ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਹਤ ਮੰਤਰੀ ਨੇ ਪੰਜਾਬ 'ਚ ਮਿਆਰੀ ਗੁੜ ਉਤਪਾਦ ਯਕੀਨੀ ਬਣਾਉਣ ਦੇ ਦਿੱਤੇ ਹੁਕਮ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਘੁਲਾੜੀਆਂ ਵਿੱਚ ਗੁੜ/ਗੁੜ ਉਤਪਾਦਾਂ ਦੀ ਗੁਣਵੱਤਾ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਫੂਡ ਸੇਫਟੀ ਵਿਭਾਗ ਨੂੰ ਪੰਜਾਬ ਵਿੱਚ ਗੁੜ ਦੇ ਮਿਆਰੀ ਉਤਪਾਦਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਪਰਵਾਸੀ ਮਜ਼ਦੂਰਾਂ ਵੱਲੋਂ ਚਲਾਈਆਂ ਜਾ ਰਹੀਆਂ ਕੁਝ ਘੁਲਾੜੀਆਂ ਵਿੱਚ ਗੁੜ / ਗੁੜ ਦੇ ਉਤਪਾਦ ਬਣਾਉਣ ਲਈ ਗ਼ੈਰ-ਮਨਜ਼ੂਰਸ਼ੁਦਾ ਰਸਾਇਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ।


ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ ਡੀ ਏ) ਦੇ ਕਮਿਸ਼ਨਰ ਕਾਹਨ ਸਿੰਘ ਪੰਨੂੰ ਨੇ ਸਿਹਤ ਮੰਤਰੀ ਨੂੰ ਦੱਸਿਆ ਕਿ ਪੰਜਾਬ ਵਿੱਚ 617 ਘੁਲਾੜੀਆਂ ਹਨ, ਜੋ ਗੰਨੇ ਤੋਂ ਗੁੜ ਅਤੇ ਹੋਰ ਉਤਪਾਦ ਬਣਾਉਦੀਆਂ ਹਨ।

 

ਉਨ੍ਹਾਂ ਦੱਸਿਆ ਇਹ ਛੋਟੇ ਪੱਧਰ ਦੀਆਂ ਇਕਾਈਆਂ ਹਨ ਜੋ ਆਮ ਤੌਰ 'ਤੇ ਮੁੱਖ ਸੜਕਾਂ ਦੇ ਕਿਨਾਰੇ ਘੁਲਾੜੀਆਂ ਲਗਾ ਕੇ ਕੰਮ ਕਰਦੀਆਂ ਹਨ। ਸ. ਪੰਨੂੰ ਨੇ ਦੱਸਿਆ ਕਿ ਪੀਏਯੂ, ਲੁਧਿਆਣਾ ਵੱਲੋਂ ਸਾਰੇ ਘੁਲਾੜੀ ਮਾਲਕਾਂ ਨੂੰ ਗੁੜ ਬਣਾਉਣ ਦੇ ਵਧੀਆ ਢੰਗ-ਤਰੀਕਿਆਂ ਬਾਰੇ ਇਕ ਰੋਜ਼ਾ ਸਿਖਲਾਈ ਦਿੱਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿਚ ਵੱਡੀ ਗਿਣਤੀ ਵਿੱਚ ਘੁਲਾੜੀਆਂ ਚੰਗੀ ਕੁਆਲਟੀ ਦਾ ਗੁੜ/ਗੁੜ ਦੇ ਹੋਰ ਉਤਪਾਦ ਤਿਆਰ ਕਰ ਰਹੀਆਂ ਹਨ ਜੋ ਦੂਜੇ ਦੇਸ਼ਾਂ ਵਿੱਚ ਵੀ ਬਰਾਮਦ ਕੀਤੇ ਜਾਂਦੇ ਹਨ।

 

ਬਲਬੀਰ ਸਿੰਘ ਸਿੱਧੂ ਨੇ ਐਫ ਡੀ ਏ ਦੇ ਕਮਿਸ਼ਨਰ ਨੂੰ ਸਾਰੀਆਂ ਘੁਲਾੜੀਆਂ ਦੇ ਨਮੂਨੇ ਲੈਣ ਲਈ ਕਿਹਾ। ਉਨ੍ਹਾਂ ਕਮਿਸ਼ਨਰ ਨੂੰ ਮਨੁੱਖੀ ਸਿਹਤ ਲਈ ਖਤਰਨਾਕ ਤੇ ਗਲ਼ਤ ਢੰਗ ਨਾਲ ਗੁੜ ਤਿਆਰ ਕਰਨ ਵਾਲੀਆਂ ਘੁਲਾੜੀਆਂ ਨੂੰ ਬੰਦ ਕਰਨ ਸਮੇਤ ਇਹਨਾਂ ਵਿਰੁੱਧ ਸਖਤ ਕਰਵਾਈ ਲਈ ਕਿਹਾ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Health Minister directs Food Safety Department to ensure quality production of Jaggery in Punjab