ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਹਮਲੇ 'ਚ ਸ਼ਹੀਦ ਸੁਖਜਿੰਦਰ ਦੇ ਪਰਿਵਾਰ ਨੂੰ ਇੱਕ ਸਾਲ ਬਾਅਦ ਮਿਲੀ ਸਹਾਇਤਾ ਰਕਮ

ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇੱਕ ਸਾਲ ਬਾਅਦ ਨੀਂਦ ਖੁੱਲ੍ਹੀ ਅਤੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨ ਦੇ ਪਰਿਵਾਰ ਨੂੰ ਐਲਾਨੀ ਗਈ ਸਹਾਇਤਾ ਰਕਮ ਮਿਲੀ। ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਵਿੱਚ ਸੀਆਰਪੀਐਫ ਦੇ ਕਾਂਸਟੇਬਲ ਸੁਖਜਿੰਦਰ ਸਿੰਘ ਸ਼ਹੀਦ ਹੋ ਗਏ ਸਨ। ਪੰਜਾਬ ਸਰਕਾਰ ਨੇ ਉਸ ਦੇ ਪਰਿਵਾਰ ਨੂੰ 12 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ। 5 ਲੱਖ ਰੁਪਏ ਤਾਂ ਉਸੇ ਸਮੇਂ ਦੇ ਦਿੱਤੇ ਗਏ ਸਨ, ਬਾਕੀ 7 ਲੱਖ ਰੁਪਏ ਇੱਕ ਸਾਲ ਬਾਅਦ ਅੱਜ ਸ਼ੁੱਕਰਵਾਰ ਨੂੰ ਦਿੱਤੇ ਗਏ।
 

ਏਡੀਸੀ ਸੁਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਇਹ ਰਕਮ ਸ਼ਹੀਦ ਪਰਿਵਾਰ ਨੂੰ ਸੌਂਪੀ। ਸ਼ਹਾਦਤ ਸਮੇਂ ਪੰਜਾਬ ਸਰਕਾਰ ਨੇ ਸ਼ਹੀਦ ਪਰਿਵਾਰ ਨੂੰ 12 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਸੀ, ਪਰ ਉਸ ਸਮੇਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਿਰਫ਼ 5 ਲੱਖ ਦੀ ਰਾਸ਼ੀ ਦਿੱਤੀ ਸੀ।

 


 

ਵਿਧਾਨ ਸਬਾ ਹਲਕਾ ਪੱਟੀ ਦੇ ਪਿੰਡ ਗੰਡੀਵਿੰਡ ਵਿਖੇ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਸੁਖਜਿੰਦਰ ਸਿੰਘ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਏਡੀਸੀ (ਜਨਰਲ) ਸੁਰਿੰਦਰ ਸਿੰਘ ਨੇ ਸ਼ਹੀਦ ਦੀ ਪਤਨੀ ਸਰਬਜੀਤ ਕੌਰ ਨੂੰ 5 ਲੱਖ ਦਾ ਚੈੱਕ ਦਿੱਤਾ।
 

ਇਸ ਦੇ ਨਾਲ ਹੀ ਸ਼ਹੀਦ ਦੇ ਪਿਤਾ ਗੁਰਮੇਜ ਸਿੰਘ ਅਤੇ ਮਾਤਾ ਹਰਭਜਨ ਕੌਰ ਦੇ ਸਾਂਝੇ ਬੈਂਕ ਖਾਤੇ ਵਿੱਚ 2 ਲੱਖ ਰੁਪਏ ਨਕਦ ਜਮਾਂ ਕਰਵਾਏ ਗਏ। ਸ਼ਹਾਦਤ ਸਮੇਂ ਵੀ ਸਰਕਾਰ ਵੱਲੋਂ ਢਾਈ ਲੱਖ ਰੁਪਏ ਦਾ ਚੈੱਕ ਸ਼ਹੀਦ ਦੀ ਪਤਨੀ ਨੂੰ ਦਿੱਤਾ ਗਿਆ ਸੀ ਅਤੇ ਇੰਨੀ ਹੀ ਰਕਮ ਦਾ ਚੈੱਕ ਸ਼ਹੀਦ ਦੇ ਮਾਪਿਆਂ ਨੂੰ ਦਿੱਤਾ ਗਿਆ ਸੀ।

 


 

ਸਰਕਾਰ ਵੱਲੋਂ ਸ਼ਹੀਦ ਸੁਖਜਿੰਦਰ ਸਿੰਘ ਦੀ ਪਤਨੀ ਨੂੰ ਚਪੜਾਸੀ ਦੀ ਨੌਕਰੀ ਦਿੱਤੀ ਜਾ ਰਹੀ ਸੀ, ਜਿਸ ਨੂੰ ਉਸ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਸਰਕਾਰ ਨੇ ਫੈਸਲਾ ਲਿਆ ਹੈ ਕਿ ਵਿਦਿਅਕ ਯੋਗਤਾ ਅਨੁਸਾਰ 3 ਸਾਲ ਬਾਅਦ ਨੌਕਰੀ ਦਿੱਤੀ ਜਾ ਸਕਦੀ ਹੈ। ਸ਼ਹੀਦ ਸੁਖਜਿੰਦਰ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਹ 12ਵੀਂ ਪਾਸ ਹੈ। ਚਪੜਾਸੀ ਦੀ ਨੌਕਰੀ ਬਿਲਕੁਲ ਨਹੀਂ ਕਰੇਗੀ। ਤਿੰਨ ਸਾਲ ਦੌਰਾਨ ਗ੍ਰੈਜੂਏਸ਼ਨ ਕਰਾਂਗੀ, ਫਿਰ ਨੌਕਰੀ ਜੁਆਇਨ ਕਰਾਂਗੀ। ਸਰਬਜੀਤ ਕੌਰ ਨੇ ਦੱਸਿਆ ਕਿ ਮੇਰਾ ਬੇਟਾ ਗੁਰਜੋਤ ਸਿੰਘ ਅਜੇ ਡੇਢ ਸਾਲ ਦਾ ਹੈ। ਅਜਿਹੀ ਸਥਿਤੀ 'ਚ ਪੁੱਤਰ ਦੀ ਨੌਕਰੀ ਬਾਰੇ ਗੱਲ ਕਰਨਾ ਉੱਚਿਤ ਨਹੀਂ ਹੈ।
 

ਸ਼ਹੀਦ ਦੇ ਪਰਿਵਾਰ ਵੱਲੋਂ ਅੱਜ ਸਥਾਨਕ ਗੁਰਦੁਆਰਾ ਸਾਹਿਬ 'ਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਉਪਰੰਤ ਬਾਬਾ ਪ੍ਰਗਟ ਸਿੰਘ ਲੂਆਂ ਸਾਹਿਬ ਵੱਲੋਂ ਕੀਰਤਨ ਕੀਤਾ ਗਿਆ। ਸਵੇਰੇ 10 ਵਜੇ ਏਡੀਸੀ ਸੁਰਿੰਦਰ ਸਿੰਘ ਗੁਰਦੁਆਰਾ ਸਾਹਿਬ ਪਹੁੰਚੇ ਅਤੇ 15-20 ਮਿੰਟ ਮਗਰੋਂ ਪੰਜ ਲੱਖ ਦਾ ਚੈੱਕ ਦੇ ਕੇ ਉੱਥੋਂ ਚਲੇ ਗਏ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਕੀਤਾ ਗਿਆ ਅਤੇ ਦੁਪਹਿਰ 1 ਵਜੇ ਅਰਦਾਸ ਕੀਤੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:head constable Sukhjinder Singh family receives cheque after one year of Pulwama attack