ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਹਤ ਵਿਭਾਗ ਨੇ 4 ਕੈਮੀਕਲ ਵਿਸ਼ਲੇਸ਼ਕਾਂ ਨੂੰ ਨਿਯੁਕਤੀ ਪੱਤਰ ਸੌਂਪੇ

ਸੀ.ਈ.ਐਲ. (ਕੈਮੀਕਲ ਐਗਜ਼ਾਮੀਨਰ ਲੈਬ) ਖਰੜ ਦੇ ਕੰਮਕਾਜ ਨੂੰ ਹੁਲਾਰਾ ਦੇਣ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਬੁੱਧਵਾਰ ਨੂੰ 4 ਕੈਮੀਕਲ ਵਿਸ਼ਲੇਸ਼ਕ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਸਿਹਤ ਵਿਭਾਗ ਵੱਲੋਂ ਇਸ ਤੋਂ ਪਹਿਲਾਂ ਇਸੇ ਹਫ਼ਤੇ 58 ਲੈਬ ਟੈਕਨੀਸ਼ੀਅਨਾਂ ਦੀ ਭਰਤੀ ਕੀਤੀ ਗਈ ਸੀ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਲੈਬਾਰਟਰੀਆਂ ਵਿੱਚ ਵਿਸ਼ਲੇਸ਼ਕਾਂ ਦੀ ਘਾਟ ਨੂੰ ਪੂਰਾ ਕਰਨ ਲਈ, ਸੀ.ਈ.ਐਲ. ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਤਕਨੀਕੀ ਅਤੇ ਹੁਨਰਮੰਦ ਸਟਾਫ਼ ਦੀ ਭਰਤੀ ਕੀਤੀ ਜਾ ਰਹੀ ਹੈ। 

 

ਉਨਾਂ ਕਿਹਾ ਕਿ ਭਾਰਤ ਵਿੱਚ ਜ਼ਿਆਦਾਤਰ ਫੋਰੈਂਸਿਕ ਸਾਇੰਸ ਲੈਬਾਂ ਵਿੱਚ, ਹਰੇਕ ਮਹੀਨੇ ਪ੍ਰਤੀ ਵਿਸ਼ਲੇਸ਼ਕ 25-30 ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਸਟਾਫ ਦੀ ਭਾਰੀ ਕਮੀ ਕਾਰਨ ਸੀ.ਈ.ਐਲ. ਦੇ ਵਿਸ਼ਲੇਸ਼ਕ ਹੁਣ 60 ਨਮੂਨੇ ਹਰੇਕ ਮਹੀਨੇ ਲੈ ਰਹੇ ਹਨ। ਇਸ ਦੇ ਨਾਲ ਹੀ 150-250 ਐਕਸਾਈਜ਼ ਨਮੂਨੇ ਪ੍ਰਤੀ ਵਿਸ਼ਲੇਸ਼ਕ ਵੀ ਲਏ ਜਾ ਰਹੇ ਹਨ। 

 

ਉਨ੍ਹਾਂ ਕਿਹਾ ਕਿ 3 ਸੀਨੀਅਰ ਵਿਸ਼ਲੇਸ਼ਕਾਂ ਦਾ ਜਲਦ ਹੀ ਸਹਾਇਕ ਰਸਾਇਣਕ ਜਾਂਚਕਰਤਾ ਵਜੋਂ ਪਦਉੱਨਤ ਕੀਤਾ ਜਾਵੇਗਾ ਅਤੇ ਲੈਬਾਰਟਰੀਆਂ ਵਿੱਚ ਨਮੂਨਿਆਂ ਦੀ ਜਾਂਚ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਹੋਰ ਵਿਸ਼ਲੇਸ਼ਕਾਂ ਦੀ ਭਰਤੀ ਵੀ ਜਲਦ ਕੀਤੀ ਜਾਵੇਗੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Health Department issues Appointment Letters to 4 Chemical Analysts