ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸ ਨਾਕੇ ਦੌਰਾਨ ਹੌਲਦਾਰ ਦੀ ਵਰਦੀ ਫਾੜੀ-ਮਾਮਲਾ ਦਰਜ

ਜ਼ੀਰਕਪੁਰ

ਜ਼ੀਰਕਪੁਰ ਪੁਲਿਸ ਨੇ ਨਾਕੇ ਦੌਰਾਨ ਪੁਲਿਸ ਮੁਲਾਜਮਾਂ ਨਾਲ ਹੱਥੋਪਾਈ ਕਰਨ ਅਤੇ ਹੌਲਦਾਰ ਦੀ ਵਰਦੀ ਪਾੜਨ ਦੇ ਦੋਸ਼ ਹੇਠ ਅੱਧੀ ਦਰਜਣ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਿਨਾਂ ਵਿਚੋਂ ਤਿੰਨ ਕਥਿਤ ਦੋਸ਼ੀਆਂ ਨੂੰ ਮੌਕੇ ਤੇ ਕਾਬੂ ਕਰ ਲਿਆ ਜਦਕਿ ਤਿੰਨ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜ਼ੀਰਕਪੁਰ ਥਾਣਾ ਮੁਖੀ ਪਵਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਸਹਾਇਕ ਥਾਣੇਦਾਰ ਬਲਜੀਤ ਸਿੰਘ ਦੀ ਅਗਵਾਈ ਵਿਚ ਗਾਜ਼ੀਪੁਰ ਟੀ ਪੁਆਇੰਟ ਤੇ ਨਾਕੇ ਬੰਦੀ ਕੀਤੀ ਹੋਈ ਸੀ ਇਸ ਦੌਰਾਨ ਅੱਧੀ ਦਰਜਣ ਵਿਅਕਤੀ ਪੁਲਿਸ ਨੂੰ ਇਸ ਥਾਂਅ ਤੋਂ ਨਾਕਾ ਹਟਾਉਣ ਲਈ ਪੁਲਿਸ ਨਾਲ ਖਹਿਬੜਨ ਲੱਗ ਪਏ। ਜਦ ਪੁਲਿਸ ਨੇ ਉਨਾਂ ਨੂੰ ਉੱਥੋਂ ਜਾਣ ਲਈ ਕਿਹਾ ਤਾਂ ਇਨਾਂ ਵਿਅਕਤੀਆਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਹੌਲਦਾਰ ਰਮੇਸ਼ਵਰ ਦਾਸ ਵੀ ਵਰਦੀ ਫਟ ਗਈ। ਰੌਲਾ ਪੈਣ ਤੇ ਕਥਿਤ ਦੌਸ਼ੀ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੇ ਪਰ ਪੁਲਿਸ ਨੇ ਜੌਨੀ ਪੁੱਤਰ ਧਰਮ ਸਿੰਘ ਵਾਸੀ ਬਿਸ਼ਨਪੁਰਾ ਜ਼ੀਰਕਪੁਰ, ਬੂਟਾ ਸਿੰਘ ਪੁੱਤਰ ਲੀਲਾ ਸਿੰਘ, ਵਾਸੀ ਵਿਸ਼ਰਾਤੀ ਸਿਟੀ ਜ਼ੀਰਕਪੁਰ ਅਤੇ ਜਗਵਿੰਦਰ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਬਿਸ਼ਨਪੁਰਾ ਨੂੰ ਗਿਰਫਤਾਰ ਕਰ ਲਿਆ ਜਦਕਿ ਉਨਾਂ ਦੇ ਬਾਕੀ ਸਾਥੀ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਨੇ ਇਨਾ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Head Constable Attacked at Zirakpur Barrier