਸ ਨੂੰ ਦੋ ਸਾਲਾਂ ਤੱਕ ਵਧਾਇਆ ਜਾ ਸਕਦਾ ਹੈ ਤੇ ਜੇ ਅਜਿਹੀ ਕੋਈ ਸਥਿਤੀ ਹੋਵੇ, ਦੌਰਾਨ ਸਿਰਫ ਪਹਿਲਾਂ ਤੋਂ ਨਿਸ਼ਚਤ ਤਨਖ਼ਾਹ ਹੀ ਦਿੱਤੀ ਜਾਵੇਗੀ।


ਤਦ ਚੁਣੇ ਗਏ ਉਮੀਦਵਾਰ ਇਸ ਦਲੀਲ ਨਾਲ ਹਾਈ ਕੋਰਟ `ਚ ਚਲੇ ਗਏ ਸਨ ਕਿ ਭਾਵੇਂ ਮੈਡੀਕਲ ਅਫ਼ਸਰਾਂ (ਜਨਰਲ) ਦੇ ਅਹੁਦੇ ਲਈ ਪ੍ਰਵਾਨਿਤ ਘੱਟੋ-ਘੱਟ ਤਨਖ਼ਾਹ-ਸਕੇਲ ਤੇ ਭੱਤੇ ਮਿਲਾ ਕੇ 52,000 ਰੁਪਏ ਪ੍ਰਤੀ ਮਹੀਨਾ ਬਣਦੇ ਹਨ ਪਰ ਉਨ੍ਹਾਂ ਨੂੰ ਤਨਖ਼ਾਹ ਦੇ ਨਾਂਅ `ਤੇ ਇਸ ਤੋਂ ਲਗਭਗ ਇੱਕ-ਤਿਹਾਈ ਘੱਟ ਰਕਮ ਦਿੱਤੀ ਜਾ ਰਹੀ ਹੈ।


ਪੰਜਾਬ ਸਰਕਾਰ ਨੇ ਇਹ ਦਲੀਲ ਦਿੱਤੀ ਸੀ ਕਿ ਪਟੀ਼ਸ਼ਨਰਾਂ ਨੂੰ ਪਹਿਲਾਂ ਹੀ ਮਿਲਣ ਵਾਲੀ ਤਨਖ਼ਾਹ ਬਾਬਤ ਦੱਸ ਦਿੱਤਾ ਗਿਆ ਸੀ ਤੇ ਇਨ੍ਹਾਂ ਆਸਾਮੀਆਂ ਦੇ ਇਸ਼ਤਿਹਾਰ ਵਿੱਚ ਵੀ ਇਹ ਗੱਲ ਦਰਜ ਸੀ।


ਹੁਣ ਜਾਣਕਾਰੀ ਮਿਲੀ ਹੈ ਕਿ ਸਰਕਾਰ ਦਾ ਇਹ ਨੋਟੀਫਿ਼ਕੇਸ਼ਨ ਹਾਈ ਕੋਰਟ ਨੇ ਬੀਤੀ 26 ਅਕਤੂਬਰ ਨੂੰ ਹੀ ਰੱਦ ਕਰ ਦਿੱਤਾ ਸੀ ਤੇ ਫ਼ੈਸਲੇ `ਚ ਇਹ ਵੀ ਆਖਿਆ ਗਿਆ ਸੀ ਕਿ ਉਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਰੈਗੂਲਰ ਮੁਲਾਜ਼ਮਾਂ ਵਾਲੀਆਂ ਤਨਖ਼ਾਹਾਂ ਹੀ ਇਹ ਫ਼ੈਸਲਾ ਸੁਣਾਏ ਜਾਣ ਦੀ ਤਰੀਕ ਤੋਂ ਮਿਲਣਗੀਆਂ। ਇਹ ਫ਼ੈਸਲਾ ਉਨ੍ਹਾਂ ਮੈਡੀਕਲ ਅਫ਼ਸਰਾਂ `ਤੇ ਵੀ ਲਾਗੂ ਹੋਵੇਗਾ, ਜਿਨ੍ਹਾਂ ਨੇ ਭਾਵੇਂ ਅਦਾਲਤ ਤੱਕ ਪਹੁੰਚ ਵੀ ਨਹੀਂ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:HC quashes state govt notification about Probationary Docs