ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪੂਰਥਲਾ ਜੇਲ੍ਹ `ਚ ਨਸ਼ੇ ਪਹੁੰਚਾਉਣ ਦਾ ਜਤਨ ਕਰਦਾ ਹੌਲਦਾਰ ਕਾਬੂ

ਕਪੂਰਥਲਾ ਜੇਲ੍ਹ `ਚ ਨਸ਼ੇ ਪਹੁੰਚਾਉਣ ਦਾ ਜਤਨ ਕਰਦਾ ਹੌਲਦਾਰ ਕਾਬੂ

ਅੱਜ ਕਪੂਰਥਲਾ ਦੀ ਆਧੁਨਿਕ ਜੇਲ੍ਹ `ਚ ਪੰਜਾਬ ਪੁਲਿਸ ਦੇ ਇੱਕ ਹੌਲਦਾਰ ਜਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਕਥਿਤ ਤੌਰ `ਤੇ ਵੀਰਵਾਰ ਦੀ ਰਾਤ ਨੂੰ ਜੇਲ੍ਹ `ਚ ਨਸ਼ੀਲੇ ਪਦਾਰਥ ਸਮੱਗਲ ਕਰਨ ਦਾ ਜਤਨ ਕਰ ਰਿਹਾ ਸੀ। ਜੇਲ੍ਹ ਦੇ ਸਟਾਫ਼ ਨੇ ਉਸ ਕੋਲੋਂ 260 ਨਸ਼ੀਲੀਆਂ ਗੋਲੀਆਂ ਤੇ ਤਮਾਕੂ ਦੇ ਤਿੰਨ ਪੈਕੇਟ ਬਰਾਮਦ ਕੀਤੇ ਹਨ।


ਜਿੰਦਰ ਕੁਮਾਰ ਦੀ ਬਦਲੀ ਕਪੂਰਥਲਾ ਪੁਲਿਸ ਲਾਈਨਜ਼ ਤੋਂ ਛੇ ਕੁ ਮਹੀਨੇ ਪਹਿਲਾਂ ਹੀ ਜੇਲ੍ਹ `ਚ ਹੋਈ ਸੀ। ਵੀਰਵਾਰ ਦੀ ਰਾਤ ਨੂੰ ਜਦੋਂ ਉਹ ਆਪਣੀ ਡਿਊਟੀ `ਤੇ ਪੁੱਜਾ, ਤਦ ਜੇਲ੍ਹ ਦੇ ਅਧਿਕਾਰੀਆਂ ਨੇ ਉਸ ਦੀ ਰੂਟੀਨ ਤਲਾਸ਼ੀ ਲੈਣੀ ਚਾਹੀ। ਉਸ ਨੇ ਜਦੋਂ ਕੁਝ ਟਾਲ਼-ਮਟੋਲ਼ ਕਰਨ ਦਾ ਜਤਨ ਕੀਤਾ, ਤਾਂ ਸੁਰੱਖਿਆ ਸਟਾਫ਼ ਨੂੰ ਕੁਝ ਸ਼ੱਕ ਪੈ ਗਿਆ।


ਜੇਲ੍ਹ ਸਟਾਫ਼ ਨੂੰ ਜਿੰਦਰ ਕੁਮਾਰ ਦੀ ਪੱਗ `ਚੋਂ ਨਸ਼ੀਲੀਆਂ ਗੋਲੀਆਂ ਤੇ ਉਸ ਦੀਆਂ ਜੁੱਤੀਆਂ `ਚੋਂ ਤਮਾਕੂ ਦੇ ਪੈਕੇਟ ਮਿਲੇ। ਇਹ ਜਾਣਕਾਰੀ ਜੇਲ੍ਹ ਸੁਪਰਡੈਂਟ ਸੁਰਿੰਦਰਪਾਲ ਖੰਨਾ ਨੇ ਦਿੱਤੀ।


ਉਨ੍ਹਾਂ ਦੱਸਿਆ ਕਿ ਉਹ ਨਸ਼ੀਲੇ ਪਦਾਰਥ ਰਾਜ ਕੁਮਾਰ ਕਾਲਾ ਨਾਂਅ ਦੇ ਕੈਦੀ ਨੂੰ਼ ਦੇਣ ਲਈ ਜਾ ਰਿਹਾ ਸੀ; ਪਹਿਲਾਂ ਹੀ ਐੱਨਡੀਪੀਐੱਸ ਕਾਨੁੰਨ ਅਧੀਨ 10 ਸਾਲ ਕੈਦ ਦੀ ਸਜ਼ਾ ਕੱਟ ਰਿਹਾ ਹੈ। ਕਾਲਾ ਨੇ ਬਾਅਦ `ਚ ਜੇਲ੍ਹ ਅੰਦਰ ਉਹ ਨਸ਼ੀਲੀਆਂ ਗੋਲੀਆਂ ਵੇਚਣੀਆਂ ਸਨ।


ਸ੍ਰੀ ਖੰਨਾ ਨੇ ਦੱਸਿਆ ਕਿ ਮੁਲਜ਼ਮ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਉਸ ਨੂੰ ਮੁਅੱਤਲ ਕੀਤਾ ਜਾਵੇਗਾ ਤੇ ਕੈਦੀ ਕਾਲਾ ਖਿ਼ਲਾਫ਼ ਵੀ ਐੱਨਡੀਪੀਐੱਸ ਦਾ ਮਾਮਲਾ ਦਰਜ ਕੀਤਾ ਜਾਵੇਗਾ।


ਜਾਂਚ ਅਧਿਕਾਰੀ ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨ ਲਿਆ ਹੈ ਕਿ ਉਹ ਕਾਲਾ ਦੇ ਪੁਰਾਣੇ ਸਾਥੀ ਤੇ ਸਾਬਕਾ ਕੈਦੀ ਤੋਂ ਨਸਿ਼ਆਂ ਦੀ ਇਹ ਖੇਪ ਖ਼ਰੀਦ ਕੇ ਲਿਆਇਆ ਸੀ।


ਇਸ ਘਟਨਾ ਤੋਂ ਬਾਅਦ ਜੇਲ੍ਹ ਦੀ ਸੁਰੱਖਿਆ `ਤੇ ਵੀ ਉਂਗਲ਼ਾਂ ਉੱਠਣ ਲੱਗ ਪਈਆਂ ਹਨ। ਪਿਛਲੇ ਕੁਝ ਵਰ੍ਹਿਆਂ ਤੋਂ ਉਂਝ ਵੀ ਪੰਜਾਬ ਦੀਆਂ ਜੇਲ੍ਹਾਂ `ਚੋਂ ਮੋਬਾਇਲ ਤੇ ਹੋਰ ਇਤਰਾਜ਼ਯੋਗ ਵਸਤਾਂ ਦਾ ਮਿਲਣਾ ਇੱਕ ਆਮ ਜਿਹੀ ਗੱਲ ਹੋ ਗਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Head Constable arrested trying to supply drugs in Kapurthala jail