ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਂਸਰ ਦੀ ਬਿਮਾਰੀ ਦਾ ਪਤਾ ਲਗਾਵੇਗੀ ਕੈਂਸਰ ਮੋਬਾਇਲ ਵੈਨ

ਕੈਂਸਰ ਵੈਨ

ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸੂਬੇ 'ਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਮਾਲਵਾ ਖੇਤਰ ਦੀਆਂ ਮਹਿਲਾਵਾਂ 'ਚ ਜਾਨਲੇਵਾ ਬਿਮਾਰੀ ਕੈਂਸਰ ਦੇ ਲੱਛਣਾਂ ਦਾ ਪਤਾ ਲਗਾਉਣ ਲਈ ਵਿਸ਼ਵ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਵਾਲੀ ਕੈਂਸਰ ਡਿਟੈਕਸ਼ਨ ਮੋਬਾਇਲ ਵੈਨ ਨੂੰ ਹਰੀ ਝੰਡੀ ਦਿੱਤੀ। 

 

ਸਰਕਾਰੀ ਰਿਹਾਇਸ਼ ਤੋਂ ਵੈਨ ਨੂੰ ਹਰੀ ਝੰਡੀ ਦਿੰਦਿਆਂ, ਉਨ੍ਹਾਂ ਨੇ ਕੈਂਸਰ ਵਰਗੀ ਬਿਮਾਰੀ ਨਾਲ ਲੜਨ ਲਈ ਸਹਿਯੋਗ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਕੀਮਤੀ ਜਿੰਦਗੀਆਂ ਦੇ ਬਚਾਅ ਨੂੰ ਯਕੀਨੀ ਬਣਾਉਣ ਲਈ ਪਹਿਲੇ ਪੜਾਅ ਤੋਂ ਹੀ ਕੈਂਸਰ ਦੀ ਬਿਮਾਰੀ ਦੇ ਲੱਛਣਾਂ ਦਾ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ। 

 

ਉਨ੍ਹਾਂ ਕਿਹਾ ਕਿ ਕੈਂਸਰ ਦੀ ਬਿਮਾਰੀ ਤੋਂ ਬਚਾਅ ਕਰਨ ਲਈ ਮਹਿਲਾਵਾਂ ਨੂੰ ਡਾਕਟਰੀ ਜਾਂਚ ਲਈ ਪ੍ਰੇਰਿਤ ਤੇ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਪੇਂਡੂ ਖੇਤਰਾਂ 'ਚ ਮਹਿਲਾਵਾਂ ਵੱਲੋਂ ਕੈਂਸਰ ਸਬੰਧੀ ਜਾਂਚ ਪ੍ਰਤੀ ਜ਼ਿਆਦਾ ਰੂਚੀ ਨਾ ਹੋਣ ਕਰਕੇ ਇਹ ਬਿਮਾਰੀ ਘਾਤਕ ਸਿੱਧ ਹੋ ਰਹੀ ਹੈ ਅਤੇ ਇਹ ਵੈਨ ਖਾਸ ਕਰਕੇ ਅਜਿਹੀਆਂ ਮਹਿਲਾਵਾਂ ਲਈ ਉਹਨਾਂ ਦੇ ਘਰਾਂ ਵਿੱਚ ਹੀ ਜਾਂਚ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਹੈ।


ਮਾਲਵਾ ਖੇਤਰ ਦੇ ਚਾਰ ਜਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਮਾਨਸਾ, ਬਠਿੰਡਾ ਤੇ ਫਿਰੋਜ਼ਪੁਰ ਵਿਖੇ ਕੈਂਸਰ ਦੇ ਵੱਧ ਰਹੇ ਮਾਮਲਿਆਂ 'ਤੇ ਚਿੰਤਾ ਵਿਅਕਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਖੇਤਰ ਵਿੱਚ ਕੈਂਸਰ ਦੇ ਪ੍ਰਤੀ ਲੱਖ 107 ਮਾਮਲੇ ਹੋਣਾ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ।


ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਦੱਸਦਿਆਂ ਮੰਤਰਾ ਨੇ ਕਿਹਾ ਕਿ ਹੋਮੀ ਬਾਬਾ ਕੈਂਸਰ ਸੁਪਰ ਸਪੈਸ਼ਲਿਟੀ ਹਸਪਤਾਲ, ਸੰਗਰੂਰ ਅਤੇ ਐਡਵਾਂਸ ਕੈਂਸਰ ਟ੍ਰੀਟਮੈਂਟ ਐਂਡ ਰਿਸਰਚ ਸੈਂਟਰ, ਬਠਿੰਡਾ ਜਿਸ ਵਿੱਚ ਕੋਬਾਲਟ 'ਤੇ ਹੋਰ ਤਕਨੀਕਾਂ ਨਾਲ ਰੇਡੀਓਥੈਰਪੀ ਤੋਂ ਇਲਾਵਾ ਆਧੁਨਿਕ ਜਾਂਚ 'ਤੇ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, 


ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਦੇ ਉਪ-ਕੁੱਲਪਤੀ ਨੇ ਸਿਹਤ ਮੰਤਰੀ ਨੂੰ ਦੱਸਿਆ ਕਿ ਇਹ ਅਤਿ ਆਧੁਨਿਕ ਮੋਬਾਇਲ ਵੈਨ ਮਹਿਲਾਵਾਂ ਦੇ ਕੈਂਸਰ ਨੂੰ ਜਾਂਚਣ ਲਈ 100 ਮੁਫ਼ਤ ਕੈਂਪ ਲਗਾਏਗੀ, ਜਿਸ ਵਿੱਚ ਬ੍ਰੈਸਟ (ਛਾਤੀ ਦਾ ਕੈਂਸਰ) ਅਤੇ ਸਰਵਾਇਕਲ (ਬੱਚੇਦਾਨੀ ਦੇ ਮੂੰਹ ਦਾ ਕੈਂਸਰ) ਕੈਂਸਰ ਦੀ ਜਾਂਚ ਕੀਤੀ ਜਾਵੇਗੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:health minister launched healthy punjab mission van for cancer patients