ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਹੁਣ ਹੌਲਦਾਰ ਤੇ ਇਹ ਦਰਜਨਾਂ ਅਧਿਕਾਰੀ ਕਰ ਸਕਣਗੇ ਤਮਾਕੂਨੋਸ਼ੀ ਲਈ ਚਲਾਨ

ਪੰਜਾਬ ’ਚ ਹੁਣ ਹੌਲਦਾਰ ਤੇ ਹੋਰ ਦਰਜਨਾਂ ਅਧਿਕਾਰੀ ਕਰ ਸਕਣਗੇ ਤਮਾਕੂਨੋਸ਼ੀ ਲਈ ਚਲਾਨ

ਪੰਜਾਬ ਵਿੱਚ ਹੁਣ ਹੈੱਡ ਕਾਂਸਟੇਬਲ (ਹੌਲਦਾਰ) ਰੈਂਕ ਦੇ ਬਰਾਬਰ ਜਾਂ ਇਸ ਤੋਂ ਉੱਪਰਲੇ ਰੈਂਕ ਦੇ ਸਾਰੇ ਪੁਲਿਸ ਕਰਮਚਾਰੀ ਅਤੇ ਜੋ ਕਰਮਚਾਰੀ ਟ੍ਰੈਫਿਕ ਚਾਲਾਨ ਕਰਨ ਲਈ ਸਮਰੱਥ ਹਨ, ਸੂਬੇ ਵਿੱਚ ਸਿਗਰਟ ਤੇ ਹੋਰ ਤੰਬਾਕੂ ਉਤਪਾਦ ਸਪਲਾਈ ਤੇ ਵਿਕਰੀ ਐਕਟ-2003 ਦੇ ਸੈਕਸ਼ਨ 4 ਜਾਂ ਸੈਕਸ਼ਨ 6 ਦੀ ਉਲੰਘਣਾ ਕਰਨ ਵਾਲਿਆਂ ਦਾ ਚਾਲਾਨ ਕਰਨ ਲਈ ਸਮਰੱਥ ਹਨ

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 


ਸਟੇਟ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਭਾਈਵਾਲ ਵਿਭਾਗਾਂ ਵੱਲੋਂ ਕੀਤੇ ਉਪਰਾਲਿਆਂ ਦਾ ਜਾਇਜ਼ਾ ਲੈਣ ਸਬੰਧੀ ਸੂਬਾ ਪੱਧਰੀ ਕੁਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸਤੀਸ਼ ਚੰਦਰਾ ਦੀ ਅਗਵਾਈ ਵਿੱਚ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿੱਚ ਕੀਤੀ ਗਈ ਸ੍ਰੀ ਸਤੀਸ਼ ਚੰਦਰਾ ਨੇ ਕਿਹਾ ਕਿ ਸਿਗਰਟ ਨੂੰ ਕੈਂਸਰ ਦੇ ਕਾਰਨ ਵਜੋਂ ਦਰਸਾਉਂਦੀ ਚਿਤਾਵਨੀ ਵਾਲੀ ਤਸਵੀਰ ਰਹਿਤ ਸਿਗਰਟ ਪੈਕਿਟ ਵੇਚਣਾ ਕਾਨੂੰਨੀ ਅਪਰਾਧ ਹੈ ਗੈਰ-ਕਾਨੂੰਨੀ ਢੰਗ ਨਾਲ ਦਰਾਮਦ ਕੀਤੇ ਸਿਗਰਟ ਪੈਕਿਟ ਜਾਂ ਫਲੇਵਰ ਵਾਲੇ ਤੰਬਾਕੂ ਉਤਪਾਦ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵੀ ਆਬਕਾਰੀ ਵਿਭਾਗ ਨੂੰ ਕਿਹਾ ਗਿਆ

 


