ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਹਤ ਮੰਤਰੀ ਨੇ ਟੀ.ਬੀ. ਸੁਪਰਵਾਇਜ਼ਰਾਂ ਨੂੰ 81 ਸਕੂਟਰ ਤਕਸੀਮ ਕੀਤੇ

ਖਰੜ ਦੇ ਸਰਕਾਰੀ ਹਸਪਤਾਲ ਵਿਚ ਬਣੇਗਾ ਵਖਰਾ ਜੱਚਾ-ਬੱਚਾ ਵਾਰਡ : ਬਲਬੀਰ ਸਿੰਘ ਸਿੱਧੂ

 

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੂਬੇ ਵਿਚ ਟੀ.ਬੀ. ਦੇ ਮਰੀਜ਼ਾਂ ਤੱਕ ਸੁਖਾਲੀ ਅਤੇ ਵਿਆਪਕ ਪਹੁੰਚ ਬਣਾਉਣ ਦੇ ਮੰਤਵ ਨਾਲ ਟੀ.ਬੀ. ਸੁਪਰਵਾਇਜ਼ਰਾਂ ਨੂੰ ਸਕੂਟਰ ਤਕਸੀਮ ਕਰਨ ਮਗਰੋਂ ਉਨ੍ਹਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। 

 

ਖਰੜ ਦੇ ਸਬ-ਡਵੀਜ਼ਨਲ ਹਸਪਤਾਲ (ਐਸ.ਡੀ.ਐਚ.) ਵਿਚ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਸ. ਸਿੱਧੂ ਨੇ ਦਸਿਆ ਕਿ ਟੀ.ਬੀ. ਕੰਟਰੋਲ ਪ੍ਰੋਗਰਾਮ ਤਹਿਤ ਇਹ ਸਕੂਟਰ ਫ਼ੀਲਡ ਵਰਕਰਾਂ ਨੂੰ ਦਿਤੇ ਗਏ ਹਨ ਤਾਂਕਿ ਉਹ ਟੀ.ਬੀ. ਦੇ ਮਰੀਜ਼ਾਂ ਤਕ ਲਗਾਤਾਰ ਅਤੇ ਆਸਾਨ ਪਹੁੰਚ ਬਣਾ ਸਕਣ। ਉਨਾਂ ਕਿਹਾ ਕਿ ਜੇ ਸਿਹਤ ਵਿਭਾਗ ਟੀ.ਬੀ. ਦੇ ਮਰੀਜ਼ਾਂ ਦੀ ਸਹੀ ਖ਼ਬਰਸਾਰ ਰੱਖ ਸਕੇਗਾ ਤਾਂ ਸੂਬੇ ਵਿਚ ਟੀ.ਬੀ. (ਤਪਦਿਕ ) ਨੂੰ ਮੁਕੰਮਲ ਤੌਰ ’ਤੇ ਖ਼ਤਮ ਕਰਨ ਵਿਚ ਮਦਦ ਮਿਲ ਸਕੇਗੀ।

 

ਸਿਹਤ ਮੰਤਰੀ ਨੇ ਦੱਸਿਆ ਕਿ ਅੱਜ ਖਰੜ, ਬਠਿੰਡਾ ਅਤੇ ਵੇਰਕਾ ਵਿਖੇ ਤਿੰਨ ਥਾਈਂ ਸਮਾਗਮ ਹੋਏ ਹਨ ਜਿਥੇ ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ਅਤੇ ਸੀਨੀਅਰ ਟਰੀਟਮੈਂਟ ਲੈਬ ਸੁਪਰਵਾਇਜ਼ਰ (ਐਸ.ਟੀ.ਐਸ.ਅਤੇ ਐਸ.ਟੀ.ਐਲ.ਐਸ.) ਨੂੰ ਕੁੱਲ 81 ਸਕੂਟਰ ਦਿੱਤੇ ਹਨ ਜਿਨ੍ਹਾਂ ਵਿਚੋਂ ਖਰੜ, ਲੁਧਿਆਣਾ, ਪਟਿਆਲਾ, ਰੋਪੜ, ਨਵਾਂਸ਼ਹਿਰ ਅਤੇ ਫ਼ਤਿਹਗੜ੍ਹ ਸਾਹਿਬ ਦੇ 24 ਸੁਪਰਵਾਇਜ਼ਰਾਂ ਨੂੰ ਸਕੂਟਰਾਂ ਦੀ ਵੰਡ ਕੀਤੀ ਹੈ। 

 

ਇਸ ਤੋਂ ਇਲਾਵਾ ਬਠਿੰਡਾ ਵਿਖੇ 18 ਅਤੇ ਵੇਰਕਾ ਵਿਖੇ 39 ਸਕੂਟਰ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਿਚ ਅਜਿਹੇ ਕੁੱਲ 215 ਸੁਪਰਵਾਈਜ਼ਰ ਹਨ ਜਿਨ੍ਹਾਂ ਵਿਚੋਂ 134 ਕੋਲ ਪਹਿਲਾਂ ਹੀ ਇਹ ਸਹੂਲਤ ਸੀ ਅਤੇ ਅੱਜ 81 ਹੋਰਾਂ ਨੂੰ ਇਹ ਸਹੂਲਤ ਦਿੱਤੇ ਜਾਣ ਨਾਲ ਹੁਣ ਸਾਰੇ 215 ਸੁਪਰਵਾਈਰਾਂ ਕੋਲ ਸਕੂਟਰ ਦੀ ਸਹੂਲਤ ਹੈ।

 

ਸ. ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਅਹਿਮ ਐਲਾਨ ਕੀਤਾ ਕਿ ਖਰੜ ਦੇ ਸਰਕਾਰੀ ਹਸਪਤਾਲ ਵਿਚ ਵਖਰੇ ਜੱਚਾ-ਬੱਚਾ ਵਾਰਡ ਦੇ ਨਿਰਮਾਣ ਦਾ ਕੰਮ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾੰ ਦਸਿਆ ਕਿ 50 ਬਿਸਤਰਿਆਂ ਵਾਲੇ ਇਸ ਵਾਰਡ ਵਿਚ ਤਮਾਮ ਆਧੁਨਿਕ ਸਹੂਲਤਾਂ ਹੋਣਗੀਆਂ ਤਾਂਕਿ ਸਬੰਧਤ ਮਰੀਜ਼ਾਂ ਨੂੰ ਮੋਹਾਲੀ ਜਾਂ ਚੰਡੀਗੜ੍ਹ ਵਿਖੇ ਜਾਣ ਦੀ ਲੋੜ ਹੀ ਨਾ ਪਵੇ। 

            

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Health Minister Distributed 81 scooters to TB supervisors