ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਆਪ' ਦੀ ਨਾ ਸਹੀ ਆਪਣਿਆਂ ਦੀ ਤਾਂ ਸੁਣ ਲਵੋ ਕੈਪਟਨ ਸਾਹਿਬ: ਭਗਵੰਤ ਮਾਨ

‘ਆਪ' ਦੀ ਨਾ ਸਹੀ ਆਪਣਿਆਂ ਦੀ ਤਾਂ ਸੁਣ ਲਵੋ ਕੈਪਟਨ ਸਾਹਿਬ: ਭਗਵੰਤ ਮਾਨ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਨਸ਼ਿਆਂ ਦੇ ਮੁੱਦੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਜੇਕਰ ਬਤੌਰ ਮੁੱਖ ਮੰਤਰੀ ਉਹ ਮੁੱਖ ਵਿਰੋਧੀ ਧਿਰ ‘ਆਪ’ ਦੀਆਂ ਨਸ਼ਿਆਂ ਬਾਰੇ ਦਲੀਲਾਂ-ਅਪੀਲਾਂ ਨਹੀਂ ਮੰਨਣਾ ਚਾਹੁੰਦੇ ਤਾਂ ਆਪਣੇ ਕਾਂਗਰਸੀ ਵਿਧਾਇਕਾਂ-ਆਗੂਆਂ ਦੀਆਂ ਖਰੀਆਂ-ਖਰੀਆਂ ਸੁਣਕੇ ਹੀ ਬਠਿੰਡੇ ‘ਚ ਚੁੱਕੀ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਨਿਭਾਅ ਦੇਣ। 

 


    ਪਾਰਟੀ ਦੇ ਮੁੱਖ ਦਫ਼ਤਰ  ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਜ਼ੀਰਾ ਦੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਫ਼ਿਰੋਜ਼ਪੁਰ ‘ਚ ਇੱਕ ਸਰਕਾਰੀ ਪ੍ਰੋਗਰਾਮ ‘ਚ ਨਸ਼ਿਆਂ ਦੇ ਕਾਲੇ ਕਾਰੋਬਾਰ ‘ਚ ਅਫ਼ਸਰਾਂ ਅਤੇ ਪ੍ਰਭਾਵਸ਼ਾਲੀ ਲੋਕਾਂ ਦੀ ਮਿਲੀਭੁਗਤ ਸੰਬੰਧੀ ਕੀਤੇ ਗਏ ਖ਼ੁਲਾਸਿਆਂ ‘ਤੇ ਪ੍ਰਤੀਕਿਰਿਆ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਕੁਲਬੀਰ ਜ਼ੀਰਾ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਵੀ ਜਨਤਕ ਤੌਰ ‘ਤੇ ਕਹਿ ਚੁੱਕੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ‘ਚ ਵੀ ਬਾਦਲਾਂ ਦੀ ਸਰਕਾਰ ਵਾਂਗ ਨਸ਼ਾ ਮਾਫ਼ੀਆ ਸਰਗਰਮ ਹੈ, ਜਦੋਂਕਿ ਮੈਂ (ਭਗਵੰਤ ਮਾਨ) ਅਤੇ ਮੇਰੀ ਪਾਰਟੀ ਨੇ ਤਾਂ ਪਿਛਲੇ ਕਈ ਸਾਲਾਂ ਤੋਂ ਨਸ਼ਾ ਮਾਫ਼ੀਆ ਵਿਰੁੱਧ ਆਵਾਜ਼ ਚੁੱਕੀ ਹੈ, ਜਿਸ ਨੂੰ ਬਾਦਲਾਂ ਨੇ ਤਾਂ ਕਿ ਸੁਣਨਾ ਸੀ, ਕੈਪਟਨ ਅਮਰਿੰਦਰ ਸਿੰਘ ਵੀ ਨਹੀਂ ਸੁਣ ਰਹੇ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ ‘ਚ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਵੱਲ ਮੂੰਹ ਕਰਕੇ ਸ੍ਰੀ ਗੁਟਕਾ ਸਾਹਿਬ ਜੀ ਦੀ ਸਹੁੰ ਚੁੱਕੀ ਸੀ ਕਿ ਮੁੱਖ ਮੰਤਰੀ ਬਣਨ ਉਪਰੰਤ ਉਹ 4 ਹਫ਼ਤਿਆਂ ਦੇ ਅੰਦਰ ਸੂਬੇ ‘ਚ ਨਸ਼ੇ ਖ਼ਤਮ ਕਰ ਦੇਣਗੇ ਅਤੇ ਨਸ਼ੇ ਦੇ ਸਾਰੇ ਛੋਟੇ-ਵੱਡੇ ਤਸਕਰਾਂ ਨੂੰ ਜੇਲਾਂ ‘ਚ ਸੁੱਟ ਦੇਣਗੇ। 

 


    ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਦੀ ਸਰਕਾਰ ਬਣਿਆਂ 4 ਨਹੀਂ ਸਗੋਂ ਕਰੀਬ 94 ਹਫ਼ਤੇ ਹੋ ਚੁੱਕੇ ਹਨ ਪਰੰਤੂ ਨਾ ਨਸ਼ਿਆਂ ਦਾ ਪ੍ਰਕੋਪ ਬੰਦ ਹੋਇਆ ਹੈ ਅਤੇ ਨਾ ਹੀ ਨਸ਼ੇ ਦੇ ਵੱਡੇ ਵਪਾਰੀ ਜੇਲਾਂ ‘ਚ ਸੁੱਟੇ ਹਨ। ਭਗਵੰਤ ਮਾਨ ਨੇ ਕਿਹਾ ਕਿ ਬੇਰੁਜ਼ਗਾਰੀ ਦੇ ਝੰਬੇ ਪੰਜਾਬੀ ਨੌਜਵਾਨਾਂ ਦਾ ਨਸ਼ਾ ਤਸਕਰਾਂ ਦੇ ਜਾਲ ‘ਚ ਫਸਣਾ ਬਾ ਦਸਤੂਰ ਜਾਰੀ ਹੈ, ਪ੍ਰਤੀ ਦਿਨ ਅਖ਼ਬਾਰਾਂ-ਮੀਡੀਆ ‘ਚ ਨਸ਼ੇ ਦੀ ਓਵਰ ਡੋਜ਼ ਨਾਲ ਮਰ ਰਹੇ ਨੌਜਵਾਨਾਂ ਦੀਆਂ ਖ਼ਬਰਾਂ ਕੈਪਟਨ ਸਰਕਾਰ ਦੀ ਪੋਲ ਖੋਲਦੀਆਂ ਹਨ, ਪਰੰਤੂ ਕਾਂਗਰਸ ਸਰਕਾਰ ਪਿਛਲੀ ਬਾਦਲ ਸਰਕਾਰ ਦੀ ਰਾਹ ‘ਤੇ ਚੱਲਦੀ ਹੋਈ, ਨਸ਼ਾ ਮਾਫ਼ੀਆ ਨੂੰ ਉਤਸ਼ਾਹਿਤ ਕਰ ਰਹੀ ਹੈ, ਕਾਂਗਰਸੀ ਵਿਧਾਇਕ ਜ਼ੀਰਾ ਨੇ ਆਪਣੀ ਸਰਕਾਰ ਦੇ ਇਸ ਕੌੜੇ ਸੱਚ ‘ਤੇ ਮੋਹਰ ਲਗਾਈ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hear your own if not AAP captain sahib Bhagwant Mann