ਪੰਜਾਬ ਵਿੱਚ ਫਲੇਵਰ ਵਾਲੇ ਚਬਾਉਣਯੋਗ ਤੰਬਾਕੂ ਅਤੇ -ਸਿਗਰਟ ਦੀ ਸਪਲਾਈ ਤੇ ਵਿਕਰੀ ਪਹਿਲਾਂ ਹੀ ਪਾਬੰਦੀਸ਼ੁਦਾ ਹੈ ਉਨ੍ਹਾਂ ਨੇ ਅਧਿਕਾਰੀਆਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਵਿਰੁੱਧ ਕਾਰਵਾਈ ਕਰਨ ਅਤੇ ਸਿਹਤ ਵਿਭਾਗ ਨੂੰ ਤਿੱਖੀ ਨਜ਼ਰ ਰੱਖਣ ਲਈ ਹਦਾਇਤ ਕੀਤੀ ਸੀ..ਟੀ.ਪੀ.,2003 (ਪੰਜਾਬ ਅਮੈਂਡਮੈਂਟ ਐਕਟ,2018) ਦੀ ਸੋਧ ਤੋਂ ਬਾਅਦ ਹੁੱਕਾ–ਬਾਰਾਂ 'ਤੇ ਪਾਬੰਦੀ ਲਾਈ ਜਾ ਚੁੱਕੀ ਹੈ ਸ੍ਰੀ ਚੰਦਰਾ ਨੇ ਦੱਸਿਆ ਕਿ ਨਸ਼ਾ ਵਿਰੋਧੀ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਮੈਰਿਜ ਪੈਲਿਸਾਂ ਤੇ ਰੈਸਟੋਰੈਂਟਾਂ ਵਿਰੁੱਧ ਕਾਰਵਾਈ ਕਰਨ ਲਈ ਇੱਕ ਸੂਬਾ ਪੱਧਰੀ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

ਪੰਜਾਬ ਸਰਕਾਰ ਨੇ ਸਾਰੇ ਵਿਭਾਗਾਂ ਦੇ ਮੁੱਖੀਆਂ, ਸਾਰੇ ਕਾਰਜਕਾਰੀ ਮਜਿਸਟਰੇਟਾਂ, ਸਾਰੇ ਅਸਿਸਟੈਂਟ ਲੇਬਰ ਕਮਿਸ਼ਨਰਾਂ, ਰਾਜ ਤੇ ਕੇਂਦਰ ਸਰਕਾਰ ਦੇ ਸਾਰੇ ਗਜ਼ਟਿਡ ਅਫ਼ਸਰਾਂ ਤੇ ਸਵੈਨਿਰਭਰ ਸੰਗਠਨਾਂ /ਪੀਐਸਯੂਜ਼ ਵਿੱਚ ਇਸਦੇ ਬਰਾਬਰ ਜਾਂ ਉੱਚ ਅਧਿਕਾਰੀਆਂ, ਸਾਰੇ ਕਮਿਸ਼ਨਰਾਂ, ਮਿਊਂਸਪਲ ਕਾਰਪੋਰੇਸ਼ਨਾ ਤੇ ਕਾਊਂਸਲਾਂ ਦੇ ਕਾਰਜਕਾਰੀ ਅਫਸਰਾਂ,ਸਾਰੇ ਪ੍ਰਿੰਸੀਪਲਾਂ, ਹੈਡਮਾਸਟਰਾਂ, ਹੈਡਮਿਸਟ੍ਰਸਾਂ ਹੋਰ ਵਿੱÎਦਿਅਕ ਅਦਾਰਿਆਂ ਦੇ ਮੁੱਖੀਆਂ, ਸੈਂਟਰਲ ਐਕਸਾਈਜ਼, ਕਰ ਤੇ ਕਸਟਮ ਵਿਭਾਗ, ਸੇਲ ਟੈਕਸ, ਟਰਾਂਸਪੋਰਟ ਵਿਭਾਗ ਦੇ ਇੰਸਪੈਕਟਰਾਂ,ਸਟੇਸ਼ਨ ਮਾਸਟਰਾਂ, ਅਸਿਟੈਂਟ ਸਟੇਸ਼ਨ ਮਾਸਟਰਾਂ, ਸਟੇਸ਼ਨ ਹੈਡ, ਸਟੇਸ਼ਨ ਇੰਚਾਰਜ, ਪੋਸਟ ਮਾਸਟਰ, ਏਅਰਪੋਰਟ ਮੈਨੇਜਰ, ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਫਸਰਾਂ ਤੇ ਸਾਰੀਆਂ ਏਅਰਲਾਈਨਾਂ ਦੇ ਅਫਸਰਾਂ, ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟਸ ਸਪਲਾਈ ਐਂਡ ਡਿਸਟ੍ਰੀਬਿਊਸ਼ਨ ਐਕਟ-2003 ਦੇ ਸੈਕਸ਼ਨ 4 ਜਾਂ ਸੈਕਸ਼ਨ 6 ਤਹਿਤ ਚਾਲਾਨ ਕਰਨ ਦੇ ਅਧਿਕਾਰ ਦਿੱਤੇ ਹਨ

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Head Constable and other officers would challan in Punjab over Smoking